੧੪੬
ਪੰਚ ਤੰਤ੍ਰ
ਓਹ ਅਨੇਕ ਪ੍ਰਕਾਰ ਦੇ ਰੇਸ਼ਮੀ ਕਪੜੇ ਰਾਜਿਆਂ ਦੇ ਯੋਗ ਉਣਦਾ ਸੀ, ਪਰੰਤੁ ਉਸਦੀ ਐਡੀ ਚਤੁਰਾਈ ਕਰਕੇ ਬੀ ਉਸਦਾ ਰੋਟੀ ਕਪੜੇ ਦਾ ਹੀ ਗੁਜਾਰਾ ਤੁਰਦਾ ਸੀ, ਅਤੇ ਇਕ ਪੈਸਾ ਭੀ ਉਸਦੇ ਪੱਲੇ ਨਹੀਂ ਬਚਦਾ ਸੀ, ਅਰ ਉਸਦੇ ਹਮਸਾਏ ਜੇਹੜੇ ਮੋਟੇ ਕਪੜੇ ਉਨਨ ਵਾਲੇ ਜੁਲਾਹੇ ਸੇ ਓਹ ਬਡੇ ਧਨ ਪਾਤ੍ਰ ਸੇ ਉਨ੍ਹਾਂ ਨੂੰ ਦੇਖਕੇ ਉਸਨੇ ਆਪਨੀ ਇਸਤ੍ਰੀ ਨੂੰ ਕਿਹਾ ਹੈ ਭਦ੍ਰੇ! ਦੇਖ ਏਹ ਮੋਟੇ ਕਪੜੇ ਉਨਨ ਵਾਲੇ ਜੁਲਾਹੇ ਕੇਡੇ ਧਨ ਪਾਤ੍ਰ ਹੋ ਗਏ ਹਨ, ਇਸ ਲਈ ਮੈਂ ਇਸ ਸ਼ਹਿਰ ਬਿਖੇ ਨਹੀਂ ਰਹਿੰਦਾ ਕਿਸੇ ਹੋਰ ਨਗਰ ਬਿਖੇ ਜਾਕੇ ਧਨ ਇਕਤ੍ਰ ਕਰ ਲਿਆਂਵਦਾ ਹਾਂ ਓਹ ਬੋਲੀ ਹੈ ਪਤਿ! ਇਹ ਬਾਤ, ਝੂਠ ਹੈ ਜੋ ਹੋਰ ਜਰਾ ਪਰ ਗਿਆਂ ਧਨ ਦੀ ਪ੍ਰਾਪਤਿ ਹੋਵੇ ਅਰ ਆਪਨੀ ਜਗਾ ਤੇ ਨਾ ਮਿਲੇ॥
ਦੋਹਰਾ॥ ਪੰਛੀ ਉਡਤ ਅਕਾਸ ਮੇਂ ਅਰ ਧਰ ਪਰ ਭਰਮਾਤ॥
ਈਸ ਕ੍ਰਿਪਾ ਬਿਨ ਮਿਲਤ ਨਹਿ ਬਾਤ ਯਹੀ ਬਿਖ੍ਯਾਤ॥੧੩੦
ਜੋ ਭਾਵੀ ਸੋ ਹੋਤ ਹੈ ਅਨਭਾਵੀ ਨਹਿ ਹੋਇ॥
ਕਰਤਲਗਤ ਤਬਨਾਸ ਹ੍ਵੈ ਜਬ ਭਵਤਵ੍ਯ ਨ ਜੋਇ॥੧੩੧॥
ਗੋ ਸਹਸ੍ਰ ਮੇਂ ਮਾਤ ਕੋ ਯਥਾ ਵਤਸ ਗਹਿ ਲੇਤ॥
ਤਥਾ ਪੁਰਾਕ੍ਰਿਤ ਕਰਮ ਭੀ ਕਰਤਾ ਢਿਗਰਹਿ ਨੇਤ।।੧੩੨।।
ਸ਼ਯਨ ਕਰਤ ਨਰ ਸੰਗ ਨਿਤ ਜਾਵਤ ਸੰਗ ਚਲਾਤ॥
ਪੂਰਬ ਕ੍ਰਿਤ ਨਰ ਸਾਥ ਹੀਂ ਰਹੇ ਸਦਾ ਨ ਹਟਾਤ।।੧੩੩॥
ਧੂਪ ਛਾਯ ਜਿਮ ਪਰਸਪਰ ਰਾਖਤ ਹੈਂ ਨਿਤ ਮੇਲ॥
ਤਥਾ ਕਰਮ ਕਰਤਾ ਉਭਯ ਕਰਹਿ ਸਰਬ ਦਾ ਖੇਲ||੧੩੪।।
ਹੇ ਪਤਿ! ਇਸ ਲਈ ਤੂੰ ਇਥੇ ਹੀ ਕੰਮ ਕਰ ਸਬ ਕੁਛ ਹੋ ਜਾਏਗਾ॥ ਜੁਲਾਹਾ ਬੋਲਿਆ ਇਹ ਬਾਤ ਠੀਕ ਨਹੀਂ ਕਿਉਂ ਜੋ ਉੱਦਮ ਤੋਂ ਬਿਨਾਂ ਕਰਮ ਨਹੀਂ ਫਲਦਾ,ਕਿਹਾ ਹੈ :-
ਦੋਹਰਾ॥ ਏਕ ਹਾਥ ਸੇ ਜਿਮ ਕਬੀ ਬਾਜਤ ਭਾਲ ਨ ਮੀਤ॥
ਤਿਮ ਉਦਮ ਬਿਨ ਕਰਮ ਫਲ ਮਿਲਤ ਪੁਰਖ ਹ ਨੀਤ॥੧੩੫॥
ਭੂਖ ਲਗੇ ਤੇਂ ਅੰਨ ਜੋ ਦੈਵ ਯੋਗ ਮਿਲ ਜਾਇ॥
ਹਾਥਨ ਕੇ ਉਦਯੋਗ ਬਿਨ ਮੁਖ ਨਹਿ ਪ੍ਰਵਿਸੇ ਧਾਇ॥੧੩੬
ਉਦਯੋਗੀ ਨਰਸਿੰਘ ਕੋ ਮਿਲਤ ਲੱਛਮੀ ਧਾਇ॥