ਹਕੂਮਤ ਹਿੰਦ ਨੇ ਇੰਦੌਰ ਦੀਆਂ ਫੌਜਾਂ ਦੇ ਹਥਿਆਰ ਖੋਹ ਕੇ ਮਹਾਰਾਜੇ ਦੀ ਗ੍ਰਿਫਤਾਰੀ ਦਾ ਇਰਾਦਾ ਕੀਤਾ ਤਾਂ ਮਹਾਰਾਜੇ ਨੇ ੨੮ ਫ਼ਰਵਰੀ ੧੯੨੬ ਨੂੰ ਗੱਦੀ ਛੱਡ ਦਿੱਤੀ।
ਇਸ ਤਰ੍ਹਾਂ ਬਦਕਿਸਮਤ ਅਬਦੁਲ ਦੇ ਕਤਲ-ਕਾਂਡ ਦਾ ਅੰਤ ਹੋਇਆ। ਪ੍ਰੇਮ ਲੀਲਾ ਦਾ ਅਰੰਭ ਹੋਣ ਦੇ ਕੁਝ ਦਿਨ ਹੀ ਪਿਛੋਂ ਉਸਨੂੰ ਆਪਣੀ ਜੀਵਣ ਲੀਲਾ ਨੂੰ ਖ਼ਤਮ ਕਰਨਾ ਪਿਆ।