ਪੰਨਾ:ਪੰਚ ਤੰਤ੍ਰ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੩੫

ਕਰ ਲਿਆ ਹੈ ਇਸੇ ਤਰਾਂ ਮੇਰੇ ਬਿਲ ਨੂੰ ਭੀ ਜਾਨ ਜਾਏਗਾ ਏਹ ਬੜੀ ਸੋਚ ਦੀ ਬਾਤ ਕਰਦਾ ਹੈ। ਨੀਤਿ ਸ਼ਾਸਤ੍ਰ ਨੇ ਕਿਹਾ ਭੀ ਹੈ:-

ਦੋਹਰਾ॥ ਏਕ ਬਾਰ ਜਨ ਪੁਰਖ ਕੇ ਗੁਨ ਔਗੁਨ ਲਖ ਲੇਤ॥

ਬੁਧਿਮਾਨ ਨਰ ਹਾਥ ਸੇ ਪਲ ਪ੍ਰਮਾਨ ਕਹ ਦੇਤ॥੮॥

ਦੁਵੈਯਾ ਛੰਦ॥ ਵਾਛਾ ਦੇਤ ਜਨਾਇ ਪੁਰਖ ਕਾ ਅਰ ਸੁਭ ਪਰਾਕ੍ਰਿਤ ਜੋਇ॥ ਤਥਾ ਭਵਿਖਤ ਭੀ ਤਿਸ ਦਵਾਰਾ ਪ੍ਰਗਟ ਹੋਤ ਯਾਮੇਂ ਨਹਿ ਗੋਇ।। ਯਥਾ ਮੋਰ ਸਿਸੁ ਬਿਨਾ ਕਲਾਪੇ ਨ੍ਰਿੱਤ ਕਰਤ ਹੀ ਜਾਨਯੋ ਜਾਤ॥ ਜਬ ਵਹ ਗਮਨ ਕਰਤ ਸਰਵਰ ਕੋ ਚਾਲ ਮਯੂਰਨ ਧਰ ਬਿਖਯਾਤ॥ ੮੮।।

ਹੇ ਮੰਥਰਕ! ਤਦ ਮੈਂ ਡਰਦਾ ਮਾਰਿਆ ਪ੍ਰਵਾਰ ਸਮੇਤ ਆਪਨੇ ਕਿਲੇ ਦੇ ਰਸਤੇ ਨੂੰ ਛੱਡਕੇ ਦੂਸਰੇ ਮਾਰਗ ਤੁਰ ਪਿਆ। ਜਦ ਮੈਂ ਥੋੜੀ ਜੇਹੀ ਦੂਰ ਗਿਆ ਤਾਂ ਅਗੋਂ ਬੜੇ ਸਰੀਰ ਵਾਲਾ ਜੰਗਲੀ ਬਿੱਲਾ ਮਿਲ ਪਿਆ ਓਹ ਚੂਹਿਆਂ ਦੇ ਝੁੰਡ ਨੂੰ ਦੇਖਕੇ ਕੁਦ ਪਿਆ ਕਈ ਚੂਹੇ ਤਾਂ ਮਰ ਗਏ ਬਾਕੀ ਬਚੇ ਹੋਏ ਚੂਹੇ ਮੈਨੂੰ ਕੁਮਾਰਗਗਾਮੀ ਜਾਨਕੇ ਮੇਰੀ ਨਿੰਦਯਾ ਕਰਦੇ ਹੋਏ ਲਹੂ ਨਾਲ ਭਰੇ ਹੋਏ ਉਸੇ ਕਿਲੇ ਅੰਦਰ ਜਾਂ ਵੜੇ।। ਇਸ ਉਤੇ ਇਹ ਦ੍ਰਿਸ਼ਟਾਂਤ ਠੀਕ ਘਟਦਾ ਹੈ:-

ਕਬਿੱਤ॥ ਫਾਹੀ ਕੋ ਤੋੜ ਮਰੋੜ ਕਪਟ ਰਚਨਾ ਕੋ ਬਾਗੁਰ ਫੇਰ ਜੋਰ ਕੀਨੋ ਬਹੁ ਧਾਇਕੇ। ਅਗਨਿ ਕੋ ਫਾਧ ਔਰ ਬਨ ਹੂੰ ਕੋ ਲਾਂਘ ਧਾਯੋ ਫੰਧਕ ਕੇ ਤੀਰ ਹੂੰ ਤੇ ਆਪ ਕੋ ਬਚਾਇਕੇ। ਕੂਦ ਗਯੋ ਹਰਨਾ ਐਸੀ ਵਿਪਦ ਹੂੰ ਕੋ ਨਾਥ ਸ਼ਿਵ ਆਗੇ ਪੁਨ ਕੁ ਮਾਂਝ ਗਿਰਿਯੋ ਹੈ ਜਾਇਕੇ। ਦੈਵ ਪ੍ਰਤੀਕੂਲ ਤੇ ਨ ਬੁਧਿ ਰਹੇ ਪੁਰਖਨ ਕੀ ਉਦਮ ਭੀ ਬਿਧਰਥ ਹੋਤ ਭਾਖੋ ਸਮਝਾਇਕੇ॥੮੯॥

ਸੋ ਮੈਂ ਤਾਂ ਅਕੱਲਾ ਹੋਰ ਪਾਸੇ ਚਲਿਆ ਗਿਆ ਅਰ ਬਾਕੀ ਮੂਰਖਤਾ ਕਰਕੇ ਉਸ ਕਿਲੇ ਦੇ ਅੰਦਰ ਜਾ ਪਹੁੰਚੇ। ਇਤਨੇ ਚਿਰ ਬਿਖੇ ਓਹ ਦੁਸਟ ਸਾਧੂ ਲਹੂ ਦੀਆਂ ਬੂੰਦਾਂ ਨਾਲ ਛਿੜਕੀ ਹੋਈ ਭੂਮਿ ਨੂੰ ਦੇਖ ਉਸੇ ਮਾਰਗ ਉਸ ਖੁਡ ਕੋਲ ਜਾ ਪਹੁੰਚਿਆ, ਅਰ ਉਸਨੂੰ ਕੱਸੀ ਨਾਲ ਪੁਟਨ ਲੱਗਾ ਅਰ ਪੁਟਦੇ ਹੋਏ ਨੂੰ ਓਹ ਧਨ ਮਿਲ ਗਿਆ ਜਿਸ ਧਨ ਦੇ ਉਪਰ ਮੈਂ ਨਿਵਾਸ ਕਰਦਾ ਸਾ ਅਰ* ਪਲ ਚਾਲੀਆਂ ਮਾਸਿਆਂ ਦਾ ਹੁੰਦਾ ਹੈ।