ਪੰਨਾ:ਪੰਚ ਤੰਤ੍ਰ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੯੯

ਬੈਠ ਗਿਆ। ਪਿੰਗਲਕ ਨੇ ਭੀ ਉਸਨੂੰ ਇਸ ਪ੍ਰਕਾਰ ਦੇਖ ਦਮਨਕ ਦੇ ਬਚਨ ਨੂੰ ਠੀਕ ਜਾਨ ਕ੍ਰੋਧ ਕਰਕੇ ਉਸਦੇ ਉਪਰ ਝਪਟ ਮਾਰੀ॥ ਸੰਜੀਵਕ ਭੀ ਉਸਦੇ ਤਿੱਖੇ ਨਵਾਂ ਕਰਕੇ ਛਿੱਲਿਆ ਗਿਆ ਅਰ ਆਪਨੇ ਸਿੰਗਾਂ ਨਾਲ ਉਸਦੇ ਪੇਟ ਨੂੰ ਵਲੂੰਦਰ ਕੇ ਉਸਤੋਂ ਛੁਟਕਾਰਾ ਪਾਕੇ ਸਿੰਗਾਂ ਨਾਲ ਉਸਦੇ ਮਾਰਨ ਲਈ ਤਿਆਰ ਹੋ ਪਿਆ। ਜਦ ਓਹ ਦੋਵੇਂ ਫੁੱਲੇ ਹੋਏ ਪਲਾਹ ਦੀ ਨਯਾਈਂ ਇਕ ਦੂਜੇ ਦੇ ਮਾਰਨ ਲਈ ਤਿਯਾਰ ਹੋਏ ਤਦ ਕਰਟਕ ਦਮਨਕ ਨੂੰ ਬੋਲਿਆ ਹੈ ਮੂਰਖ ਦਮਨਕ! ਤੂੰ ਜੋ ਇਨ੍ਹਾਂ ਦਾ ਵਿਰੋਧ ਕਰਾ ਦਿਤਾ ਹੈ ਸੋ ਹਛਾ ਨਹੀਂ ਕੀਤਾ ਤੂੰ ਰਾਜਨੀਤਿ ਨਹੀਂ ਜਾਨਦਾ ਕਿਉਂ ਜੋ ਰਾਜਨੀਓ ਵਾਲਿਆਂ ਨੇ ਐਉਂ ਕਿਹਾ ਹੈ:-

ਸ਼ੰਕਰ ਛੰਦ।। ਸੰਗ੍ਰਾਮ ਵੰਡ ਸੁ ਯਤਨ ਕੀਨੇ ਹੋਤ ਕਾਰਜ ਜੌਨ॥ ਤਿਨ ਸਬਨ ਕੋ ਜੋ ਸਾਮ ਸੇਤੀ ਕਰਤ ਮੰਤ੍ਰੀ ਤੌਨ॥ ਜੇ ਤੁੱਛ ਕਾਜ ਸਵਾਰਨੇ ਕੋ ਹੈਂ ਧਰਾਵਤ ਦੰਡ॥ ਤੇ ਮੂਢ ਬੁੱਧੀ ਰਾਜ ਲਛਮੀ ਨਾਸ ਕਰਤ ਪ੍ਰਚੰਡ॥੪੨੧॥

ਸੋ ਹੁਨ ਜੇ ਕਰ ਸਵਾਮੀ ਦਾ ਘਾਤ ਹੋ ਗਿਆ ਤਾਂ ਤੇਰੀ ਵਜੀਰੀ ਦੀ ਬੁਧ ਨੂੰ ਕੀ ਕਰੀਏ ਆਰ ਜੇ ਕਰ ਸੰਜੀਵਕ ਨਾ ਮੋਯਾ ਦ ਬੀ ਅਸ਼ੁਭ ਹੋਯਾ ਕਿਉਂ ਜੋ ਸੰਜੀਵਕ ਦਾ ਬਧ ਭੀ ਪ੍ਰਾਣਾ ਦੇ ਸੰਦੇਹ ਨਾਲ ਹੈ ਇਸ ਲਈ ਹੈ ਮੂਢ ਤੂੰ ਮੰਤ੍ਰੀ ਪਦ ਨੂੰ ਇਸੇ ਬੁਧਿ ਨਾਲ ਚਾਹੁੰਦਾ ਹੈਂ? ਤੂੰ ਸਾਮ ਨਾਲ ਕਾਰਜ ਸਿੱਧ ਕਰਨ ਨਹੀਂ ਜਾਨਦਾ ਇਸ ਵਾਸਤੇ ਤੇਰੀ ਜੋ ਦੰਡ ਦੀ ਬੁਧ ਹੈ ਸੋ ਬ੍ਰਿਥਾ ਹੈ॥ ਕਿਹਾ ਹੈ:-

ਦੋਹਰਾ॥ ਸਾਮ ਆਦਿ ਅਰ ਢੰਡ ਲਗ ਨੀਤਿ ਕਹੇ ਬ੍ਰਹਮਾਦ।

ਪਾਪੀ ਤਿਨ ਮੇਂ ਦੰਡ ਹੈ ਅੰਤ ਬਿਖੇ ਤਿਸ ਸਾਦ॥੪੨੨॥

ਤਥਾ-ਸਾਂਤ ਭਾਵ ਸੇਂ ਜੋ ਬਨੇ ਕਾਰਜ ਕਿਉਂ ਦੈ ਦੰਡ।

ਸਿਤਾ ਦੀਏ ਗਰਮੀ ਘਟੇ ਕੌੜ ਕਾਹ ਕੋ ਮੰਡ॥੪੨੩॥

ਆਦ ਕਾਜ ਕੇ ਸਾਂਤ ਕੋ ਜੋੜਤ ਹੈਂ ਬੁਧਿਮਾਨ।

ਸਾਂਤ ਸਹਿਤ ਕਾਰਜ ਕੀਆਂ ਨਹਿ ਪਾਵਤ ਹੈਂ ਹਾਨ।੪੨੪॥

ਚਾਂਦ ਸੂਰ ਕੇ ਭੇਜ ਕਰ ਅਰ ਅਗਨੀ ਕੇ ਸਾਥ।

ਸਤ੍ਰਜ ਤਮ ਨਹ ਦੂਰ ਹਵੈ ਯਥਾ ਸ਼ਾਂਤ ਸੇ ਨਾਥ॥੪੨੫॥

ਇਸ ਲਈ ਜੋ ਤੂੰ ਵਜੀਰੀ ਚਾਹੁੰਦਾ ਹੈਂ ਸੋ ਭੀ ਅਜੋਗ ਹੈ, ਦੀਵਾਨ