ਦੂਜਾ ਤੰਤ੍ਰ
੧੨੧
ਲਘੁਪਤਨਕ ਨਾਮੀ ਕਊਆ ਚਿਤ੍ਰਗ੍ਰੀਵ ਦੇ ਬੰਧਨ ਟੁਟਨ ਦਾ ਸਾਰਾ ਬ੍ਰਿਤਾਂਤ ਦੇਖ ਅਸਚਰਜ ਹੋ ਸੋਚਨ ਲਗਾ ਅਹਾ ਹਾਂ ! ਕਿਆ ਬੁਧਿ ਇਸ ਹਿਰਨ੍ਯਕ ਦੀ ਹੈ ਅਤੇ ਕਿਲੇ ਦੀ ਸਮਿਗ੍ਰੀ ਹੈ॥ ਪੰਛੀਆਂ ਦੇ ਛੁਟਕਾਰੇ ਲਈ ਇਹ ਚੰਗਾ ਉਪਾਉ ਹੈ। ਮੈਂ ਤਾਂ ਕਿਸੇ ਉਪਰ ਵਿਸ੍ਵਾਸ ਨਹੀਂ ਕਰਦਾ ਅਰ ਚੰਚਲ ਸੁਭਾਉ ਵਾਲਾ ਹਾਂ ਪਰ ਤਾਂ ਬੀ ਇਸ ਨੂੰ ਮਿਤ੍ਰ ਬਨਾਉਂਦਾ ਹਾਂ ਕਿਉਂ ਜੋ ਇਸ ਉਤੇ ਐਉਂ ਕਿਹਾ ਹੈ:-
ਦੋਹਰਾ | ਯਦਪਿ ਅਹੇਂ ਸਮਰਥ ਤੂੰ ਕਰ ਮਿਤ੍ਰਨ ਕੀ ਚਾਹ॥
ਜਿਮ ਸਮੁੰਦ੍ਰ ਭਰਪੂਰ ਹੈ ਸਸਿ ਮੇ ਧਰਤ ਉਮਾਹਿ॥੩੦॥
ਇਹ ਨਿਸਚਾ ਕਰਕੇ ਲਘੁਪਤਨਕ ਨੇ ਬ੍ਰਿਛ ਤੋਂ ਉਭਰਕੇ ਹਿਰਨ੍ਯਕ ਦੀ ਬਿਲ ਦੇ ਪਾਸ ਆਕੇ ਚਿਤ੍ਰਗ੍ਰੀਵ ਦੀ ਅਵਾਜ ਦੀ ਨ੍ਯਾਈਂ ਹਿਰਨ੍ਯਕ ਨੂੰ ਬੋਲਾਯਾ ਹੇ ਹਿਰਨ੍ਯਕ ਆ! ਆ!! ਇਸ ਸਬਦ ਨੂੰ ਸੁਨਕੇ ਹਿਰਨ੍ਯਕ ਸੋਚਨ ਲਗਾ ਕਿਆ ਕੋਈ ਹੋਰ ਕਬੂਤਰ ਬੰਧਨ ਬਿਖੇ ਰਹਿ ਗਿਆ ਹੈ ਜਿਸ ਲਈ ਮੈਨੂੰ ਬੁਲਾਉਂਦਾ ਹੈ ਬੋਲਿਆ ਤੂੰ ਕੌਨ ਹੈਂ? ਕਊਆ ਬੋਲਿਆ ਮੈਂ ਲੁਘੁਪਤਨਕ ਨਾਮੀ ਕਊਆ ਹਾਂ।। ਇਸ ਬਾਤ ਨੂੰ ਸੁਨਕੇ ਹੋਰ ਅੰਦਰ ਹੋ ਕੇ ਹਿਰਨ੍ਯਕ ਬੋਲਿਆਂ ਭਈ ਇਸ ਮਕਾਨ ਤੋਂ ਚਲਿਆ ਜਾ॥ ਕਊਆ ਬੋਲਿਆ ਮੈਂ ਤੇਰੇ ਕੋਲ ਬੜੇ ਕੰਮ ਲਈ ਆਯਾ ਹਾਂ ਤੂੰ ਕਿਸ ਲਈ ਮੈਨੂੰ ਦਰਸ਼ਨ ਨਹੀਂ ਦੇਂਦਾ॥ ਚੂਹਾ ਬੋਲਿਆ ਮੇਰਾ ਤੇਰੇ ਨਾਲ ਮਿਲਨ ਦਾ ਕੋਈ ਕੰਮ ਨਹੀਂ ਕਊਆ ਬੋਲਿਆ ਮੈਂ ਤੇਰੇ ਕੋਲੋਂ ਚਿਤ੍ਰਗ੍ਰੀਵ ਦੇ ਬੰਧਨ ਕੱਟੇ ਦੇਖੇ ਹਨ ਇਸ ਲਈ ਮੇਰੀ ਬੜੀ ਪ੍ਰੀਤੀ ਹੋਈ ਹੈ ਸੋ ਕਦੀ ਮੈਨੂੰ ਬੀ ਬੰਧਨ ਦੇ ਪਿਆਂ ਤੇਰੇ ਕੋਲੋਂ ਛੁਟਕਾਰਾ ਹੋਵੇਗਾ।। ਇਸ ਲਈ ਤੂੰ ਮੇਰੇ ਨਾਲ ਮਿਤ੍ਰਤਾ ਕਰ ਹਿਰਨ੍ਯਕ ਬੋਲਿਆ ਹੇ ਭਾਈ ਤੂੰ ਖਾਨ ਵਾਲਾ ਅਤੇ ਮੈਂ ਤੇਰੀ ਖੁਰਾਕ ਸੋ ਤੇਰੇ ਨਾਲ ਮੇਰੀ ਮਿਤ੍ਰਤਾ ਕੀ? ਇਸ ਲਈ ਚਲਿਆ ਜਾ ਵਿਰੋਧੀਆਂ ਦੀ ਮਿਤ੍ਰਤਾ ਨਹੀਂ ਬਨਦੀ।। ਕਿਹਾ ਹੈ:-
ਦੋਹਰਾ॥ ਜਾਂਕਾ ਧਨ ਅਰ ਕੁਲ ਸਦਾ ਲਖੋ ਜੇ ਆਪ ਸਮਾਨ॥
ਤਾਸੋਂ ਬ੍ਯਾਹ ਅਰ ਮਿਤ੍ਰਤਾ ਹੀਨਾਧਿਕ ਦੁਖ ਖਾਨ॥੩੧॥ ਤਥਾ॥ ਜੋ ਮੂਰਖ ਮੈਤ੍ਰੀ ਕਰਤ ਹੀਨ ਅਧਿਕ ਕੇ ਸਾਥ॥