ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੦

ਪੰਚ ਤੰਤ੍ਰ


ਉਸ ਨੂੰ ਤਾਂ ਇਕ ਬਾਜ ਲੈ ਗਿਆ ਹੈ ਸੇਠ ਬੋਲਿਆ ਹੇ ਮਿਥਯਵਾਦੀ! ਭਲਾ ਕਦੇ ਬਾਲਕ ਨੂੰ ਬੀ ਬਾਜ ਲੈ ਗਿਆ ਹੈ? ਸੋ ਮੇਰਾ ਪੁਤ੍ਰ ਮੈਨੂੰ ਦੇ ਦੇ ਨਹੀਂ ਤਾਂ ਤੈਨੂੰ ਕਚੈਹਰੀ ਲੈ ਚਲਦਾ ਹਾਂ। ਤਦ ਬਾਣੀਆਂ ਬੋਲਿਆ ਹੈ ਸਚ ਬੋਲਨ ਵਾਲੇ! ਜਿਸ ਪ੍ਰਕਾਰ ਬਾਲਕਾਂ ਨੂੰ ਕਦੇ ਬਾਜ ਨਹੀਂ ਲੈ ਗਿਆ ਹੈ ਤਿਵੇਂ ਲੋਹੇ ਨੂੰ ਕਦੇ ਚੂਹੇ ਨਹੀਂ ਖਾਂਦੇ॥ ਸੋ ਜੇ ਤੇਨੂੰ ਆਪਨੇ ਲੜਕੇ ਦੀ ਲੋੜ ਹੈ ਤਾਂ ਮੇਰਾ ਤੱਕੜ ਮੈਨੂੰ ਦੇ ਦੇ

ਇਸ ਪ੍ਰਕਾਰ ਦੋਵੇਂ ਝਗੜਦੇ ਝਗੜਦੇ ਅਦਾਲਤੀਆਂ ਦੇ ਪਾਸ ਗਏ ਤਦ ਸੇਠ ਨੇ ਉਚੇ ਦੁਹਾਈ ਦੁਹਾਈ ਪੁਕਾਰਕੇ ਕਿਹਾ ਮੇਰੇ ਪੁਤ੍ਰ ਨੂੰ ਇਸ ਚੋਰ ਨੇ ਚੁਰਾਯਾ ਹੈ ਇਸ ਬਾਤ ਨੂੰ ਸੁਨਕੇ ਅਦਾਲਤੀ ਬੋਲੇ ਇਸ ਸੇਠ ਦਾ ਲੜਕਾ ਦੇ ਦੇ ਬਾਨੀਆਂ ਬੋਲਿਆ ਮੈਂ ਕਿਆ ਕਰਾਂ ਉਸ ਬਾਲਕ ਨੂੰ ਤਾਂ ਨਦੀ ਦੇ ਕਿਨਾਰੇ ਤੋਂ ਬਾਜ ਲੈ ਗਿਆ ਹੈ ਇਸ ਬਾਤ ਨੂੰ ਸੁਨਕੇ ਅਦਾਲਤੀ ਬੋਲੇ ਇਹ ਬਾਤ ਸੱਚ ਨਹੀਂ ਭਲਾ ਕਦੇ ਬਾਜ ਬੀ ਲੜਕਿਆਂ ਨੂੰ ਲੈ ਜਾਂਦਾ ਹੈ। ਬਾਣੀਆਂ ਬੋਲਿਆ ਆਪ ਮੇਰੀ ਬਾਤ ਨੂੰ ਸੁਨੋ:-

ਦੋਹਰਾ॥ ਲੋਹ ਘੜਤ ਜਿਹ ਤੁਲਾ ਕੋ ਖਾਵਤ ਮੂਲ ਨਰੇਸ।
ਬਾਜ ਹਰਤ ਬਾਲਕ ਤਰਾਂ ਯਾਮੇਂ ਕਵਨ ਕਲੇਸ॥੪੬੬॥

ਅਦਾਲਤੀ ਬੋਲੇ ਇਹ ਕਿਆ ਬਾਤ ਹੈ ਤਦ ਸੇਠ ਨੇ ਆਦ ਤੋਂ ਲੈ ਕੇ ਸਾਰਾ ਬਿਤ੍ਰਾਂਤ ਸੁਨਾਯਾ ਤਦ ਅਦਾਲਤੀਆਂ ਨੇ ਦੋਹਾਂ ਨੂੰ ਆਪਸ ਵਿਚ ਸਮਝਾਕੇ ਲੜਕਾ ਅਤੇ ਤੱਕੜੀ ਇਕ ਦੂਜੇ ਨੂੰ ਦਿਵਾਕੇ ਰਾਜੀ ਕੀਤਾ ਇਸ ਲਈ ਮੈਂ ਆਖਿਆ ਸੀ ਜੋ:-

ਦੋਹਰਾ॥ ਲੋਹ ਘੜਤ ਜਿਹ ਭੁਲਾ ਕੋ ਖਾਵਤ ਮੂਸ ਨਰੇਸ਼।
ਬਾਜ ਹਰਤ ਬਾਲਕ ਤਰਾਂ ਯਾਮੇ ਕਵਨ ਕਲੇਸ਼॥੪੬੭॥

ਹੇ ਮੂਰਖ! ਤੂੰ ਸੰਜੀਵਕ ਉਤੇ ਸਵਾਮੀ ਦੀ ਕ੍ਰਿਪਾ ਨ ਦੇਖ ਸਕਿਓਂ ਜਿਸ ਲਈ ਤੋਂ ਇਹ ਬਾਤ ਕੀਤੀ ।।ਸਚ ਕਿਹਾ ਹੈ:-

ਕੁੰਡਲੀਆ ਛੰਦ॥ ਨਿਰਧਨ ਨਿੰਦਤ ਸਧਨ ਕੁਲਵੰਤਨ ਕੁਲਹੀਨ ਨਿੰਦੇ ਕ੍ਰਿਪਨ ਉਦਾਰ ਕੋ ਯਾਮੇਂ ਸੰਕ ਰਤੀਨ।। ਯਾਮੇਂ ਸੰਕ ਰਤੀਨ ਪਤਿਬ੍ਰਤ ਕੁਲਟਹਿ ਨਿੰਦਤ॥ ਸੁੰਦਰ ਨਰ ਕੋ ਦੇਖ ਕੁਰੂਪੀ ਤਾਂ ਕੋ ਨਿੰਦਤ॥ ਕਹਿ ਸ਼ਿਵਨਾਥ ਵਿਚਾਰ ਅਧਰਮੀ ਨਿੰਦਤ ਧਰਮਨ॥ ਵਿਦਯਾ ਹੀਨ ਗਵਾਰ ਪਰਾਭਵ ਪਾਵਤ ਨਿਰਧਨ॥੪੬੮॥ਤਥਾ