ਪੰਨਾ:ਪੰਚ ਤੰਤ੍ਰ.pdf/116

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੮

ਪੰਚ ਤੰਤ੍ਰ

ਇਹ ਬਾਤ ਸੁਨਕੇ ਕੁਲੀਰਕ ਬੋਲਿਆ ਹੈ ਮਾਤੁਲ,ਮੱਛੀ ਦੇ ਮਾਸ ਦੇ ਟੁਕੜੇ ਨੇਉਲੇ ਦੀ ਖੁਡ ਤੋਂ ਲੈਕੇ ਸਰਪ ਦੀ ਖੋਲ ਤੀਕੂੰ ਸਿਟਦੇ॥ ਉਸ ਮਾਰਗ ਨੇਉਲਾਂ ਜਾਕੇ ਉਸ ਦੁਸਟ ਸਰਪ ਨੂੰ ਮਾਰ ਦੇਵੇਗਾ | ਬਗਲੇ ਨੇ ਇਸੇ ਤਰਾਂ ਕੀਤਾ ਤਦ ਨੋਉਲੇ ਨੇ ਉਸ ਮਾਸ ਦੀ ਸੁਗੰਧ ਦੇ ਅਨੁਸਾਰ ਉਸ ਸਰਪ ਨੂੰ ਮਾਰਕੇ ਉਸ ਬ੍ਰਿਛ ਦੇ ਰਹਿਨ ਵਾਲੇ ਬਗਲਿਆਂ ਨੂੰ ਵੀ ਮਾਰ ਦਿਤਾ। ਇਸ ਲਈ ਅਸਾਂ ਆਖਿਆ ਸੀ॥

ਦੋਹਰਾ॥ ਚਿੰਤਨ ਕਰੇ ਉਪਾਇ ਕੋ ਭਥਾ ਨਾਸ ਭੀ ਸੋਚ॥

ਨਕੁਲੇ ਨੇ ਸਬ ਬਕ ਹਨੇ ਨਿਰਖਤ ਹੀਂ ਬਚ ਪੋਚ॥੪੫੮॥

ਸੋ ਹੇ ਧਰਮ ਬੁਧਿ ਇਸ ਪਾਪ ਬੁਧਿ ਨੇ ਉਪਾਉ ਤੇ ਸੋਚ ਲਿਆ ਸੀ ਪਰ ਵਿਨਾਸ ਨੂੰ ਨਾ ਸੋਚਿਆ ਇਸ ਲਈ ਇਸਨੂੰ ਇਹ ਫਲ ਮਿਲ ਗਿਆ ਹੈ। ਹੇ ਦਮਨਕ ਇਸੇ ਉਪਰ ਮੈਂ ਆਖਿਆ ਸੀ:-

ਦੋਹਰਾ॥ਧਰਮ ਬੁਧਿ ਦੁਰਬੁਧਿ ਦੋ ਰਹਿਤ ਹੁਣੇ ਇਕ ਜਾਇ॥

ਦੁਰਬੁਧੀ ਨੇ ਪਿਤਾ ਨਿਜ ਧੂਮ ਬੀਚ ਦੀਆ ਘਾਇ॥ ੪੫੯।।

ਸੋ ਹੇ ਮੂਰਖ ਤੂੰ ਬੀ ਪਾਪ ਬੁਧਿ ਦੀ ਨਯਾਈਂ ਉਪਾ ਨੂੰ ਤੇ ਸੋਚਦਾ ਹੈਂ ਪਰ ਬਿਨਾਸ ਨੂੰ ਨਹੀਂ ਸੋਚਦਾ ਇਸ ਲਈ ਤੂੰ ਸੱਜਨ ਪੁਰਖ ਨਹੀਂ ਬਲਕਿ ਪਾਪ ਬੁਧਿ ਹੈਂ ਸੋ ਮੈਂ ਇਸ ਬਾਤ ਨੂੰ ਜਾਨ ਗਿਆ ਹਾਂ ਜੋ ਤੂੰ ਸਵਾਮੀ ਨੂੰ ਪ੍ਰਾਣਾਂ ਸੰਦੇਹ ਬਿਖੇ ਜੋੜਿਆ ਹੈ ਅਰ ਆਪਣੇ ਕੁਟਲਪਨ ਨੂੰ ਪ੍ਰਗਟ ਕੀਤਾ ਹੈ। ਕਿਆ ਸਚ ਕਿਹਾ ਹੈ:-

ਦੋਹਰਾ॥ ਕੌਨ ਪਿਖੇ ਨਰ ਮੋਰ ਕਾ ਵਿਟ ਨਿਸਰਣ ਕੋ ਦਵਾਰ॥

ਜੋ ਨਕਰੇ ਵਹ ਨ੍ਰਿਤਯ ਨਿਜ ਘਨ ਧੁਨਿ ਸੁਨਤ ਗਵਾਰ॥੪੬੦।।

ਹੇ ਭਾਈ ਜਦ ਤੂੰ ਅਪਨੇ ਸਵਾਮਿ ਨੂੰ ਅਜੇਹੀ ਦਸ਼ਾ ਵਿਖੇ ਸੁਟਿਆ ਹੈ ਤਾਂ ਸਾਡੇ ਜੇਹਾਂ ਦੇ ਕੇ ਗਿਨਤੀ ਹੈ॥ ਬਸ ਹੁਨ ਤੂੰ ਮੇਰੇ ਕੋਲ ਨਾ ਰਹੁ ਮਹਾਤਮਾ ਨੇ ਐਉਂ ਕਿਹਾ ਹੈ:-

ਦੋਹਰਾ, ਲੋਹ ਘਟਿਤ ਜਿੰਹ ਤੁਲਾ ਕੇ ਖਾਵਤ ਮੂਸ ਨਰੇਸ਼॥

ਚੀਲ ਹਰਭ ਬਾਲਕ ਤਰਾਂ ਯਾਮੇਂ ਕਵਨ ਕਲੇਸ਼॥੪੬੧॥

ਦਮਨਕ ਬੋਲਿਆ ਇਹ ਬਾਤ ਕਿਸ ਪ੍ਰਕਾਰ ਹੈ ਓਹ ਬਲਿਆਂ ਸੁਨ:-

੨੧ ਕਥਾ।। ਕਿਸ ਨਗਰ ਬਿਖੇ ਜੀਰਣ ਧਨ ਨਾਮੀ ਬਾਣੀਆਂ