ਪੰਨਾ:ਪੰਚ ਤੰਤ੍ਰ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੧੮੧


ਨੂੰ ਵਿਚਾਰ ਕੇ ਜੋ ਮੁਨਾਸਬ ਜਾਨੋ ਸੌ ਕਰੋ। ਕਾਗ ਦੇ ਇਸ ਬਾਤ ਨੂੰ ਸੁਨਕੇ ਸਾਰੇ ਪੰਛੀ ਬੋਲੇ ਜੋ ਇਸਨੇ ਠੀਕ ਆਖਿਆ ਹੈ ਇਹ ਕਹਿਕੇ ਬੋਲੇ ਜੋ ਫੇਰ ਕਦੇ ਰਾਜਾ ਬਨਾਉਨ ਦੀ ਸਲਾਹ ਕਰਨ ਲਈ ਇਕਠੇ ਹੋਵਾਂਗੇ, ਇਹ ਕਹਿਕੇ ਸਾਰੇ ਪੰਛੀ ਚਲੇ ਗਏ। ਸਿਰਫ਼ ਇਕੋ ਉਲ੍ਹਹੀ ਸ਼੍ਰੇਸ਼ਟ ਆਸਨ ਉਪਰ ਤਿਲਕਲੈਨ ਲਈ ਆਪਨੀ ਬਤੌਰੀ ਨਾਲ ਬੈਠਾ ਰਿਹਾ ਅਰ ਬੋਲਿਆ ਇਥੇ ਕੇਹੜਾ ੨ ਹੈ ਕਿਸ ਲਈ ਅਜ ਮੈਨੂੰ ਰਾਜ ਤਿਲਕ ਨਹੀਂ ਦੇਂਦੇ?ਇਸ ਬਾਤੇ ਨੂੰ ਸੁਣਕੇ ਬਤੌਰ ਬੋਲ ਉਠੀ ਹੈ ਭਲੇ ਲੋਕਾ ! ਭੇਰੇ ਰਾਜ ਤਿਲਕ ਵਿਖੇ ਕਾਕ ਨੇ ਬਿਘਨ ਡਾਲਿਆ ਹੈ ਇਸ ਲਈ ਸਾਰੇ ਪੰਛੀ ਤਾਂ ਆਪੋ ਆਪਣੀ ਜਗਾ ਨੂੰ ਚਲੇ ਗਏ ਹਨ ਪਰ ਇਕੋ ਕਾਗ ਹੀ ਕਿਸੇ ਕਾਰਨ ਕਰਕੇ ਬੈਠਾ ਹੈ ਇਸ ਲਈ ਉਠ ਜੋ ਤੈਨੂੰ ਆਪਣੇ ਘਰ ਪੁਚਾਵਾਂ। ਇਸ ਬਾਤ ਨੂੰ ਸੁਨਕੇ ਕ੍ਰੋਧ ਨਾਲ ਉਲੂ ਨੇ ਕਾਗ ਨੂੰ ਕਿਹਾ ਹੇ ਦੁਸ਼ਟ! ਮੈਂ ਤੇਰਾ ਕੀ ਬਿਗਾੜਿਆ ਸੀ ਜੋ ਤੈਂ ਮੇਰੇ ਰਾਜ ਤਿਲਕ ਵਿਖੇ ਵਿਘਨ ਪਾਯਾ ਇਸ ਲਈ ਅੱਜ ਤੋਂ ਲੈ ਕੇ ਤੇਰੀ ਸਾਡੀ ਕੁਲ ਦਾ ਵੈਰ ਹੋਯਾ।। ਕਿਹਾ ਹੈ।। ਯਥਾ:-

ਦੋਹਰਾ।। ਸਾਇਕ ਵੇਧਾ ਮਿਲਤ ਹੋ ਖੜਗ ਵੇਧ ਮਿਲ ਜਾਇ ॥

ਬਾਣੀ ਬੇਧਾ ਨਾ ਮਿਲੇ ਸਾਚ ਕਹੋਂ ਸਮਝਾਇ॥੧੧੧॥

ਇਹ ਬਾਤ ਕਹਿਕੇ ਉਲੂ ਬਤੌਰੀ ਦੇ ਨਾਲ ਅਪਨੇ ਮਕਾਨ ਨੂੰ ਚਲਿਆ ਗਿਆ, ਇਸ ਤੋਂ ਪਿਛੇ ਭੈ ਨਾਲ ਘਬਰਾਯਾ ਹੋਯਾ ਕਾਗ ਸੋਚਨ ਲਗਾ ਬਿਨਾਂ ਪ੍ਰਯੋਜਨ ਤੋਂ ਵੈਰ ਬਣਾ ਲਿਆ ਹੈ ਇਹ ਮੈਂ ਕੀ ਕੀਤਾ,ਕਿਹਾ ਹੈ ਯਥਾ:-

ਕੁੰਡਲੀਆ ਛੰਦ॥ ਦੇਸ ਕਾਲ ਕੇ ਲਖੇ ਬਿਨ ਜੋ ਬੋਲਤ ਕਟੂਬੈਨ॥ ਲਘੂਤਾ ਹਵੈ ਹੈ ਆਪਨੀ ਅੰਤ ਬਿਖੇ ਨਹਿ ਚੈਨ।। ਅੰਤ ਬਿਖ ਨਹਿ ਚੈਨ ਲਹੇ ਨਰ ਤੁਮ ਮਨ ਰਾਖੋ।। ਤਾਂਤੇ ਸਮਝ ਵਿਚਾਰ ਬਾਤ ਕੋ ਤੁਮਹੀ ਭਾਖੋ।। ਭਾਖਤ ਹੈ ਸ਼ਿਵਨਾਥ ਸੋਚ ਕਰ ਕਲਰਦੇਸਾ ॥ ਤੈਸੇ ਭਾਖੋ ਬਚਨ ਬ੍ਰਿਥਾ ਨਾ ਹੋ ਉਪਦੇਸਾ ॥੧੧੨॥ ਪੁਨਾ:-

ਦੋਹਰਾ॥ਕਰੇ ਨ ਪੈਦਾ ਵੈਰ ਕੋ ਬੁਧਿ ਜਨ ਹੋ ਬਲਵੰਤ॥

ਵੈਦ ਅਹੇ ਮਮ ਜਾਨ ਯਹਿ ਵਿਖ ਕੋ ਕੌਨ ਭਾਖੰਤ॥੧੧੩॥

ਪਰ ਨਿੰਦਾ ਕੋ ਸਭਾ ਮੇਂ ਪੰਡਿਤ ਨਹਿ ਭਾਖੰਤ॥

ਕਹੇ ਲਗੇ ਕਂਟੁ ਜੋ ਬਚਨ ਸੋ ਭੀ ਨਾਹ ਭਨੰਤ ॥੧੧੪॥