ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੪

ਪੰਚ ਤੰਤ੍

ਸਰਬ ਕਾਲ ਮੇਂ ਮਿਤ੍ ਹ੍ਵੈ ਸੋਈ ਮਿੱਤ੍ਰ ਨਿਰਧਾਰ ।।੧ ੨੬॥ ਮਿਤ੍ਰ ਪਰੀਛਿਆ ਚਿਹਨ ਯਹ ਪੰਡਿਤ ਕਹੇ ਬਿਚਾਰ । ਯਥਾ ਹਵਨ ਮੇਂ ਅਗਨਿ ਕੋ ਪਰਖ ਲੇਤ ਨਿਰਧਾਰ।।੧੧੭।। ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ): ਤਥਾ
ਜੋ ਆਪਦ ਮੈਂ ਮਿਤ੍ਰ ਹ੍ਵੈ ਵਹੀ ਮਿਤ੍ ਸੁਖਕਾਰ। ਸੰਪਤਮੇਂ ਦੁਰਜਨ ਸਕਲ ਹੋਤ ਮਿਤ੍ਰ ਧਰ ਪਿਆਰ।।੧੧੮।। ਇਸ ਲਈ ਮੈਨੂੰ ਭੀ ਇਸ ਬਾਤ ਦਾ ਵਿਸ੍ਵਾਸ ਹੋਗਿਆ ਹੈ, ਜੋ ਕਿ ਨੀਤਿ ਵਿਰੁਧ ਮਿਤ੍ਤਾ ਮਾਸਖੋਰੇ ਕਾਵਾਂ ਅਤੇ ਜਲਚਰਾਂ ਦੀ ਹੋ ਸਕਦੀ ਹੈ ਇਸ ਬਾਤ ਤੋਂ ਇਹ ਜਾਨਿਆਂ ਗਿਆ ਹੈ ਜੋ ਸਾਰੇ ਹੀ ਮਿਤ੍ਰ ਬਨ ਸਕਦੇ ਹਨ-ਇਸੇ ਉਪਰ ਇਹ ਬਚਨ ਹੈ-ਯਥਾ:-ਦੋਹਰਾ॥ ਮਿਤ੍ਰ ਨ ਕੋਊ ਕਿਸੀ ਕਾ ਨਹਿ ਸਭ੍ ਹੈ ਕੋਇ ॥ ਮਿਤ੍ ਕਰਮ ਕਰ ਮਿਤ੍ਰ ਹੈ ਵਿਪਰੀਤੇਂ ਅਰਿ ਹੋਇ॥੧੧੯॥ ਬੜੀ ਖ਼ੁਸ਼ੀ ਦੀ ਬਾਤ ਹੈ ਜੋ ਤੁਸੀਂ ਮੇਰੇ ਪਾਸ ਆਏ ਹੋ ਆਪ ਆਨੰਦ ਨਾਲ ਇਸ ਸਰੋਵਰ ਦੇ ਕਿਨਾਰੇ ਨਿਵਾਸ ਕਰੋ ॥ ਅਰ ਜੋ ਆਪਦੇ ਧਨਦਾ ਨਾਸ ਅਤੇ ਪਰਦੇਸ ਦਾ ਵਾਸ ਆਪਨੂੰ ਹੋਯਾਹੈ ਇਸ ਬਾਤ ਵੀ ਕੁਝ ਚਿੰਤਾ ਨਾ ਕਰੋ ।। ਨੀਤਿ ਸ਼ਾਸਤ੍ ਨੇ ਕਿਹਾ ਹੈ:-ਦੋਹਰਾ ॥ ਮੇਘ ਛਾਯ ਖਲ ਮਿਤ੍ਤਾ ਪਕ੍ਵ ਅੰਨ ਅਰ ਨਾਰਿ ॥ ਭੋਗ ਯੋਗ ਚਿਰ ਕਾਲ ਨਹਿਜੋਬਨਧਨਸੁਖਕਾਰ॥੧੨੦॥ ਇਸੇ ਲਈ ਮਹਾਤਮਾ ਗ੍ਯਾਨੀ ਜਿਤੇਂ ਦਿ੍ਯ , ਧਨ ਦਾ ਮੋਹ ਨਹੀਂ ਕਰਦੇ ॥ ਕਿਹਾ ਹੈ:- ਸ਼ੰਕਰ ਛੰਦ ॥ ਬਹੁ ਜਤਨ ਸੇਂ ਧਨ ਕੋ ਇਕਤ੍ਰਿਤ ਕੀਯੋ ਰਛਿਆ ਸਾਥ ।। ਨਿਜ ਦੇਹ ਕੇ ਅਵਸਾਨ ਲਗ ਤਿਸ ਨਾਂਹਿ ਛੋਡਿਯੋ ਨਾਥ ॥ ਜਮ ਨਿਕਟ ਜਾਵਤ ਪੇਖ ਨਰ ਕੋ ਪਾਂਚ ਕਦਮ ਪ੍ਰਯੰਤ ॥ ਨਹਿ ਸੰਗ ਜਾਵਤ ਹੈ ਕਬੀ ਪੁਨ ਕਾਹ ਭਾਸ ਭਜੰਤ ॥੧੨੧॥ ਦੋਹਰਾ ॥ ਜਿਮ ਜਲ ਮੈਂ ਜਲਚਰ ਭਖੇਂ ਮਾਸ ਭੂਮਿ ਪੈ ਸ੍ਵਾਨ। ਪੰਛੀ ਖਾਤ ਅਕਾਸ ਮੇਂ ਤਥਾ ਲਖੋ ਧਨਵਾਨ ॥੧੨੨ ॥ ਦੋਖ ਰਹਿਤ ਧਨਵਾਨ ਕੋ ਦੋਸ਼ ਲਗਾਵਤ ਭੂਪ ॥ ਦੋਸ ਰਹਿਤ ਧਨ ਹੀਨ ਕੋ ਨਹੀਂ ਪਾਪ ਕੀ ਉਪ ॥੧੨੩।

ਧਨ ਇਕਤ੍ਰ ਮੇਂ ਦੁੱਖ ਬਹੁ ਰਛਿਆ ਮੇਂ ਬਹੁ ਕਸਟ ॥ 

ਨਾਸ ਖਰਚ ਮੇਂ ਦੁਖ ਲਖੋ ਧਿਗਹੈ ਅਰਥਸਮਸਟ॥੧੨੪