ਪੰਨਾ:ਪੰਚ ਤੰਤ੍ਰ.pdf/155

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੪੭

ਦੈਵ ਭਰੋਸਾ ਛਾਡ ਕੇ ਉਦਮ ਕਰੇ ਫਲ ਪਇ॥੧੩੭॥

ਉਦਮ ਤੇ ਕਾਰਜ ਬਨੇ ਨਹਿ ਚਿਤਵਤ ਹੁਇ ਜਾਇ॥

ਸੁਪਤ ਸਿੰਘ ਕੇ ਮੁਖ ਬਿਖੇ ਮ੍ਰਿਗ ਨਹਿ ਪੈਠੇ ਧਾਇ॥੧੩੮

ਹੇ ਰਾਜਨ ਬਿਨ ਯਤਨ ਕੇ ਸਿੱਧ ਨ ਕਾਰਜ ਹੋਤ॥

ਦੈਵ ਦੈਵ ਕਾਤਰ ਕਰੇਂ ਜੋ ਭਾਵੀ ਸੌ ਹੋਤ॥੧੩੯।।

ਨਿਜ ਸਕਤੀ ਕ੍ਰਿਤ ਕਰਮ ਜਬ ਹੋਇ ਸਿੱਧ ਨਹਿ ਜਾਨ॥

ਦੋਸ ਨੇ ਹਮਰਾ ਹੈ ਕਛੂ ਦੇਵ ਕਿ ਯੋ ਹਿਤ ਹਾਨ॥੧੪੦॥

ਇਸ ਲਈ ਮੈਂ ਪਰਦੇਸ ਜ਼ਰੂਰ ਜਾਵਾਂਗਾ ਇਹ ਨਿਸਚਾ ਧਾਰ ਕੇ ਓਹ ਤੁਰ ਪਿਆ, ਕਿਸੇ ਨਗਰ ਬਿਖੇ ਜਾਕੇ ਤਿੰਨੇ ਵਰ੍ਹੇ ਮਿਹਨਤ ਕਰਦਾ ਰਿਹਾ ਅਰ ਤਿੰਨ ਸੌ ਮੁਹਰ ਇਕੱਠੀ ਕਰਕੇ ਘਰ ਨੂੰ ਤੁਰ ਪਿਆ।। ਜਦ ਅਧਾ ਰਸਤਾ ਲੰਘ ਗਿਆ ਤਦ ਇਕ ਬਨ ਬਿਖੇ ਉਸਨੂੰ ਰਾਤ ਆਈ ਆਰ ਓਹ ਭਯ ਦਾ ਮਾਰਿਆ ਕਿਸੇ ਬੋਹੜ ਦੇ ਬ੍ਰਿਛ ਉਪਰ ਚੜ੍ਹਕੇ ਜਿਉਂ ਸੁਤਾ ਹੀ ਸਾ,ਜੋ ਸੁਪਨੇ ਬਿਖੇ ਕਿਆ ਦੇਖਦਾ ਹੈ ਜੋ ਦੋ ਮਨੁਖ ਬੜੇ ਡਰਾਉਨੇ ਆਪਸ ਵਿਖੇ ਝਗੜ ਰਹੇ ਹਨ ਉਨ੍ਹਾਂ ਵਿਚੋਂ ਇਕ ਬੋਲਿਆ ਹੇ ਕਰਤਾ! ਕਿਆ ਤੂੰ ਨਹੀਂ ਜਾਨਦਾ ਜੋ ਇਸ ਜੁਲਾਹੇ ਨੂੰ ਤਾਂ ਰੋਟੀ ਕਪੜੇ ਤੋਂ ਵਧੀਕ ਇਕ ਕੌਡੀ ਬੀ ਨਹੀਂ ਲਭਣੀ ਸੀ ਅਰ ਤੂੰ ਇਸਨੂੰ ਤਿੰਨ ਸੌ ਮੁਹਰ ਦੇ ਦਿਤੀ ਹੈ, ਓਹ ਲਿਆ ਹੇ ਕਰਮ! ਮੈਂ ਤਾਂ ਉਦਮ ਕਰਨ ਵਾਲੇ ਨੂੰ ਜ਼ਰੂਰ ਦੇ ਦੇਂਦਾ ਹਾਂ ਪਰ ਇਸ ਦਾ ਫਲ ਆਪਦੇ ਅਧੀਨ ਹੇ॥

ਇਤਨੇ ਚਿਰ ਵਿਖੇ ਜਿਉਂ ਜੁਲਾਹੇ ਦੀ ਅੱਖ ਖੁਲ੍ਹੀ ਤਾਂ ਕੀ ਦੇਖਦਾ ਹੈ ਜੋ ਮੋਹਰਾਂ ਹੈ ਨਹੀਂ ਤਦ ਬੜੀ ਕਲਪਨਾ ਕਰਕੇ ਸੋਚਨ ਲਗਾ ਭਈ ਬੜਾ ਅਸਚਰਜ ਹੈ ਜੋ ਬੜੀ ਮਿਹਨਤ ਨਾਲ ਪ੍ਰਾਪਤ ਕੀਤਾ ਹੋਯਾ ਧਨ ਐਵੇਂ ਨਸ਼ਟ ਹੋ ਗਿਆ,ਤਾਂ ਮੈਂ ਘਰ ਜਾਕੇ ਆਪਣੇ ਮਿਤ੍ਰਾਂ ਅਤੇ ਔਰਤ ਨੂੰ ਕੀ ਮੂੰਹ ਦਿਖਾਵਾਂਗਾ। ਇਹ ਸੋਚ ਫੇਰ ਉਸੇ ਸ਼ਹਿਰ ਨੂੰ ਮੁੜ ਗਿਆ ਫੇਰ ਉਥੇ ਜਾਕੇ ਇਕ ਵਰ੍ਹੇ ਦੇ ਅੰਦਰ ਪੰਜ ਸੌ ਮੁਹਰ ਕਮਾਕੇ ਘਰ ਨੂੰ ਤੁਰ ਪਿਆ॥ ਜਦ ਫੇਰ ਮਾਰਗ ਵਿਖੇ ਜਾਂਦਿਆਂ ਕਿਸੇ ਬਨ ਰਾਤ ਆਈ ਤਦ ਧਨ ਨਾਸ ਦੇ ਭਯ ਕਰਕੇ ਨਾ ਸੁੱਤਾ, ਅਤੇ ਛੇਤੀ ਛੇਤੀ ਘਰ ਨੂੰ ਤੁਰੀ ਜਾਏ॥ ਇਤਨੇ ਚਿਰ ਬਿਖੇ ਕੀ ਦੇਖਦਾ ਹੈ ਜੋ ਫੇਰ ਓਹ ਦੋ ਆਦਮੀ ਆਪਸ ਬਿਖੇ ਝਗੜਦੇ