ਪੰਨਾ:ਪ੍ਰੀਤ ਕਹਾਣੀਆਂ.pdf/69

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦੀਆਂ ਜ਼ਾਲਮ ਖੂੰਖਾਰ ਤੇ ਗੁਸੈਲ ਅਖਾਂ ਚੋਂ ਅਥਰੂਆਂ ਦੀ ਗੰਗਾ ਵਹਿ ਨਿਕਲੀ ਜੇਬਾਂ ਦੀ ਆਤਮਾ ਦੀ ਸ਼ਾਂਤੀ ਲਈ ਬਾਦਸ਼ਾਹ ਨੇ ਦਿਲ ਖੋਹਲਕੇ ਗਰੀਬਾਂ ਨੂੰ ਦਾਨ ਦਿਤਾ। ਦਿਲੀ ਦੇ ਬਾਹਰਵਾਰ, ਜਹਾਨ-ਆਰਾ ਦੇ ਬਣਵਾਏ ਬਾਗ਼ ਵਿਚ ਜ਼ੇਬਾਂ ਦਾ ਮਕਬਰਾ ਬਣਵਾਇਆ ਗਿਆ। ਪੰਛੀਆਂ ਵਾਂਗ ਮਹੱਲ ਵਿਚ ਟਪੋਸ਼ੀਆਂ ਲਾਣ ਵਾਲੀ ਜ਼ਬਉਲਨਿਸਾਂ ਦੀ ਸਮਾਧ ਵੀ ਅਜ ਕਹਿਣ ਸੁਣਨ ਦੀ ਇਕ ਕਹਾਣੀ ਬਣਕੇ ਰਹਿ ਗਈ ਹੈ।*

 

 

*ਸੰਨ ੧੬੬੨ ਈ: ਵਿਚ ਔਰੰਗਜ਼ੇਬ ਦੀ ਪੁਤ੍ਰੀ ਜਬਿੰਦਾ ਬੇਗ਼ਮ (ਜ਼ੇਬਉਨਿਸਾਂ) ਨੇ ਲਾਹੌਰ ਵਿਚ ਆਪਣੀ ਮਨਪਸੰਦ ਦਾ ਇਕ ਅਤ-ਸੁੰਦਰ ਬਾਗ ਬਣਵਾਇਆ। ਉਸ ਦੇ ਇਕ ਸਿਰੇ ਪੁਰ ਚਾਰ ਉਚੇ ਅਕਾਸ਼ ਨਾਲ ਗਲਾਂ ਕਰਦੇ ਬੁਰਜ ਸਨ, ਜਿਨ੍ਹਾਂ ਚੋਂ ਲੰਘਕੇ ਬਾਗ਼ ਅੰਦਰ ਜਾਈਦਾ ਹੈ। ਇਨ੍ਹਾਂ ਬੁਰਜਾਂ ਦਾ ਹੀ ਨਾਂ ਚਬੁਰਜੀ ਹੈ। ਬਾਗ ਬਣ ਜਾਣ ਪਿੱਛੋਂ ਇਹ ਜੇਬਾਂ ਦੀ ਪਿਆਰੀ ਸਖੀ ਮੀਆਂ ਬਾਈ ਦੇ ਨਾਂ ਤੋਂ ਮਸ਼ਹੂਰ ਹੋ ਗਿਆ, ਜਿਸ ਪੁਰ ਸ਼ਹਿਜ਼ਾਦੀ ਨੇ ਇਸੇ ਨੂੰ ਇਹ ਭੇਟ ਕਰ ਦਿਤਾ।
ਜ਼ੇਬਾਂ ਦੀ ਆਪਣੇ ਪ੍ਰੇਮੀ ਆਕਲ ਖਾਂ ਨਾਲ ਪਹਿਲੀ ਮੁਲਾਕਾਤ ਇਸੇ ਬਾਗ ਵਿਚ ਹੋਈ ਜਾਪਦੀ ਹੈ, ਤੇ ਸਦਾ ਲਈ ਇਕ ਦੂਜੇ ਦੇ ਹੋ ਜਾਣ ਦੇ ਕੌਲ ਇਕਰਾਰ ਵੀ ਇਥੇ ਹੀ ਹੋਏ ਹੋਣਗੇ।
ਚੋਬੁਰਜੀ ਦੀ ਇਹ ਇਤਿਹਾਸਕ ਇਮਾਰਤ ਗਵਰਨਮੈਂਟ ਕਵਰਟਰਾਂ ਪਾਸ ਹੈ। ਅਜ ਬਾਗ਼ ਦਾ ਨਾਮੋ-ਨਿਸ਼ਾਨ ਮਿਟ ਚੁਕਾ ਹੈ, ਪਰ ਇਸਦੇ ਇਕ ਸਿਰੇ ਪਰ ਖੜੋਤੇ ਬੁਰਜ ਆਪਣੀ ਮਲਕਾ ਦੀ ਪਿਆਰ ਕਹਾਣੀ ਪੁਕਾਰ ਪੁਕਾਰ ਕੇ ਸੁਣਾ ਰਹੇ ਹਨ।

-੬੯-