ਪੰਨਾ:ਪੰਚ ਤੰਤ੍ਰ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੧੭੩


ਕੇ ਇਸ ਉਲੂ ਨੂੰ ਰਾਜ ਦੇਨ ਦੀ ਸਲਾਹ ਕੀਤੀ ਹੈ ਸੋ ਤੂੰ ਭੀ ਵੇਲੇ ਸਿਰ ਆ ਪਹੁੰਚਿਆ ਹੈਂ ਇਸ ਲਿਈ ਆਪਨੀ ਸਲਾਹ ਦਸ ਇਸ ਬਾਤ ਨੂੰ ਸੁਨਕੇ ਕਾਗ ਹਸਕੇ ਬੋਲਿਆ ਕਿ ਏਹ ਬਾਤ ਯੋਗ ਨਹੀਂ ਜੋ ਮੋਰ, ਹੰਸ, ਚਕੋਰ, ਤੋਤੇ, ਚਾਤਕ, ਸਾਰਸ ਆਦਿਕਾਂ ਦੇ ਬੈਠਿਆਂ ਇਸ ਭੈੜੇ ਮੁਖ ਵਾਲੇ ਦਿਨ ਦੇ ਅੰਨ੍ਹੇ ਨੂੰ ਰਾਜ ਦਿੱਤਾ ਜਾਏ ਮੇਰੀ ਤਾਂ ਏਹ ਸਲਾਹ ਨਹੀਂ। ਇਸ ਪਰ ਕਿਹਾ ਬੀ ਹੈ॥ ਯਥਾ :-

ਦੋਹਰਾ॥ ਵਕ੍ਰਨਾਸ ਟੇਢਾ ਨਯਨ ਕੁਟਿਲ ਭਯਾਨਕ ਰੂਪ।।

ਬਿਨਾ ਕ੍ਰੋਧ ਐਸਾ ਬਨ ਕ੍ਰੋਧ ਭਏ ਪ੍ਰਤਿਕੂਲ॥ ੭੭॥

ਤਥਾ-ਹੈ ਸੁਭਾਵ ਕਾ ਕੁਟਿਲ ਜੋ ਅਪ੍ਰਿਯਵਾਦੀ ਮੂੜ ॥

ਐਸਾ ਉਲੂ ਨ੍ਰਿਪਤਿ ਕਰ ਹਮ ਕੋ ਸੁਖ ਯਹ ਕੂੜ॥ ੭੯॥

ਇਕ ਤਾਂ ਇਹ ਬਾਤ ਹੋਈ ਦੂਸਰੇ ਗਰੜ ਦੇ ਰਾਜੇ ਹੁੰਦਿਆਂ ਇਹ ਦਿਨ ਦਾ ਅੰਨ੍ਹਾਂ ਕਿਸ ਲਈ ਰਾਜਾ ਕੀਤਾ ਜਾਂਦਾ ਹੈ ਹੋਰ ਜੇਕਰ ਇਹ ਗੁਨਵਾਨ ਬੀ ਹੁੰਦਾ ਤਦ ਬੀ ਇਕ ਰਾਜਾ ਦੇ ਹੁੰਦਿਆਂ ਦੂਸਰਾ, ਰਾਜਾ ਬਨਨਾ ਹਛਾ ਨਹੀਂ ਕਿਹਾ ਹੈ, ਯਥਾ:-

ਦੋਹਰਾ॥ ਤੇਜਸਵੀ ਏਕੋ ਨ੍ਰਿਪਤਿ ਲੋਗਨ ਕੋ ਸੁਖ ਦੇਤ॥

ਪ੍ਰਲੇ ਕਾਲ ਮੇੋਂ ਭਾਨੁ ਸਮ ਬਹੁ ਨ੍ਰਿਪ ਦੁਖ ਕੇ ਹੇਤ॥੭੯॥

ਹੋਰ ਦੇਖੋ ਜੋ ਉਸ ਗਰੁੜ ਦੇ ਨਾਮ ਕਰਕੇ ਅਸੀਂ ਸਤ੍ਰੂਆਂ ਤੋਂ ਬੇਖੌਫ਼ ਰਹਿੰਦੇ ਹਾਂ॥ ਕਿਹਾ ਹੈ, ਯਥਾ:-

ਦੋਹਰਾ।। ਸਵਾਮਿ ਸਬਦ ਸੇ ਲੇਤ ਹੀਂ ਬਡੇ ਪੁਰਖ ਕਾ ਨਾਮ॥

ਦੁਸਟਨ ਸੇਂ ਕਲਿਆਨ ਹੈ ਤਤਛਿਨ ਹੀ ਅਭਿਰਾਮ।।੮੦।।

ਤਥਾ-ਬਡੇ ਪੁਰਖ ਕਾ ਨਾਮ ਲੇ ਸਿੱਧ ਹੋਤ ਸਬ ਕਾਜ।

ਸਸੀ ਨਾਮ ਕੋ ਲੇਤ ਹੀ ਸਸਕ ਲੇਤ ਸੁਖ ਸਾਜ।। ੯੧॥

ਪੰਛੀ ਬੋਲੇ ਇਹ ਬਾਤ ਕਿਸ ਪ੍ਰਕਾਰ ਹੈ ਕਾਗ ਬੋਲਿਆ ਸੁਨੋ:-

॥੧ ਕਥਾ!! ਕਿਸੇ ਬਨ ਬਿਖੇ ਚਤੁਰਦੰਤ ਨਾਮੀ ਹਾਥੀਆਂ ਦਾ ਰਾਜਾ ਰਹਿੰਦਾ ਸੀ, ਇਕ ਸਮੇ ਉਸ ਜਗਾਂ ਬੜੀ ਭਾਰ ਅਨਾਬ੍ਰਿਸਟਿ ਬਹੁਤ ਬਰਸਾਂ ਦੇ ਹੋਈ ਇਸ ਲਈ ਤਲਾ ਛਪੜ ਟੋਭੇ ਸਭ ਸੁਕ ਗਏ, ਤਦ ਸਾਰਿਆਂ ਹਾਥੀਆਂ ਨੇ ਉਸ ਗਜਰਾਜ ਨੂੰ ਕਿਹਾ ਹੇ ਪ੍ਰਭੋ! ਪਿਆਸ ਦੇ ਮਾਰੇ ਕਈ ਹਾਥੀਆਂ ਦੇ ਬਚੇ ਮਰ ਗਏ ਹਨ, ਅਰ ਕਈ ਮਰਨ ਵਾਲੇ ਪਏ ਹਨ, ਸੋ 'ਹੇ ਸਵਾਮੀ ਕੋਈ ਤਲਾ ਢੂੰਡਨਾ