ਡੁਬੀ ਇਕ ਦਰਦਨਾਕ ਚਿਠੀ ਲਿਖੀ:--
"ਪਿਆਰੀ ਕੈਥਰਾਈਨ!"
"ਬੜੇ ਦੁਖ ਤੇ ਅਫਸੋਸ ਨਾਲ ਲਿਖਣਾ ਪੈਂਦਾ ਹੈ, ਕਿ ਪਿਛਲੇ ਦੋ ਦਿਨ ਮੈਂ ਡਾਢੇ ਬੇਚੈਨੀ ਨਾਲ ਗੁਜ਼ਾਰੇ ਹਨ। ਇਸਦਾ ਸਬਬ ਤੁਹਾਨੂੰ ਪਤਾ ਹੀ ਹੋਣਾ ਏ, ਤੁਹਾਡਾ ਨਿਰਾਸਤਾ ਭਰਿਆ ਸਲੂਕ। ਮੈਂ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ, ਕਿ ਤੁਹਾਡੇ ਵਰਗੀ ਕੋਮਲ ਯੁਵਤੀ ਦਾ ਦਿਲ ਵੀ ਪੱਥਰ ਰੂਪ ਹੋ ਸਕਦਾ ਹੈ। ਮੇਰਾ ਦਿਲ ਫਟਦਾ ਜਾ ਰਿਹਾ ਹੈ। ਇਸ ਨੂੰ ਇਡੀ ਨਿਰਾਸਤਾ ਉਮਰ ਭਰ ਨਹੀਂ ਸੀ ਹੋਈ, ਜਿੰਨੀ ਪਰਸੋਂ ਰਾਤ ਨੂੰ ਤੁਹਾਨੂੰ ਮਿਲ ਕੇ ਹੋਈ ਸੀ.....।
ਤੁਹਾਡਾ ਪ੍ਰੇਮੀ ਡਿਕਸਨ"
ਇਸ ਵੇਦਨਾ ਭਰੀ ਚਿਠੀ ਦਾ ਨਤੀਜਾ ਇਹ ਨਿਕਲਿਆ, ਕੈਥਰਾਈਨ ਡਿਕਸਨ ਨਾਲ ਵਿਆਹ ਕਰਨ ਲਈ ਤਿਆਰ ਹੋ ਗਈ। ਵਿਆਹ ਦੇ ਪਹਿਲੇ ਕੁਝ ਸਾਲ ਬੜੇ ਸੋਹਣੇ ਗੁਜ਼ਰੇ, ਪਰ ਜਿਉਂ ਜਿਉਂ ਪ੍ਰੇਮਕਾ ਦੇ ਦਿਲ ਵਿਚ ਪਿਆਰ-ਅਗ ਵਧਦੀ ਗਈ, ਡਿਕਸਨ ਦਾ ਪਿਆਰ ਫਿਕਾ ਪੈਂਦਾ ਗਿਆ। ਆਮ ਕਰਕੇ ਵੇਖਿਆ ਜਾਂਦਾ ਹੈ ਕਿ ਦਿਲ-ਫੈਂਕ ਪ੍ਰੇਮੀ ਪਹਿਲਾਂ ਤਾਂ, ਨੌਜਵਾਨ ਕੁੜੀਆਂ ਨਾਲ ਇੰਨਾ ਪਿਆਰ ਦਰਸਾਉਂਦੇ ਹਨ, ਕਿ ਪੁਜਾਰੀ ਨੂੰ ਜੇ ਪ੍ਰਿਤਮਾ ਨਾ ਮਿਲੀ ਤਾਂ ਸ਼ਾਇਦ ਖੁਦ-ਕਸ਼ੀ ਕਰ ਲਵੇਗਾ। ਪਰ ਯੁਵਤੀਆਂਂ ਦੀ ਜਵਾਨੀ ਢਲਣ ਦੇ ਨਾਲ ਨਾਲ ਪ੍ਰੇਮੀਆਂ ਦਾ ਪਿਆਰ ਵੀ ਅਲੋਪ ਹੋ ਜਾਂਦਾ ਹੈ।
ਚਾਰਲਸ ਨੇ ਕੈਥਰਾਈਨ ਨੂੰ ੧੩੬ ਪਿਆਰ-ਭਰੀਆਂ ਚਿਠੀਆਂ ਲਿਖੀਆਂ--ਇਕ ਤੋਂ ਇਕ ਵਧ ਪਿਆਰ ਤੇ ਇਸ਼ਕ ਵਿਚ ਡੁਬੀ ਹੋਈ। ਪ੍ਰੇਮਕਾ ਨੇ ਆਪਣੇ ਪ੍ਰੀਤਮ ਦੀਆਂ ਸਾਰੀਆਂ ਚਿਠੀਆਂ ਨੂੰ ਸੀਨੇ ਨਾਲ ਲਾ ਕੇ ਰਖਿਆ ਤੇ ਮਰਨ ਵੇਲੇ ਆਪਣੀ ਪੁਤਰੀ ਨੂੰ