ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੩੭

ਦੋਹਰਾ॥ ਦਾਂਤ ਰਹਿਤ ਜਿਮ ਸਰਪ ਹ੍ਵੈ ਬਿਨ ਮਦ ਹਸਤੀ ਹੋਇ॥

ਤਿਮ ਧਨ ਰਹਿਤ ਮਨੁਖ੍ਯ ਹੈ ਨਾਮ ਮਾਤ੍ਰ ਹੀ ਜੋਇ॥੯੨॥

ਇਸ ਬਾਤ ਨੂੰ ਸੁਨ ਕੇ ਮੈਂ ਸੋਚਣ ਲਗਾ ਓਹੋ ਹੋ! ਮੇਰੇ ਵਿਖੇ ਤਾਂ ਉਂਗਲ ਮਾਤ੍ਰ ਬੀ ਕੁੱਦਨ ਦੀ ਸ਼ਕਤਿ ਨਹੀਂ ਰਹੀ ਇਸ ਵਾਸਤੇ ਧਨ ਤੋਂ ਬਿਨਾਂ ਪੁਰਖ ਦੇ ਜੀਵਨ ਨੂੰ ਧਿਕਾਰ ਹੈ। ਠੀਕ ਕਿਹਾ ਹੈ:-

ਦੋਹਰਾ॥ ਅਲਪ ਬੁਧ ਧਨ ਹੀਨ ਕਾ ਸਭੀ ਕਰਮ ਰਹਿ ਜਾਤ।।

ਜਿਮ ਗ੍ਰੀਖਮ ਰਿਤੁ ਮੇਂ ਪਿਖੋ ਛੂਦ੍ਰ ਨਦੀ ਨ ਬਹਾਤ॥੯੩॥

ਯਥਾ ਕਾਕ ਜੌ ਹੋਤ ਹੈ ਬਨ ਕੇ, ਤਿਲ ਜਿਮ ਜਾਨ।।

ਨਾਮ ਮਾਤ੍ਰ ਨਹਿ ਕਾਜ ਹਿਤ ਬਿਨ ਪੁਰਖ ਪਛਾਨ।।੯੪।।

ਨਹਿ ਪ੍ਰਗਟਤ ਧਨ ਹੀਨ ਕੇ ਗੁਨ ਜੁ ਅਹੇਂ ਤਿਸ ਪਾਸ॥

ਧਨ ਪ੍ਰਗਟੇਂ ਸਕਲ ਗੁਣ ਯਥਾ ਸੂਰ ਜਗ ਭਾਸ॥੯੫॥

ਪਹਿਲੇ ਹੀ ਧਨ ਰਹਿਤ ਜੋ ਨਹਿ ਤਸ ਪਾਵਤ ਖੇਦ॥

ਵਿੱਤ ਪਾਇ ਨਿਰਧਨ ਬਨੇ ਧਾਰਤ ਜਿਮ ਨਿਰਵੇਦ॥੯੬।।

ਅਗਨਿ ਦਗਧ ਸੂਕਾ ਤਰੁ ਘੁਣ ਯੁਤ ਊਖਰ ਬੀਚ॥

ਐਸੋ ਤਰੁ ਸ਼ੁਭ ਜਾਨੀਏ ਧਨ ਬਿਨ ਜੀਵਨ ਮੀਚ॥੯੭॥

ਤੇਜ ਰਹਿਤ ਧਨ ਹੀਨਤਾ ਸੰਕਨੀਯ ਸਬ ਠੌਰ॥

ਘਰ ਆਏ ਧਨ ਹੀਨ ਕੋ ਤਜ ਕਰ ਜਾਤੇ ਦੌਰ॥੯੮॥

ਨਿਰਧਨ ਕੇ ਸੰਕਲਪ ਜੋ ਮਨ ਹੀ ਮਾਂਹਿ ਬਿਲਾਤ॥

ਜਿਮ ਵਿਧਵਾ ਕੁਲਵੰਤ ਕੇ ਉਠਕਰ ਕੁਚ ਗਿਰ ਜਾਤ।।੯੯।।

ਨਿਰਧਨਤਾ ਤਮ ਸੇ ਢਪਾ ਨਿਰਮਲ ਦਿਨ ਮੇਂ ਮੀਤ॥

ਆਗੇ ਖੜਾ ਨ ਕਿਸੀ ਕੇ ਡੀਠ ਪੜਤ ਯਹ ਨੀਤ॥੧oo।।

ਇਸ ਪ੍ਰਕਾਰ ਵਿਰਲਾਪ ਕਰਦਾ ਹੋਯਾ, ਹੌਸਲੇ ਤੋਂ ਰਹਿਤ ਉਸ ਧਨ ਨੂੰ ਸਾਧੂ ਦੇ ਸਿਰ੍ਹਾਣੇ ਦੇ ਹੇਠ ਦੇਖਕੇ ਮੈਂ ਪ੍ਰਭਾਤੇ ਆਪਣੀ ਬਿਲ ਵਿਖੇ ਜਾ ਘੁਸਿਆ ਤਦ ਮੇਰੇ ਨੌਕਰ ਚਾਕਰ ਸਵੇਲੇ ਆਪਸ ਵਿਖੇ ਬਾਤਾਂ ਕਰਨ ਲਗੇ, ਭਈ ਇਹ ਤਾਂ ਸਾਡੀ ਪਾਲਨਾ ਕਰਨੇ ਬਿਖੇ ਸਮਰਥ ਨਹੀਂ ਬਲਕਿ ਇਸਦੇ ਪਿਛੇ ਲਗਿਆਂ ਸਿਵਾ ਬਿੱਲੇ ਦੇ ਖ਼ੌਫ਼ ਤੋਂ ਹੋਰ ਕੁਝ ਹਾਸਲ ਨਹੀਂ ਹੈ ਤਾਂ ਇਸਦੇ ਸੇਵਾ ਕਿਸ ਲਈ ਕਰੀਏ॥ ਨੀਤਿ ਸ਼ਾਸਤ੍ਰ ਨੇ ਕਿਹਾ ਹੈ:-

ਦੋਹਰਾ॥ ਜਾ ਸ੍ਵਾਮੀ ਸੇ ਲਾਭ ਨਹਿ ਕੇਵਲ ਵਿਪਦਾ ਹੋਇ।।