੧੧੪
ਪੰਚ ਤੰਤ੍ਰ
ਮਹਾਤਮਾਂ ਨੇ ਕਿਹਾ ਹੈ:-
ਦੋਹਰਾ॥ ਭ੍ਰਾਤ ਪੁਤ੍ਰ ਨਾਰੀ ਸੁਹ੍ਰਿਦ ਪਿਤਾ ਆਦਿ ਜੋ ਲੋਇ।
ਸਿਰ ਸ਼ਤ੍ਰ ਬਨ ਜਾਂਹਿ ਜਬ ਹਨੇ ਦੋਸ ਨਹਿ ਹੋਇ॥੪੭੮॥
ਤਥਾ ਕੁੰਡਲੀਆ ਛੰਦ॥ ਰਾਜਾ ਹੋਵੇ ਦਯਾ ਯੁਤ ਲਾਜ ਰਹਿਤ ਜੋ ਨਾਰ॥ ਹੈ ਬਸੀਠ ਪ੍ਰਤੀਕੂਲ ਜੋ ਇਨ ਸੇ ਤਜ ਦੇ ਪਿਆਰ॥ ਇਨ ਸੇ ਤਜ ਦੇ ਪ੍ਯਾਰ ਸਰਬਾਂਭਖ ਬ੍ਰਾਹਮਨ ਤ੍ਯਾਗੋ॥ ਅਧਿਕਾਰੀ ਹੰਕਾਰ ਯੁਕਤ ਤਾਂਤੇ ਤੁਮ ਭਾਗੋ॥ ਕਹਿ ਸ਼ਿਵਨਾਥ ਵਿਚਾਰ ਨ ਇਨ ਤੇ ਸਰ ਹੈ ਕਾਜਾ। ਨਹਿ ਜਾਨੇ ਉਪਕਾਰ ਕਿਸੇ ਤਜ ਨਿਰਦਯ ਰਾਜਾ॥ ੪੭੯॥
ਪੁਨਾ ਕਬਿੱਤ॥ ਸਾਚੀ ਕਹੀਂ ਝੂਠੀ ਕਹੀਂ ਪਰੁਖ ਬਚਨ ਕਹੀਂ ਕਹੀਂ ਪ੍ਰਿਯ ਵਾਦਨੀ ਜੋ ਹਮਨੇ ਨਿਹਾਰੀ ਹੈ॥ ਕਹੀਂ ਕੋਟ ਹਿੰਸਾ ਕਰੇ ਕਹੀਂ ਦਯਾ ਮਨ ਧਰੇ ਕਹੀਂ ਧਨ ਹਰੇ ਕਹੀਂ ਦੇਤ ਦਾਨ ਭਾਰੀ ਹੈ॥ ਧਨ ਕੋ ਇਕਤ੍ਰ ਕਹੀਂ ਕਰੇ ਬੜੇ ਖੇਦ ਸਾਥ ਕਹੀਂ ਧਨ ਖਰਚ ਮੇਂ ਸੋਚ ਨਾ ਬਿਚਾਰੀ ਹੈ॥ ਐਸੀ ਨ੍ਰਿਪ ਨੀਤਿ ਨਹੀਂ ਰਹੇ ਏਕ ਰੀਤਿ ਵਾਰ ਯੋਖਿਤ ਜਿਉਂ ਵਿਪਰੀਤ ਬਹੁ ਰੂਪ ਧਾਰੀ ਹੈ॥੪੮੦।
ਪੁਨਾ ਦੋਹਰਾ॥ ਬਿਨ ਉਪਦ੍ਰਵ ਕੇ ਕੀਏ ਬਡਾ ਨ ਪੂਜਾ ਪਾਇ।
ਨਹੀਂ ਗਰੁੜ ਕੋਊ ਪੂਜਤਾ ਨਾਗ ਪੂਜਤੇ ਧਾਇ॥੪੮੧॥
ਤਥਾਬਿਨ ਸੋਚੇ ਕੋ ਸੋਚ ਹੈਂ ਕਹਿ ਪੰਡਿਤ ਕੀ ਬਾਤ।
ਜੀਵਤ ਅਰ ਮ੍ਰਿਯਮਾਨ ਕੋ ਬੁਧਿਜਨ ਨਹਿ ਸੋਚਾਤ॥੪੮੨॥
ਇਸ ਪ੍ਰਕਾਰ ਸਮਝਾਯਾ ਹੋਯਾ ਪਿੰਗਲਕ ਸੰਜੀਵਕ ਦੇ ਸੋਗ ਨੂੰ ਛਡਕੇ ਦਮਨਕ ਦੀ ਵਜੀਰੀ ਨਾਲ ਰਾਜ ਕਰਨ ਲੱਗਾ॥
ਇਤਿ ਸ੍ਰੀ ਪੰਡਿਤ ਵਿਸ਼ਨੂ ਸ਼ਰਮਣਾ ਨਿਰਮਿਤਸ੍ਯ ਪੰਚ ਤੰਤ੍ਰਸ੍ਯ ਭਾਖਾ ਅਨੁਵਾਦੇ ਪੰਡਿਤ, ਯੋਗੀ ਸ਼ਿਵਨਾਥ ਵਿਸਾਰਦ ਵਿਰਚਿਤੇ ਮਿਤ੍ਰ ਭੇਦ ਨਾਮ ਪ੍ਰਥਮ ਤੰਤ੍ਰ ਸਮਾਪਤੰ॥੧॥
○