ਪੰਨਾ:ਪੰਚ ਤੰਤ੍ਰ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੬

ਪੰਚ ਤੰਤ੍ਰ

ਇਸ ਲਈ ਓਹ ਦੇਵਤਾ ਸਾਡੇ ਵਿਚੋਂ ਕਿਸੇ ਇਕ ਨੂੰ ਚੋਰ ਧਾ ਸਾਧ ਬਨਾ ਦੇਵੇਗਾ ਇਸ ਬਾਤ ਨੂੰ ਸੁਨਕੇ ਅਦਾਲਤੀ ਬੋਲੇ ਵਾਹਵਾ ਕਿਆ ਠੀਕ ਇਸਨੇ ਕਿਹਾ ਹੈ ਕਿਉਂ ਜੋ ਇਸ ਪਰ ਧਰਮ ਸ਼ਾਸਤ੍ਰ ਨੇ ਬੀ ਕਿਹਾ ਹੈ॥ ਯਥਾ:-

ਦੋਹਰਾ॥ ਝਗੜੇ ਮੇਂ ਚੰਡਾਲ ਭੀ ਜੋ ਸਾਖੀ ਮਿਲ ਜਾਇ॥

ਕਬੀ ਨ ਦੀਜੇ ਸਪਥ ਕੋ ਯਹ ਨੀਤੀ ਠਹਿਰਾਇ॥੪੫੪॥

ਸੋ ਇਸ ਬਾਤ ਦਾ ਸਾਨੂੰ ਭੀ ਅਚੰਭਾ ਲਗਦਾ ਹੈ ਕਿ ਬ੍ਰਿਛ ਸਾਖੀ ਦੇਵੇ॥ ਕਲ ਸਵੇਰੇ ਤੁਸੀਂ ਸਾਡੇ ਨਾਲ ਚਲੋ ਇਤਨੇ ਚਿਰ ਵਿਖੇ ਪਾਪ ਬੁਧਿ ਜਾਕੇ ਆਪਣੇ ਪਿਤਾ ਨੂੰ ਬੋਲਿਆ ਹੈ ਪਿਤਾ! ਮੈਂ ਇਸ ਧਰਮਬੁਧਿ ਦਾ ਬਹੁਤ ਸਾਰਾ ਧਨ ਚੁਰਾਯਾ ਹੈ ਪਰ ਆਪਦੇ ਕਹੇ ਕਰਕੇ ਮੈਨੂੰ ਪਚ ਜਾਏਗਾ॥ ਓਹ ਬੋਲਿਆਂ ਜਲਦੀ ਦਸ ਜਿਸ ਕਰਕੇ ਓਹ ਧਨ ਤੇਰੇ ਪਾਸ ਟਿਕ ਜਾਏ,ਪਾਪ ਬੁਧਿ ਬੋਲਿਆ ਹੇ ਪਿਤਾ! ਉਸ ਜਗਾਂ ਤੇ ਇਕ ਬੜਾ ਭਾਰੀ ਜੰਡ ਦਾ ਬ੍ਰਿਛ ਹੈ ਸੋ ਤੂੰ ਉਸਦੀ ਖੋਲ ਵਿਖੇ ਜਾ ਲੁਕ, ਜਦ ਸਵੇਰੇ ਮੈਂ ਜਾਕੇ ਪੁਛਾਂ ਤਦ ਤੂੰ ਅਵਾਜ ਦੇਵੀਂ ਜੋ ਧਰਮ ਬੁਧਿ ਚੋਰ ਹੈ ਉਸਦੇ ਪਿਤਾ ਨੇ ਉਸੇ ਪਕਾਰ ਕੀਤਾ ਸਵੇਰ ਵੇਲੇ ਜਦ ਅਦਾਲਤੀਆਂ ਦੇ ਨਾਲ ਧਰਮ ਬੁਧਿ ਤੇ ਪਾਪ ਬੁਧਿ ਉਥੇ ਗਏ ਤਦ ਸਪਥ ਕਰਨ ਲਈ ਤਿਯਾਰ ਹੋ ਕੇ ਪਾਪ ਬੁਧਿ ਬੋਲਿਆ॥

ਛੰਦ॥ ਚੰਦ ਸੂਰ ਵਾਯੂ ਅਰ ਅਗਨੀ ਭੂਮਿ ਅਕਾਬ ਹ੍ਰਿਦਯ ਯਮਰਾਜ॥ ਦਿਵਸ ਰਾਤ ਅਰ ਸੰਧਯਾ ਦੋਵੇ ਧਰਮ ਅਵਰ ਦੇਵਨ ਸਿਰ ਤਾਜ॥ ਨਰ ਕਰਤਬ ਕੇ ਇਹ ਸਬ ਚੀਨਤ ਜਦਪ ਪੁਰਖ ਕਰਤ ਹੈ ਗੋਪ॥ ਤਾਤੇ ਮੈਂ ਸਰਨਾਗਤ ਇਨਕੀ ਮਮ ਲਜਾ ਰਾਖੇਂ ਤਜ ਕੋਪ॥੪੫੫॥

ਹੇ ਬਨ ਦੇ ਦੇਵਤਾ ਸਾਡੇ ਦੋਹਾਂ ਵਿਚੋਂ ਜੇਹੜਾ ਚੋਰ ਹੈ ਉਸਨੂੰ ਤੂੰ ਦਸ। ਦਰਖਤ ਦੀ ਖੋੜ ਵਿਚੋਂ ਉਸ ਪਾਪੀ ਦਾ ਪਿਤਾ ਬੋਲਿਆ ਸੁਨੋ ਇਹ ਧਨ ਧਰਮ ਬੁਧਿ ਨੇ ਚੁਰਾਯਾ ਹੈ, ਇਸ ਬਾਤ ਨੂੰ ਸੁਨਕੇ ਅਦਾਲਤੀਆਂ ਨੇ ਅਸਚਰਜ ਹੋਕੇ ਜਿਤਨੇ ਚਿਰ ਵਿਖੇ ਧਰਮਬੁਧਿ ਦੇ ਦੰਡ ਦੇ ਲਈ ਧਰਮਸ਼ਾਸਤ੍ਰ ਨੂੰ ਦੇਖਨ ਲਗੇ ਉਤਨੇ ਚਿਰ ਵਿਖੇ ਧਰਮਬੁਧਿ ਨੇ ਉਸ ਦਰਖ਼ਤ ਨੂੰ ਕੱਖਾਂ ਕਾਨਿਆਂ ਨਾਲ ਲਪੇਟ ਕੇ