ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੦

ਪੰਚ ਤੰਤ੍ਰ


ਜਦ ਸਾਰਿਆਂ ਨੇ ਇਹ ਸਲਾਹ ਪੱਕੀ ਕਰ ਉਸੇ ਤਰ੍ਹਾਂ ਕੀਤਾ, ਤਦ ਫੰਧਕ ਜਲ ਦੇ ਕਿਨਾਰੇ ਉਪਰ ਓਏ ਸਹਿਤ ਹਰਨ ਨੂੰ ਦੇਖ ਪ੍ਰਸੰਨ ਹੋ ਸੋਚਨ ਲਗਾ ਜੋ ਇਹ ਹਰਨ ਫਾਹੀ ਦੇ ਨਾਲ ਬਧਾ ਹੋਯਾ, ਉਮਰ ਦੇ ਬਾਕੀ ਕਰਕੇ ਫਾਹੀ ਨੂੰ ਤੋੜ ਕੇ ਨਿਕਲ ਗਿਆ ਸੀ ਅਰ ਇਥੇ ਆ ਕੇ ਮਰ ਗਿਆਂ ਹੈ: ਅਰ ਇਹ ਇਹ ਕੱਛੂ ਤਾਂ ਮੇਰੇ ਅਧੀਨ ਹੀ ਹੈ ਇਸ ਲਈ ਇਸਨੂੰ ਬੀ ਪਕੜ ਲਵਾਂ ਇਹ ਬਾਤ ਸੋਚ ਕੱਛੂ ਨੂੰ ਪ੍ਰਿਥਵੀ ਤੇ ਟਿਕਾ ਹਰਨ ਵਲ ਗਿਆ ਇਤਨੇ ਚਿਰ ਬਿਖੇ ਹਿਰਨ੍ਯਕ ਨੇ ਕਛੂ ਦੀ ਫਾਹੀ ਕਟ ਸਿਟੀ ਆਰ ਓਹ ਫਾਹੀਓ ਛੁਟਦੀ ਸਾਰ ਜਲ ਵਿਖੇ ਜਾ ਘੁਸਿਆ॥ ਅਤੇ ਚਿਤ੍ਰਾਂਗ ਬੀ ਉਸ ਫੰਧਕ ਦੇ ਨਜੀਕ ਆਉਂਦਿਆਂ ਹੀ ਕਊਏ ਸਮੇਤ ਨਸ ਗਿਆ, ਇਤਨੇ ਵਿਖੇ ਜਿਉਂ ਫੰਧਕ ਮੁੜਿਆ ਤਾਂ ਕੀ ਦੇਖਦਾ ਹੈ ਜੋ ਕੱਛੂ ਬੀ ਹੈ ਨਹੀਂ ਤਦ ਸ਼ਕਾਰੀ ਨੇ ਉਥੇ ਇਹ ਸ਼ਲੋਕ ਪੜਿਆ॥ ਯਥਾ:-

ਛੰਦ॥ ਅਹੋ, ਦੈਵ ਬੰਧਨ ਮੇਂ ਆਯੋ ਬਡੋ ਮਿਰਗ ਤੈਨੇ ਹਰ ਲੀਨ॥
ਅਵਰ ਮਿਲਾ ਯਹਿ ਕੱਛਪ ਮੁਝਕੋ ਤਵ*[1]ਆਦੇਸ ਭਯੋ ਅਬ ਹੀਨ॥
ਭੂਖ ਪਿਆਸ ਬੁਤ ਯਾ ਬਨ ਭਰ ਫਿਰੋ, ਛੋਡ ਸੁਤ ਦਾਰਾ ਆਪ॥
ਜੋ ਕੁਛ ਔਰ ਚਹੈਂ ਸੋ ਕਰਲੇ ਮੈਂ ਸਭ ਸਹਿਤ ਰਹੋਂ ਸੰਤਾਪ॥੯॥

ਇਸ ਪ੍ਰਕਾਰ ਬਹੁਤ ਪਛਤਾਵਾ ਕਰਕੇ ਫੰਧਕ ਚਲਿਆ ਗਿਆ, ਹੁਣ ਸ਼ਕਾਰੀ ਦੇ ਦੂਰ ਗਿਆਂ ਕਾਕ, ਕੱਛੂ, ਮ੍ਰਿਗ, ਚੂਹਾ ਚਾਰੋਂ ਆਪਸ ਵਿਖੇ ਮਿਲਕੇ ਪਰਮਾਨੰਦ ਨੂੰ ਪ੍ਰਾਪਤ ਹੋਏ ਅਪਨੇ ਆਪ ਨੂੰ ਫੇਰ ਜਨਮਿਆ ਸਮਝਕੇ ਅਨੇਕ ਪ੍ਰਕਾਰ ਦੀਆਂ ਬਾਤਾਂ ਨਾਲ ਸਮਯ ਨੂੰ ਬਿਤਾਉਣ ਲਗੇ॥ ਇਸ ਪ੍ਰਸੰਗ ਨੂੰ ਸਮਝਕੇ ਬੁਧਿਮਾਨ ਨੂੰ ਮਿਤ੍ਰਾਂ ਦਾ ਸੰਗ੍ਰਹ ਕਰਨਾ ਜੋਗ ਹੈ ਅਰ ਮਿਤ੍ਰ ਨਾਲ ਛਲ ਦਾ ਵਿਵਹਾਰ ਨਹੀਂ ਕਰਨਾ ਚਾਹੀਏ। ਕਿਹਾ ਹੈ:-

ਦੋਹਰਾ॥ਜੋ ਨਰ ਕਰ ਹੈ ਮਿਤ੍ਰ ਬਹੁ ਕਰੇ ਨ ਛਲ ਤਿਨ ਸੰਗ॥
ਨਹਿ ਪਾਵੇ ਤ੍ਰਿਸਕਾਰ ਕੋ ਐਸਾ ਲਖੋ ਪ੍ਰਸੰਗ॥੧੮॥

ਇਤਿ ਸ੍ਰੀ ਪੰਡਤ ਵਿਸ਼ਨ ਸ਼ਰਮਾਂ ਨਿਰਮਿਤਸਯ ਪੰਚਤੰਤ੍ਰਸ੍ਯ ਭਾਖਾ-

ਨਵਾਦੇ ਪੰਡਿਤ ਯੋਗੀ ਸ਼ਿਵਨਾਥ ਵਿਸ਼ਾਰਦ ਵਿਰਚਿਤੇ ਮਿਤ੍ਰ

ਸੰਪ੍ਰਾਪਤਿ ਨਾਮ ਦੁਤਿਯੰ ਤੰਤ੍ਰ ਸਮਾਪਤੰ॥੨॥


ਹੁਕਮ ਯਾ ਆਗਯਾ

  1. *ਹੁਕਮ ਯਾ ਆਗ੍ਯਾ