ਪੰਨਾ:ਪ੍ਰੀਤਮ ਛੋਹ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੇਮ ਦੇ ਰਾਹ

ਜ਼ਖਮ ਸਹਿਵਨੇ ਤੇ ਨਾਹੀਂ 'ਹਾ' ਕਰਨੀ,
ਏਹੀ ਸਜਣਾ ਪ੍ਰੇਮ ਦੀ ਰਾਹ ਜਾਨੀ।
ਅੰਦਰ ਧੁਖਣ ਧੂਏਂ, ਸਾੜ ਸੁਆਹ ਕਰਕੇ,
ਮੂੰਹੋਂ ਕਢਨੀ ਮੂਲ ਨਾ ਹਾਂ ਜਾਨੀ।
ਸਾਨੂੰ ਕੋਹਵੰਦੇ ਨਾਲ ਅਦਾ ਸੋਹਨੀ,
ਹੁਕਮ ਬੋਲਨੇ ਦਾ ਨਹੀਂ, ਵਾਹ! ਜਾਨੀ।
ਪ੍ਰੇਮ ਕੁਠਿਆਂ ਦੀ, ਡਰੀਂ ਆਹ ਕੋਲੋਂ,
ਮਤਾਂ ਕਰ ਦਏ ਜਗ ਫਨਾਹ ਜਾਨੀ॥

੬੨