ਪੰਨਾ:ਪੰਚ ਤੰਤ੍ਰ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੫੧

ਲਈਂ ਜੇਕਰ ਤੈਨੂੰ ਬਿਨਾਂ ਭੋਗ ਤੋਂ ਧਨ ਦੀ ਲੋੜ ਹੋਵੇਗੀ ਤਾਂ ਤੈਨੂੰ ਗੁਪਤ ਧਨ ( ਸੂਮ) ਬਨਾ ਦਿਹਾਂਗਾ ਅਰ ਜੇਕਰ ਤੂੰ ਖਾਨ ਖਰਚਨ ਵਾਲਾਂ ਧਨ ਚਾਹੇਂ ਗਾ ਤਦ ਤੈਨੂੰ ਉਪਭੁਗਤ ਧਨ (ਸਖੀ) ਬਨਾ ਦਿਹਾਂਗਾ।। ਇਹ ਬਾਤ ਕਹਿਕੇ ਪੁਰਖ ਗੁਪਤ ਹੋ ਗਿਆ ਇਸ ਬਾਤ ਨੂੰ ਦੇਖਕੇ ਸੌਮਿਲਕ ਬੜਾ ਅਸਚਰਜ ਹੋ ਫੇਰ ਉਸੇ ਸ਼ਹਿਰ ਨੂੰ ਮੁੜ ਗਿਆ।। ਅਰ ਉਸ ਨਗਰ ਵਿਖੇ ਸੰਧਯਾ ਸਮੇ ਪਹੁੰਚਕੇ ਬੜੇ ਯਤਨ ਨਾਲ ਗੁਪਤ ਧਨ ਦੇ ਘਰ ਨੂੰ ਲੱਭਕੇ ਜਾ ਪਹੁੰਚਿਆ।। ਉਥੇ ਗੁਪਤ ਧਨ ਨੇ ਔਰਤ ਅਰ ਪੁਤ੍ਰ ਦੇ ਸਮੇਤ, ਸੌਮਿਲਕ ਨੂੰ ਬਹੁਤ ਸਾਰਾ ਬੁਰਾ ਬੋਲਿਆ ਪਰ ਜੁਲਾਹਾ ਹਠ ਨਾਲ ਉਸਦੇ ਘਰ ਵਿਖੇ ਬੈਠ ਹੀ ਗਿਆ। ਤਦ ਭੋਜਨ ਦੇ ਵੇਲੇ ਗੁਪਤ ਧਨ ਨੇ ਉਸਨੂੰ ਬੀ ਭਗਤਿ ਤੋਂ ਰਹਿਤ ਕੁਛਕ ਭੋਜਨ ਦਿੱਤਾ ਜਦ ਰੋਟੀ ਪਾਨੀ ਖਾ ਪੀਕੇ ਜੁਲਾਹਾ ਸੁਤਾ ਤਦ ਫੇਰ ਸੁਪਨੇ ਬਿਖੇ ਓਹੀ ਦੋ ਪੁਰਖ ਆਪਸ ਵਿਖੇ ਝਗੜਦੇ ਦੇਖੇ, ਇਕ ਬੋਲਿਆਂ ਹੈ ਕਰਤਾ! ਇਸ ਗੁਪਤਧਨ ਨੇ ਬਹੁਤ ਖਰਚ ਕੀਤਾ ਹੈ ਜੋ ਇਸਨੇ ਜੁਲਾਹੇ ਨੂੰ ਅੰਨ, ਦਿਤਾ ਹੈ ਇਹ ਬਾਤ ਅਜੋਗ ਹੈ। ਉਹ ਬੋਲਿਆ ਇਸ ਵਿਖੇ,ਮੇਰਾ ਦੋਸ ਨਹੀਂ ਮੈਂ ਤਾਂ ਖਰਚ ਜਿੰਨਾ ਦੇਂਦਾ ਹਾਂ ਪਰ ਇਸ ਦਾ ਫਲ ਤੇਰੇ ਅਧੀਨ ਹੈ ਇਹ ਤਮਾਸ਼ਾ ਦੇਖਕੇ ਜਦ ਜੁਲਾਹਾ ਉਠਿਆ ਤਾਂ ਕੀ ਦੇਖਦਾ ਹੈ ਜੋ ਗੁਪਤ ਧਨ ਨੂੰ ਡਾਕੀ ਅਤੇ ਦਸਤ ਲਗ ਪਏ ਤਦ ਦੂਸਰੇ ਦਿਨ ਬੀਮਾਰੀ ਦੇ ਕਾਰਨ ਗੁਪਤ ਧਨ ਨੇ ਉਪਵਾਸ ਕੀ ਇਸ ਪ੍ਰਕਾਰ ਉਸਸ ਦਾ ਘਾਟਾ ਪੂਰਾ ਹੋ ਗਿਆ।। ਦੂਸਰੇ ਦਿਨ ਸੌਮਿਲਕ ਉਥੋਂ ਨਿਕਲਕੇ ਉਪਭੁਗਤ ਧਨ ਦੇ ਘਰ ਗਿਆ ਉਸਨੇ ਉਸਦੀ ਬੜੀ ਖਾਤਰਦਾਰੀ ਕੀਤੀ ਖੁਦ ਓਹ ਜੁਲਾਹਾ ਉਸੇ ਦੇ ਘਰ ਭੋਜਨ ਪਾਕੇ ਸੁੰਦਰ ਸਿਹਜਾ ਉਪਰ ਸੌਂ ਰਿਹਾ ਤਦ ਰਾਤ ਨੂੰ ਸੁਪਨੇ ਵਿਖੇ ਓਹੋ ਮਨੁਖ ਆਪਸ ਵਿਚ ਵਿਵਾਦ ਕਰਦੇ ਦੇਖੇ ਇਕ ਬੋਲਿਆ ਹੇ ਕਰਤਾ!ਤੂੰ ਇਹ ਕਿਆ · ਕੀਤਾ ਹੈ ਜੋ ਇਸ ਉਪ ਭੂਗਤ ਧਨ ਦਾ ਬਹੁਤ ਸਾਰਾ ਖਰਚ ਕਰਾ ਦਿਤਾ ਕਿਉਂ ਜੋ ਇਸਨੇ ਪ੍ਰਾਹੁਣੇ ਦੀ ਸੇਵਾ ਕੀਤੀ ਹੈ ਸੋ ਏਹ ਘਟਾ ਕਿਸ ਪ੍ਰਕਾਰ ਪੂਰਾ ਹੋਵੇਗਾ। ਦੂਜਾ ਬੋਲਿਆਂ ਹੇ ਕਰਮ! ਮੇਰਾ ਤਾਂ ਏਹੋ ਕੰਮ ਹੈ ਪਰ ਭੂਗਾ ਵਨਾ ਨਾ ਭੁਗਾਵਨਾ ਤੇਰੇ ਅਧੀਨ ਹੈ॥ ਇਹ ਤਮਾਸ਼ਾ ਦੇਖ ਜੁਲਾਹੇ ਦੀ ਨੀਂਦਰ ਖੁਲ੍ਹ ਗਈ,ਜਦ ਸਵੇਰ ਹੋਈ ਤਦ ਰਾਜਾਂ ਦੇ ਨੌਕਰ ਆਏ