੧੭੪
ਪੰਚ ਤੰਤ੍ਰ
ਚਾਹੀਏ ਜਿਸ ਕਰਕੇ ਸਬਨਾਂ ਨੂੰ ਸੁਖ ਹੋਵੇ॥ ਬੜੀ ਦੇਰ ਤੀਕੂੰ ਸੋਚ ਕੇ ਗਜਰਾਜ ਨੇ ਆਖਿਆ ਕਿ ਬੜੇ ਭਾਰੇ ਜੰਗਲ ਬਿਖੇ ਇਕ ਬੜਾ ਭਾਰੀ ਤਲਾ ਹੈ ਜੋ ਪਾਤਾਲ ਦੇ ਪਾਨੀ ਨਾਲ ਮਿਲਿਆ ਹੋਯਾ ਹੈ ਸੋ ਉਥੇ ਚਲੋ, ਇਸ ਬਾਤ ਨੂੰ ਸੁਨਕੇ, ਸਾਰੇ ਹਾਥੀ ਤੁਰ ਪਏ ਅਰ ਪੰਜਾਂ ਦਿਨਾਂ ਬਿਖੇ ਉਸ ਤਲਾ ਉਤੇ ਪਹੁੰਚੇ॥ ਅਰ ਉਥੇ ਬੜੀ ਪ੍ਰਸੰਨਤਾ ਨਾਲ ਜਲ ਦਾ ਅਵਗਾਹਨ ਕਰ ਸੰਧਯਾ ਵੇਲੇ ਚਲੇ ਆਏ। ਉਸ ਤਲਾ ਦੇ ਚਾਰੇ ਪਾਸੇ ਬਹੁਤ ਸਾਰੇ ਸਹਿਆਂ ਦੇ ਘਰ ਕੋਮਲ ਪ੍ਰਿਥਵੀ ਬਿਖੇ ਸੇ, ਓਹ ਸਾਰੇ ਹਾਥੀਆਂ ਦੇ ਇਧਰ ਉਧਰ ਫਿਰਨ ਕਰਕੇ ਗਿਰ ਪਏ, ਅਰ ਕਈਆਂ, ਸਹਿਆਂ ਦੇ ਸਿਰ ਪੈਰ ਟੁਟ ਗਏ ਅਰ ਕਈ ਮਰ ਗਏ ਅਰ ਕਈ ਅਧਮੋਏ ਹੋ ਗਏ। ਹਾਥੀਆਂ ਦੇ ਚਲੇ ਗਿਆਂ ਸਾਰੇ ਸਹੇ ਜਿਨ੍ਹਾਂ ਦੇ ਘਰ ਹਾਥੀਆਂ ਦੇ ਪੈਰਾਂ ਨਾਲ ਟੁਟ ਗਏ ਸੇ ਅਰ ਕਈ ਟੰਗਾਂ ਦੇ ਟੁਟੇ ਹੋਏ ਅਰ ਕਈਆਂ ਦੇ ਬੱਚੇ ਮਰ ਗਏ ਨੇ ਇਹ ਸਾਰੇ ਇਕਠੇ ਹੋ ਕੇ ਸਲਾਹ ਕਰਨ ਲੱਗੇ ਭਈ ਅਸੀਂ ਤਾਂ ਮੋਏ ਕਿਉਂ ਜੋ ਇਥੇ ਹਰ ਰੋਜ਼ ਹਾਥੀ ਆਉਨਗੇ ਹੋਰ ਕਿਧਰੇ ਜਲ ਹੈ ਨਹੀਂ ਇਸ ਲਈ ਸਭ ਦਾ ਨਾਸ ਹੋ ਜਾਏਗਾ। ਇਸ ਪਰ ਕਿਹਾ ਹੈ ਯਥਾ :-
ਦੋਹਰਾ॥ ਗਜ ਸਪਰਸ ਸੇਂ ਮਾਰ ਹੈਂ ਸੂੰਘਤ ਮਾਰੇ ਨਾਗ॥
ਮਾਨ ਕੀਏ ਦੁਰਜਨ ਹਨੇ ਨ੍ਰਿਪ ਹਾਂਸੀ ਮੇਂ ਲਾਗ ॥੮੨॥
ਇਸ ਲਈ ਕੋਈ ਉਪਾ ਸੋਚਨਾ ਚਾਹੀਦਾ ਹੈ ਤਦ ਸਾਰੇ ਬੋਲੇ ਦੇਸ ਛਡ ਜਾਨਾ ਚਾਹੀਏ ਕਿਉਂ ਜੋ ਮਨੁ ਮਹਾਰਾਜ ਅਤੇ ਵੇਦ ਬਯਾਸ ਨੇ ਆਖਿਆ ਹੈ ਯਥਾ:-
ਦੋਹਰਾ।। ਕੁਲ ਹਿਤ ਤਯਾਗੋ ਏਕ ਕੋ ਪੁਰ ਹਿਤ ਕੁਲ ਕੋ ਤਯਾਗ॥
ਦੇਸ ਲੀਏ ਪੁਰ ਕੋ ਜੋ ਨਿਜ ਹਿਤ ਦੇਸਹ ਭਾਗ।।੮੩।।
ਹੋਰ ਬੀ-ਪਸੂ ਬ੍ਰਿਦਿ ਕਾਰਕ ਮਹੀ ਅਰ ਖੇਤੀ ਜੋ ਦੇਤ॥
ਨਿਜ ਹਿਤ ਤਾਂਕੋ ਛਾਡ ਦੇ ਬਿਨ ਬਿਚਾਰ ਯਾਹਿ ਨੇਤ॥੮੪
ਆਪਦ ਹਿਤ ਧਨ ਰਾਖੀਏ ਧਨ ਕਰ ਰਾਖੋ ਨਾਰਿ॥
ਧਨ ਦਾਰਾ ਸੇਂ ਆਪ ਕੋ ਪੰਡਿਤ ਰਖੇ ਸੰਭਾਰ॥੮੫॥
ਤਦ ਸਾਰੇ ਬੋਲੇ ਭਈ ਪਿਤਾ ਪਿਤਾਮਾ ਦੇ ਅਸਥਾਨ ਨੂੰ ਬਿਨਾਂ ਬਚਾਰੇ ਛੇਤੀ ਨਹੀਂ ਛਡਨਾ ਚਾਹੀਏ॥ ਇਸ ਲਈ ਉਨ੍ਹਾਂ ਦੇ ਡਰਾ