ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਹਿਲਾ ਤੰਤ੍ਰ

੧੧


ਧਨ ਤੇ ਪੁਰਖ ਕਹਾਵਹੀ ਤਾਂਤੇ ਧਨ ਕੋ ਜੋਇ ॥੩॥
ਹੁਨਰ ਦਾਨ, ਵਿਦ੍ਯਾ, ਕਲਾ, ਧੀਰਜਤਾ ਸੋ ਜਾਨ।
ਭਿੱਛਕ ਜਾਂਕੀ ਉਸਤਤੀ ਕਰ ਹੈਂ ਸਦਾ ਬਖਾਨ ॥੪॥
ਨਾਥ ਕਹੇ ਧਨਵਾਨ ਕਾ ਸ਼ਤ੍ਰੂ ਭੀ ਹਿਤਕਾਰ।
ਧਨ ਬਿਹੀਨ ਕਾ ਸ੍ਵਜਨ ਭੀ ਕਰ ਦੇਵੇ ਤ੍ਰਿਸਕਾਰ ॥੫॥
ਧਨ ਕੇ ਹੋਤੇ ਕ੍ਰਿਯਾ ਸਭ ਹੋਤ ਜਾਤ ਹੈ ਠੀਕ।
ਜਿਮ ਪਰਬਤ ਮੇਂ ਬਰਸਤੇ ਸਰਿਤਾ ਬਢੇ ਸੁਨੀਕ ॥੬॥
ਧਨ ਕਰ ਪੁਜੇ ਅਪੁਜਯ ਭੀ ਔਅਗਮਯ [1]ਸੁਗ ਹੋਤ।
ਨੀਚ ਬੰਦਨਾ ਯੋਗਯ ਹ੍ਵੈ ਇਹ ਸਭ ਧਨ ਕੀ ਜੋਤ ॥੭॥
ਜੈਸੇ ਭੋਜਨ ਕੇ ਕੀਏ ਸਭ ਇੰਦ੍ਰੇ ਸਮਰਥ।
ਹੋਤ ਤਥਾ ਧਨ ਕੇ ਭਏ ਸਬਲ ਹੋਤ ਅਸਮਰਥ ॥੮॥
ਧਨ ਕੇ ਹੇਤ ਮਸਾਨ ਕੀ ਸੇਵਾ ਕਰਤੇ ਲੋਕ।
ਧਨ ਬਿਨ ਤਜਤੇ ਨਿਜ ਪਿਤਾ ਅਹੋ ਪਰਮ ਏਹ ਸ਼ੋਕ ॥੯॥
ਬ੍ਰਿਧ ਪੁਰਖ ਕੋ ਜੋ ਮਿਲੇ ਧਨ ਤਬ ਹੋੇੇੇੇੇੇੇੇੇੇਤ ਜਵਾਨ।
ਧਨ ਬਿਨ ਯੁਵਾ ਸੁ ਬ੍ਰਿਧ ਹ੍ਵੈ ਐਸੇ ਲਖੋ ਸੁਜਾਨ ॥੧੦॥

ਇਸਲਈ ਪੁਰਖ ਨੂੰ ਧਨ ਪੈਦਾ ਕਰਨਾ ਚਾਹੀਦਾ ਹੈ ਅਰ ਇਸ ਧਨ ਨੂੰ ਕਮਾਨ ਵਾਸਤੇ ਭਾਵੇਂ ਛੇ (੧-ਭਿਛਿਆ ੨-ਰਾਜਾ ਦੀ ਨੌਕਰੀ ੩-ਖੇਤੀ ੪-ਵਿੱਦ੍ਯਾ ੫-ਵਿਯਾਜ ੬-ਵਪਾਰ) ਤਰੀਕੇ ਹਨ ਪ੍ਰੰਤੂ ਸਭ ਤੋਂ ਸ੍ਰੇਸ਼ਟ ਉਪਾਇ ਧਨ ਇਕੱਤ੍ਰ ਕਰਨ ਦਾ ਵਪਾਰ ਹੈ। ਕਿਉਂਕਿ ਇਸ ਪਰ ਕਹਿਆ ਭੀ ਹੈ:——

॥ਦਵੈਯਾ ਛੰਦ॥

ਬਹੁਤ ਨਰੋਂ ਨੇ ਭਿਛਿਆ ਕੀਨੀ ਰਾਜਾ ਉਚਿਤ ਦੇਤ ਨਹੀਂ ਦ੍ਰਵ੍ਯ।
ਖੇਤੀ ਕਠਿਨ ਸੁ ਵਿਦਯਾ ਔਖੀ ਗੁਰ ਸੇਵਾ ਬਿਨ ਅਹੇ ਅਲੇਭਯ।
ਪਰ ਕਰ ਗਾਂਠ ਦਈ ਨਹਿੰ ਮਿਲ ਹੈ ਤਾਂਤੇ ਸੂਦ ਨਹੀਂ ਹੈ ਠੀਕ।
ਹਮਰੀ ਸਮਝ ਮਾਂਹਿ ਇਕ ਹੀ ਵਰ ਹੈ ਵਪਾਰ ਸਭਹੀ ਤੇ ਨੀਕ ॥੧੧॥

ਦੋਹਰਾ॥ ਧਨ ਕੇ ਹੇਤ ਉਪਾਇ ਜੋ ਸਭ ਹੈ ਸੰਸਯ ਰੂਪ।
ਵਸਤੁ ਸੰਗ੍ਰਹ ਕਾਰ ਜੋ ਸੋ ਸਭ ਹੈ ਕਾ ਭੂਪ ॥੧੨॥
ਸੋ ਵਪਾਰ ਭੀ ਸੱਤਾਂ ਤਰਾਂ ਦਾ ਹੈ ਯਥਾ (੧) ਗਾਂਧੀ ਦਾ

  1. ਸੁਖਾਲਾ