ਪੰਨਾ:ਪ੍ਰੀਤਮ ਛੋਹ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਵੇ ਵੀਰਾ ਤੂੰ ਨੀਰ ਵਗੰਦਾ, ਜਾ ਆਖੀਂ ਉਸ ਤਾਈਂ।
"ਤੈਂ ਦਿਲ ਬਰਦੀ ਹੋ ਰਹੀ ਬਰਦੀ,ਕਰਦੀ ਕੂਕ ਉਥਾਈਂ॥

"ਜਿਗਰ ਕਲੇਜਾ ਅਖੀਓਂ ਵਗਦਾ, ਆਂਹੀਂ ਧੁੰਧ ਚੜ੍ਹਾਈ।
"ਆ ਮਿਲ ਸਜਨ ਮੇਰੇ ਮਤ ਏ,ਕਰਨ ਨ ਰੀਸ ਕਿਦਾਈ।
"ਜੇ ਫੜਿਆ ਤੈ ਨਦੀ ਕਿਨਾਰੇ, ਜਾ ਫੁਲਾਂ ਵਲ ਪਾਇਆ।
"ਨੈਨੀ ਨੀਰ ਲੈ ਨਦੀਆਂ ਵਗਨ, ਗਲਾਂ ਫੁਲ ਭਰਮਾਇਆ।੬।

"ਜੇ ਉਹ ਸਾਵੇ ਕਾਲੇ ਜੰਗਲ, ਮਨ ਤੇਰਾ ਭਰਮਾਵਨ।
"ਖੁਲ੍ਹੇ ਕੇਸ ਗਲੇ ਵਿਚ ਪਾਏ, ਪ੍ਰੇਮੋਂ ਘਟਾ ਚੜਾਵਨ।
"ਜੇ ਤੈਂ ਪੱਥਰ ਖੱਡਾਂ ਵਾਲੇ, ਲਗਨ ਜੀ ਕਰਾਰੇ।
"ਵੇਖ ਜਵਾਨੀ ਭਰੀ ਇਥਾਈਂ, ਛਾਤੀ ਲਗ ਪਿਆਰੇ॥੭॥

"ਜੇ ਤੈਨੂੰ ਭਰਮਾਇਆ ਸਜਨ, ਨਦੀਆਂ ਸ਼ੋਰ ਸੁਨਾਏ।
"ਲੂੰ ਲੂੰ ਮੇਰਾ ਰਾਗ ਇਸ਼ਕ ਦਾ,ਪਿਆਰੇ ਆ ਸੁਨ ਗਾਏ।
"ਜੇ ਤੈਂ ਹੋਰ ਅਨਭੋਲ ਭਰਮਾਇਆ, ਦਸ ਮੈਨੂੰ ਉਹ ਕੇਹਾ।
"ਜੇ ਤੂੰ ਜੀ ਤੋਂ ਪ੍ਰੀਤ ਹਟਾਈ,ਤਾਂ ਭੀ ਘਲ ਸੁਨੇਹਾ॥੮॥"

ਜਾਕੇ ਨੀਰ ਸੁਨੇਹਾ ਦਿਤਾ, ਬੱਦਲ ਤਾਈਂ ਖਿਡੰਦੇ॥
ਲੈ ਸੁਨੇਹਾ ਲੈ ਹਸ ਛਡਿਆ, ਏਹ ਹਸ ਜਵਾਬ ਦਿਵੰਦੇ।
ਜਾਹ ਨੀ ਅੜੀਏ ਵਾਏ ਛੇਤੀ, ਉਸ ਮੂਰਖ ਨੂੰ ਵਸੀਂ।
"ਉਚਿਆਂ ਨੂੰ ਲੈ ਸ਼ੌਹੁ ਨ ਮਿਲਦਾ,ਨੀਵੀਂ ਹੋਕੇ ਵਸੀਂ॥੯॥"

੮੯