ਪੰਨਾ:ਪ੍ਰੀਤਮ ਛੋਹ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਸ਼ਹਿਤ ਦੀ ਮੱਖੀ

ਸੁਨੀ ਮੱਖੀਏ ਹੇ ਮਿਠ ਚਖੀਏ ਨੀ,
ਡਾਢੀ ਨਰਮ ਮਲੂਕ ਦਿਸਾਉਨੀ ਏ।
ਹੌਲੀ ਫੁਲ ਨਾਲੋਂ, ਫਿਰੇਂ ਫੁਲ ਉਤੇ,
ਫੁਲ ਫੁਲ ਕੇ ਫੁਲ ਤੇ ਆਉਨੀ ਏ।
ਸੌ ਵਾਰਨੇ ਜਾਂਵਦੀ ਫੁਲ ਦੁਆਲੇ,
ਕਦੀ ਮੂੰਹ ਚੁੰਮੇਂ ਕਦੀ ਗਾਉਨੀ ਏ।
ਫਿਰੇ ਮਸਤ ਪਤੰਗ ਨਿਸੰਗ ਹੋਕੇ,
ਨੈਨੀਂ ਰੂਪ ਨੂੰ ਵੇਖ ਮਸਤਾਉਨੀ ਏ॥੧॥
ਬੜੇ ਭਾਗ ਤੇਰੇ ਖਿੜੇ ਯਾਰ ਖੜੇ,
ਹੱਸ ਹੱਸ ਕੇ ਮੂੰਹ ਮਿਲਾਉਨੀ ਏ।
ਕਰੇ ਲਖ ਕਲੋਲ ਤੂੰ ਫੁਲ ਨਾਲੇ,
ਮਨ ਭਾਉਂਦਾ ਰਸ ਚੂਸਾਉਨੀ ਏ।
ਮਿੱਠਾ ਸੁੰਘਦੀ ਤੇ ਮਿੱਠਾ ਚੁੰਗਦੀ ਏ,
ਮਿਠੇ ਹੋਠਾਂ ਦਾ ਰਸ ਚੁਆਉਨੀ ਏ।
ਸੁਨੀ ਰਸ ਭਿੰਨੀ ਰਸ ਚੱਖ ਚੱਲੀ,
ਕਾਹਨੂੰ ਲਾਇਕੇ ਫੇਰ ਤੁੜਾਉਨੀ ਏ॥੨॥

੯੦