ਪੰਨਾ:ਪ੍ਰੀਤ ਕਹਾਣੀਆਂ.pdf/59

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋਹਰੀ ਆਪਣੇ ਕੀਮਤੀ ਹੀਰਿਆਂ ਨੂੰ ਲੁਟਾਉਣਾ ਨਹੀਂ ਚਾਹੁੰਦਾ। ਮੈਂ ਵੀ ਕਸਮ ਖਾਧੀ ਹੋਈ ਹੈ ਕਿ ਬਿਨਾਂ ਸ਼ਾਦੀ ਕੀਤੇ ਆਪਣੇ ਆਪ ਨੂੰ ਕਿਸੇ ਦੇ ਹਵਾਲੇ ਨਹੀਂ ਕਰਾਂਗੀ। ਲਤੀਫਾ ਨੇ ਨੇੜੇ ਹੋ ਕੇ ਕਿਹਾ।
ਚੰਨ ਬਦਲਾਂ ਦੇ ਉਹਲੇ ਛਿਪ ਗਿਆ ਸੀ, ਪਰ ਕਮਾਲ ਕਿੰਨਾ ਚੋਰ ਆਪਣੀਆਂ ਅੱਖਾਂ ਲਤੀਫਾ ਦੇ ਚਿਹਰੇ ਤੇ ਗਡੀ ਖੜੋਤਾ ਰਿਹਾ।
ਕੁਝ ਦਿਨਾਂ ਦੀ ਖਾਮੋਸ਼ੀ ਮਗਰੋਂ ਕਮਾਲ ਤੇਜ਼ ਕਦਮ ਉਠਾਂਦਾ ਹੋਇਆ ਆਪਣੇ ਕਮਰੇ ਵਿਚ ਚਲਾ ਗਿਆ। ਸਵੇਰੇ ਉਠਦਿਆਂ ਹੀ ਲਤੀਫਾ ਨੂੰ ਪਤਾ ਲਗਾ, ਕਿ ਤੁਰਕੀ ਦਾ ਬਹਾਦਰ ਜਰਨੈਲ ਆਪਣੇ ਵਤਨ ਦੀ ਗੁਲਾਮੀ ਦੀਆਂ ਜ਼ੰਜੀਰਾਂ ਕਟਣ ਆਪਣੀਆਂ ਫੌਜਾਂ ਸਣੇ ਬਰੋਸਾ ਵਲ ਕੂਚ ਕਰ ਗਿਆ ਹੈ।

-੫੯-