ਪੰਨਾ:ਪੰਚ ਤੰਤ੍ਰ.pdf/119

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੧੧੧


ਦੋਹਰਾ॥ ਮੂਰਖ ਪੰਡਿਤ ਵੈਰ ਲਖ ਧਨਵੰਤਾ ਧਨ ਹੀਨ।
ਪਾਪੀ ਧਰਮੀ ਕਾ ਪੁਨਾ ਕੁਲਟਾ ਔਰ ਕੁਲੀਨ॥ ੪੬੯॥

ਇਸੇ ਲਈ ਹੇ ਮੂਰਖ ਤੈਂ ਆਪਨੇ ਭਲੇ ਨੂੰ ਬੁਰਾ ਕਰ ਲਿਆ ਹੈ। ਇਸ ਪਰ ਮਹਾਤਮਾ ਨੇ ਕਿਹਾ ਹੈ:-

ਦੋਹਰਾ॥ ਪੰਡਿਤ ਤੇ ਸਤ੍ਰ ਭਲਾ ਨਹਿ ਮੂਰਖ ਹਿਤਕਾਰ।
ਬਾਨਰ ਸੇਂ ਰਾਜਾ ਮੂਆ ਵਿਪ੍ਰਨ ਚੋਰ ਉਭਾਰ ॥੪੭੦॥

ਦਮਨਕ ਬੋਲਿਆ ਇਹ ਬਾਤ ਕਿਸ ਪ੍ਰਕਾਰ ਹੈ ਕਰਟਕ ਬੋਲਿਆ ਸੁਣ:-
੨੨ ਕਥਾ॥ ਕਿਸੇ ਰਾਜੇ ਦਾ ਇਕ ਬਾਂਦਰ ਬੜਾ ਪਿਆਰਾ ਅਰ ਸਰੀਰ ਦਾ ਰਾਖਾ ਜੋ ਹਰ ਵੇਲੇ ਅੰਤਾਪੁਰ ਵਿਖੇ ਬੀ ਸਾਥ ਰਹਿੰਦਾ ਸਾ ਬੜਾ ਵਿਸ੍ਵਾਸੀ ਸਾ ਇਕ ਦਿਨ ਸੁੱਤੇ ਹੋਏ ਰਾਜੇ ਨੂੰ ਬਾਂਦਰ ਪੱਖਾ ਝਲ ਰਿਹਾ ਸੀ ਤਾਂ ਇਕ ਮੱਖੀ ਰਾਜਾ ਦੀ ਵੱਖੀ ਤੇ ਆ ਬੈਠੀ ਉਸ ਬਾਂਦਰ ਨੇ ਉਸਨੂੰ ਕਈ ਵਾਰੀ ਉਡਾਯਾ ਪਰ ਓਹ ਫੇਰ ਬੀ ਉਡ ਕੇ ਉਥੇ ਹੀ ਆ ਬੈਠੇ, ਤਦ ਸੁਭਾਵਕ ਚੰਚਲ ਮੂਰਖ ਬਾਂਦਰ ਨੇ ਕ੍ਰੋਧ ਵਿਖੇ ਆਕੇ ਤਲਵਾਰ ਖਿਚ ਕੇ, ਜਿਉਂ ਓਸ ਮੱਖੀ ਉਪਰ ਮਾਰੀ ਓਹ ਤਾਂ ਉਡ ਗਈ ਅਰ ਓਹ ਤਲਵਾਰ ਰਾਜੇ ਦੀ ਵੱਖੀ ਵਿਖੇ ਲਗੀ ਤੇ ਰਾਜਾ ਮਰ ਗਿਆ। ਇਸ ਲਈ ਜੋ ਰਾਜਾ ਆਪਨੀ ਸੁਖ ਚਾਹੇ ਓਹ ਕਦੇ ਮੂਰਖ ਨੂੰ ਆਪਣੇ ਪਾਸ ਨਾ ਰਖੇ ਦੂਸਰੀ ਬਾਤ ਏਹ ਹੈ ਜੋ ਇਕ ਬ੍ਰਾਹਮਨ ਬੜਾ ਵਿਦ੍ਵਾਨ ਸਾ ਪਰ ਪੂਰਬ ਜਨਮ ਦੇ ਪਾਪ ਕਰਕੇ ਉਸਨੂੰ ਚੋਰੀ ਦੀ ਆਦਤ ਪੈ ਗਈ ਸੀ ਇਕ ਦਿਨ ਉਸ ਨਗਰ ਵਿਖੇ ਚਾਰ ਬ੍ਰਾਹਮਨ ਆਏ ਉਨ੍ਹਾਂ ਨੇ ਬਹੁਤ ਸਾਰੀ ਜਵਾਹਰਾਤ ਖਰੀਦੀ ਉਨ੍ਹਾਂ ਨੂੰ ਦੇਖਕੇ ਉਸ ਚੋਰ ਪੰਡਿਤ ਨੇ ਸੋਚਿਆ ਭਈ ਕਿਸ ਪ੍ਰਕਾਰ ਇਨ੍ਹਾਂ ਦਾ ਧਨ ਹਥ ਆਵੇ ਇਹ ਸੋਚਕੇ ਉਹ ਪੰਡਿਤ ਚੋਰ ਉਨ੍ਹਾਂ ਦੇ ਪਾਸ ਜਾਕੇ ਅਨੇਕ ਸ਼ਾਸਤ੍ਰਾਂ ਦੇ ਪ੍ਰਸੰਗ ਬੜੀ ਮਿਠੀ ਜੁਬਾਨ ਕਰਕੇ ਸੁਨਾ ਉਨ੍ਹਾਂਨੂੰ ਆਪਨੇ ਉਪਰ ਵਿਸ੍ਵਾਸ ਧਰਾ ਉਨ੍ਹਾਂਦੀ ਸੇਵਾ ਕਰਨ ਲਗ ਪਿਆ॥ ਮਹਾਤਮਾ ਨੇ ਸਚ ਕਿਹਾ ਹੈ:-

ਦੋਹਰਾ॥ ਕੁਲਟਾ ਲੱਜਾ ਕੋ ਗਹੇ ਖਾਰੀ ਜਲ ਹੈ ਸੀਤ
ਧੂਰਤ ਪ੍ਰਿਯ ਬਾਤਾਂ ਕਹੇ ਦੰਭੀ ਗਯਾਨ ਪੁਨੀਤ ॥ ੪੭੧॥