ਪੰਨਾ:ਪ੍ਰੀਤਮ ਛੋਹ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੁਠੜਾ ਯਾਰ
ਕਾਫੀ

ਕੋਈ ਰੁਠੜਾ ਯਾਰ ਮਨਾਵੋ ਨੀ।
ਮੇਰਾ ਸਜਨ ਸਦ ਲਿਆਵੋ ਨੀ॥
ਰਾਹ ਜਾਂਦੀ ਨੂੰ ਕੋਈ ਮੁਠ ਗਿਆ,
ਮੇਰਾ ਜੀ ਕਲੇਜਾ ਕੁਠ ਗਿਆ,
ਜੇ ਮਿਲਿਆ, ਤੇ ਫਿਰ ਰੁਠ ਗਿਆ,
ਕੋਈ ਲਗਦੀ ਤੇ ਵਾਹ ਲਾਵੋ ਨੀਂ,
ਕੋਈ ਰੁਠੜਾ ਯਾਰ ਮਨਾਵੋ ਨੀ।
ਮੇਰਾ ਪ੍ਰੀਤਮ ਸਦ ਲਿਆਵੋ ਨੀ॥

ਜਦ ਨੈਨ ਮੇਰੇ ਦੋ ਚਾਰ ਹੋਏ,
ਜਾਂ ਸਨਮੁਖ ਪ੍ਰੀਤਮ ਯਾਰ ਹੋਏ,
ਕੋਈ ਅਰਸ਼ੋਂ ਤੀਰ ਲੈ ਪਾਰ ਹੋਏ,
ਜੀ ਜਾਂਦਾ ਫੇਰ ਬਚਾਵੋ ਨੀਂ,
ਕੋਈ ਰੁਠੜਾ......।

ਨਾਂ ਹੱਸੀ, ਤੇ ਨਾਂ ਬੋਲੀ ਮੈਂ,
ਨਾਂ ਗੰਢ ਦਿਲੇ ਦੀ ਖੋਲ੍ਹੀ ਮੈਂ,
ਨਾਂ ਜਾਣਾਂ ਕੀ ਏਹ? ਭੋਲੀ ਮੈਂ,
ਕੁਝ ਦਸੋ ਅਰ ਸਮਝਾਵੋ ਨੀਂ,
ਕੋਈ ਰੁਠੜਾ.......।

੯੩