ਪੰਨਾ:ਪ੍ਰੀਤ ਕਹਾਣੀਆਂ.pdf/31

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਪ੍ਰਦੇਸ


ਡਿਕਸਨ-ਕੈਥਰਾਈਨ ਪ੍ਰੇਮ



ਅੰਗਰੇਜ਼ੀ ਦੇ ਪ੍ਰਸਿਧ ਲਿਖਾਰੀ ਚਾਰਲਸ ਡਿਕਸਨ ਨੇ ਜਦੋਂ ਜਵਾਨੀ ਵਿਚ ਪੈਰ ਧਰਿਆ, ਤਾਂ ਸਭ ਤੋਂ ਪਹਿਲੀ ਨਜ਼ਰ ਇਕ ਨੌਜਵਾਨ ਸੁੰਦਰੀ ਕੈਥਰਾਈਨ ਤੇ ਪਈ। ਉਹ ਵੇਖਦਿਆਂ ਸਾਰ ਇਸ ਸੁੰਦਰੀ ਤੇ ਮੋਹਤ ਹੋ ਗਿਆ। ਦਿਨ ਰਾਤ ਉਸਦੀ ਪਿਆਰੀ ਤੇ ਭੋਲੀ ਭਾਲੀ ਸੂਰਤ ਨਾਵਲਿਸਟ ਦੀਆਂ ਅਖਾਂ ਅਗੇ ਫਿਲਮ ਵਾਂਗ ਫਿਰਨ ਲਗ ਪਈ।

ਇਕ ਦਿਨ ਇਹ ਪ੍ਰੇਮੀ ਆਪਣੀ ਪ੍ਰੇਮਕਾ ਨੂੰ ਮਿਲਣ ਚਾਈਂ ਚਾਈਂ ਗਿਆ, ਪਰ ਕੈਥਰਾਈਨ ਉਸ ਨਾਲ ਚੰਗੀ ਤਰ੍ਹਾਂ ਪੇਸ਼ ਨਾ ਆਈ। ਇਸਦਾ ਉਸਨੂੰ ਸਖ਼ਤ ਰੰਜ ਹੋਇਆ। ਉਸ ਰਾਤ ਉਸ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਈ। ਦੂਜੇ ਦਿਨ ਵੀ ਉਸਦਾ ਦਿਲ ਨਾ ਸੰਭਲ ਸਕਿਆ। ਅਗਲੀ ਰਾਤੀਂ ਉਸਨੇ ਕੈਥਰਾਈਨ ਨੂੰ ਪਿਆਰ

-੩੧-