ਪੰਨਾ:ਪ੍ਰੀਤ ਕਹਾਣੀਆਂ.pdf/14

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਘੁਟ ਕੇ ਮਿਲ, ਤੇ ਕਲੇਜਾ ਫੜ ਕੇ ਵੱਖ ਹੋ ਗਏ।
ਸੁਅੰਬਰ ਦੇ ਦਿਨ ਹਜ਼ਾਰਾਂ ਨੌਜਵਾਨ ਆਪਣੇ ਦਿਲ ਇਸ ਹੁਸੀਨਾ ਦੀ ਭੇਟ ਚਾੜ੍ਹਨ ਆ ਗਏ। ਸੀਨੇ ਧੜਕ ਰਹੇ ਸਨ ਤੇ ਹਰ ਕੋਈ ਇਹੋ ਚਾਹੁੰਦਾ ਸੀ, ਕਿ ਵਿਆਹ ਮਾਲਾ ਉਸਦੇ ਗਲ ਵਿੱਚ ਪਾਈ ਜਾਵੇ।
ਸੰਜੋਗਤਾ ਹਥ ਵਿਚ ਮਾਲਾ ਲਈ ਦਰਬਾਰ ਵਿਚ ਆਈ। ਉਹ ਬੜੇ ਬੜੇ ਬਹਾਦਰ ਨਾਮਵਰ ਤੇ ਸੁੰਦਰ ਰਾਜਪੂਤ ਨੌਜਵਾਨਾਂ ਪਾਸੋੋਂਂ ਲੰਘ ਕੇ ਦਰਵਾਜੇ ਅਗੇ ਜਾ ਪੁਜੀ, ਤੇ ਚਹੁੰ ਪਾਸੀਂ ਵੇਖ ਕੇ ਪ੍ਰਿਥੀ ਰਾਜ ਦੇ ਬੁਤ ਦੇ ਪੈਰਾਂ ਨੂੰ ਛੂਹ ਕੇ ਮਾਲਾ ਉਸਦੇ ਗਲ ਪਾ ਦਿਤੀ। ਸਾਰੇ ਦਰਬਾਰ ਵਿਚ ਕੁਹਰਾਮ ਮਚ ਗਿਆ। ਪਰ ਗੁਸੇ ਚਿ ਭੜਕੇ ਹੋਏ ਜੈ ਚੰਦ ਦੇ ਸੰਜੋਗਤਾ ਪਾਸ ਪਹੁੰਚਣ ਤੋਂ ਪਹਿਲਾਂ ਹੀ ਪ੍ਰਿਥੀ ਰਾਜ, ਜਿਹੜਾ ਬੁੁਤ ਪਾਸ ਹੀ ਭੇਸ ਬਦਲੀ ਛੁਪਿਆ ਹੋਇਆ ਸੀ-ਅਗੇ ਵਧਿਆ ਤੇ ਆਪਣੀਆਂਂ ਤਾਕਤਵਰ ਬਾਹਵਾਂ ਵਿਚ ਸੰਜੋਗਤਾ ਨੂੰ ਲੈ ਕੇ ਘੋੜੇ ਪੁਰ ਬਿਠਾ ਹਵਾ ਹੋੋ ਗਿਆ। ਜੈ ਚੰਦ ਦੇ ਸਿਪਾਹੀਆਂ ਦੇ ਸੰਭਲਦਿਆਂ ਸੰਭਲਦਿਆਂ ਦੋਵਾਂ ਪ੍ਰੇਮੀ ਕਨੌਜ ਦੀ ਹਦੋਂ ਬਾਹਰ ਨਿਕਲ ਚੁੱਕੇ ਸਨ।

-੧੪-