ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਕਹਾਣੀਆਂ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਕਟੋਰੀਆ ਉਸਤੇ ਜਾਨ ਦੇਣ ਲਗ ਪਈ। ਉਸ ਦਾ ਇਕ ਪਲ ਵੀ ਇਸ ਬਿਨਾਂ ਔਖਿਆਂ ਗੁਜਰਣ ਲਗਾ। ਅਜਿਹੀਆਂ ਪ੍ਰੇਮ ਲਹਿਰਾਂ ਹਿਰਦੇ ਵਿਚ ਉਠਦੀਆਂ, ਜਿਨ੍ਹਾਂ ਦਾ ਸ਼ਾਂਤ ਹੋਣਾ ਮੁਸ਼ਕਲ ਹੋ ਜਾਂਦਾ।
ਅਖੀਰ ਉਹ ਇਸ ਨੌਜਵਾਨ ਨਾਲ ਸ਼ਾਦੀ ਕਰਨ ਲਈ ਤਿਆਰ ਹੋ ਗਈ। ਇਸ ਸਮੇਂ ਉਸ ਦੀ ਉਮਰ ੫੮ ਸਾਲ ਤੇ ਉਸ ਦੇ ਪ੍ਰੇਮੀ ਦੀ ਸਿਰਫ ੨੭ ਸਾਲ ਸੀ |
ਸ਼ਾਦੀ ਸ਼ਾਹੀ ਠਾਠ ਨਾਲ ਕੀਤੀ ਗਈ। ਜਰਮਨੀ ਦੇ ਸਾਰੇ ਨੇ ਵੱਡੇ ਆਦਮੀਆ ਨੂੰ ਸਦਾ ਘਲਿਆ ਗਿਆ, ਜਿਨ੍ਹਾਂ ਇਸ ਨੌਜਵਾਨ ਨਾਲ ਹਥ ਮਿਲਾਣ ਵਿਚ ਫ਼ਖ਼ਰ ਸਮਝਿਆ! ਜ਼ੁਬਕੋਸ਼ ਦਾ ਹਰ ਥਾਂ ਰਾਜਕੁਮਾਰਾਂ ਵਰਗਾ ਸਤਿਕਾਰ ਹੋਣ ਲਗ ਪਿਆ, ਤੇ ਸ਼ਾਹਜ਼ਾਦੀ ਵਿਕਟੋਰੀਆ ਦੀ ਕਿਰਪਾ ਨਾਲ ਹੋਟਲ ਦਾ ਇਕ ਮਾਮੂਲੀ ਵੇਟਰ ਹੁਣ ਬੈਰਨ ਅਲੈਗਜ਼ੈਂਡਰ ਬਣ ਗਿਆ।
ਕਈਆਂ ਦਾ ਖਿਆਲ ਹੈ ਕਿ ਜੇ ਕਿਸੇ ਨੂੰ ਸਚੇ ਦਿਲ ਨਾਲ ਪ੍ਰੇਮ ਕੀਤਾ ਜਾਵੇ, ਤਾਂ ਬਦਲੇ ਵਿਚ ਪਿਆਰ ਜ਼ਰੂਰ ਮਿਲਦਾ ਹੈ -ਪਰ ਇਥੇ ਇਸ ਦੇ ਬਿਲਕੁਲ ਉਲਟ ਹੋਇਆ। ਸ਼ਾਹਜ਼ਾਦੀ ਦਿਲ ਜਾਨ ਨਾਲ ਇਸ ਨੌਜਵਾਨ ਨੂੰ ਪ੍ਰੇਮ ਕਰਦੀ ਸੀ, ਪਰ ਜ਼ੁਬਬਕੋਸ਼ ਨੂੰ ਫੁਲਵਾੜੀ ਦੀ ਹਰ ਕਲੀ ਨੂੰ ਚੂਸ ਕੇ ਪੈਰਾਂ ਹੇਠਾਂ ਮਸਲ ਦੇਣ ਵਿਚ ਵਧੇਰੇ ਸਵਾਦ ਆਉਂਦਾ ਸੀ। ਉਸ ਪਿਛੋਂ ਉਹ ਕਿਸੇ ਨਵੇਂ ਸ਼ਿਕਾਰ ਦੀ ਭਾਲ ਵਿਚ ਉਠ ਨਿਕਲਦਾ ਸੀ, ਤੇ ਇਸ਼ ਦਾ ਪਿਆਰ ਇਕ ਮੁਰਝਾ ਗਈ ਕਲੀ ਤਕ ਹੀ ਕਿਵੇਂ ਮਹਿਦੂਦ ਰਹਿ ਸਕਦਾ ਸੀ? ਪ੍ਰੇਮ ਲਈ ਉਸ ਦੇ ਦਿਲ ਵਿਚ ਬਿਲਕੁਲ ਥਾਂ ਨਹੀਂ ਸੀ।
ਸ਼ਾਦੀ ਤੋਂ ਥੋੜੇ ਦਿਨਾਂ ਪਿਛੋਂ ਹੀ ਸ਼ਾਹਜ਼ਾਦੀ ਇਸ ਗਲ ਨੂੰ ਮਹਿਸੂਸ ਕਰਨ ਲਗ ਪਈ। ਨੌਜਵਾਨ ਨੂੰ ਪੈਸਿਆਂ ਦੀ ਲੋੜ ਸੀ, ਤੇ ਸ਼ਾਹਜ਼ਾਦੀ ਨੂੰ ਪ੍ਰੇਮ ਦੀ! ਸ਼ਾਹਜ਼ਾਦੀ ਧੰਨ ਦੇ ਕੇ ਪ੍ਰੇਮ ਖ਼ਰੀਦਣਾ

-੧੩੩-