ਪੰਨਾ:ਪੰਚ ਤੰਤ੍ਰ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚ ਤੰਤ੍ਰ

ਹਨ, ਉਨ੍ਹਾਂ ਵਿਚੋਂ ਇਕ ਬੋਲਿਆ ਹੇ ਕਰਤਾ! ਤੂੰ ਇਸਨੂੰ ਪੰਜ ਸੌ ਮੋਹਰ ਦੇ ਦਿਤੀ ਹੈ ਕਿਆ ਤੂੰ ਨਹੀਂ ਜਾਨਦਾ ਜੋ ਇਸਨੂੰ ਤਾਂ ਰੋਟੀ ਕਪੜੇ ਤੋਂ ਵਧੀਕ ਨਹੀਂ ਮਿਲਨਾ ਓਹ ਬੋਲਿਆ ਹੇ ਕਰਮ! ਮੈਂ ਤਾਂ ਉਦਮ ਕਰਨ ਵਾਲੇ ਨੂੰ ਜ਼ਰੂਰ ਦੇਂਦਾ ਹਾਂ ਪਰ ਭੁਗਾਵਨਾ ਨਾ ਭੁਗਾਵਨਾ ਤੇਰੇ ਅਧੀਨ ਹੈ, ਇਸ ਲਈ ਮੈਨੂੰ ਝੂਠਾ ਉਲਾਂਭਾ ਕਿਸ ਲਈ ਦੇਂਦਾ ਹੈ। ਇਸ ਬਾਤ ਨੂੰ ਸੁਨ ਜੁਲਾਹੇ ਨੇ ਜਿਉਂ ਆਪਨੀ ਗੰਢ ਦੇਖੀ ਤਾਂ ਖਾਲੀ ਦੇਖੀ ਤਦ ਬੜੇ ਦੁਖ ਨੂੰ ਪਰਾਪਤ ਹੋਕੇ ਸੋਚਨ ਲਗਾ ਮੇਰੇ ਧਨ ਹੀਨ ਦਾ ਜੀਵਨਾ ਨਿਕੰਮਾ ਹੈ। ਤ ਇਸ ਲਈ ਇਸ ਬੋਹੜ ਦੇ ਬੂਟੇ ਨਾਲ ਫਾਂਸੀ ਲੈ ਕੇ ਮਰਜਾਵਾਂ ਇਹ ਬਾਤ ਸੋਚ ਦੱਭ ਦੀ ਰੱਸੀ ਬਨਾਕੇ ਉਸਨੂੰ ਦਰਖਤ ਦੇ ਟਾਹਨੇ ਨਾਲ ਬੰਨ੍ਹਕੇ ਆਪਣੇ, ਗਲ ਵਿਖੇ ਪਾਕੇ ਜਦ ਫਾਂਸੀ ਲੈਨ ਲਗਾ ਤਦ ਇਕ ਮਨੁਖ ਅਕਾਸ ਵਿਖੇ ਖੜੋਤਾ ਬੋਲ ਪਿਆ ਹੇ ਸੌਮਿਲਕ! ਤੂੰ ਐਡਾ ਹੌਸਲਾ ਨਾ ਕਰ ਮੈਂ ਤੇਰੇ ਧਨ ਦੇ ਚੁਰਾਉਨ ਵਾਲਾ ਹਾਂ ਕਿਓਂ ਜੋ ਮੈਂ ਤੇਰੇ ਕੋਲ ਰੋਟੀ ਕਪੜੇ ਤੋਂ ਵਧੀਕ ਕੌਢੀ ਬੀ ਨਹੀਂ ਦੇਖ ਸਕਦਾ॥ ਹੁਨ ਤੂੰ ਆਪਨੇ ਘਰ ਚਲਿਆ ਜਾ ਅਰ ਮੈਂ ਤੇਰੇ ਹੌਸਲੇ ਉਪਰ ਪ੍ਰਸੰਨ ਹੋਯਾ ਹਾਂ ਜੋ ਡੇਰੀ ਇਛਿਆ ਹੈ ਸੋ ਮੰਗ ਕਿਉਂ ਜੋ ਮੇਰਾ ਦਰਸਨ ਨਿਸਫਲ ਨਹੀਂ ਹੁੰਦਾ॥ ਸੋਮਿਲਕ ਖੋਲਿਆ ਜੇਕਰ ਤੂੰ ਪ੍ਰਸੰਨ ਹੈ ਤਾਂ ਮੈਨੂੰ ਬਹੁਤ ਸਾਰਾ ਧਨ ਦੇਹੁ ਉਸਨੇ ਕਿਹਾ ਭੋਗ ਤੋਂ ਬਿਨਾਂ ਧਨ ਨੂੰ ਕੀ ਕਰੇਂਗਾ ਕਿਉਂ ਜੋ ਤੈਨੂੰ ਭੋਜਨ ਅਰ ਕਪੜੇ ਤੋਂ ਵਧੀਕ ਕੌਡੀ ਵੀ ਨਸੀਬ ਨਹੀਂ॥ ਸ਼ਾਸਤ੍ਰਕਾਰਾਂ ਨੇ ਕਿਹਾ ਹੈ:-

ਦੋਹਰਾ॥ ਸੋ ਲਛਮੀ ਹੈ ਕਾਜ ਕਿਸ ਜੋ ਹੈ ਬਧੂ ਸਮਾਨ॥

ਵਾਰ ਬਧੂ ਜਿਮ ਲੱਛ ਜੋ ਪਥਕਨ ਕੇ ਹਿਤ ਜਾਨ।। ੧੪੧॥

ਸੌਮਿਲਕ ਨੇ ਕਿਹਾ ਯਦਪਿ ਭੋਗ ਨਹੀਂ ਤਦ ਬੀ ਮੇਰੇ ਪਾਸ ਧਨ ਹੋਵੇ॥ ਇਸ ਪਰ ਕਿਹਾ ਹੈ:-

ਦੋਹਰਾ॥ ਅਹੇ ਕ੍ਰਿਪਨ ਕੁਲ ਹੀਨ ਪੁਨ ਸੱਜਨ ਰਹਿਤ ਪੁਮਾਨ॥

ਧਨ ਕਰ ਪੂਜਯ ਸੁ ਜਗਤ ਮੇਂ ਯਾਂਤੇ ਧਨ ਗੁਨ ਖਾਨ॥੧੪੨

ਤਥਾ-ਗਿਰੇਂ ਨ ਗਿਰ ਹੈਂ ਕਿਆ ਲਖੂੰ ਦਿੜ ਬਾਂਧੇ ਸਿਥਲਾਤ॥

ਹੇ ਪਿਆਰੀ ਪੰਦ੍ਰਹ ਬਰਸ ਦੇਖਤ ਬੀਤੇ ਜਾਤ॥ ੧੪੩॥

ਪੁਰਖ ਝੋਲਿਆਂ ਏਹ ਬਾਤ ਕਿਸ ਪ੍ਰਕਾਰ ਹੈ ਜੁਲਾਹਾ