ਪੰਨਾ:ਪੰਚ ਤੰਤ੍ਰ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੮

ਪੰਚ ਤੰਤ੍ਰ



ਸ਼ਾਸਤ੍ਰਾਂ ਬਿਖੇ ਹਕੀਮਾਂ ਨੇ ਲਿਖੀਆਂ ਹਨ ਕੀਤੀਆਂ ਪਰ ਓਹ ਰਾਜੀ ਨ ਹੋਯਾ ਇਸ ਲਈ ਓਹ ਰਾਜਪੁਤ੍ਰ ਉਦਾਸ ਹੋਕੇ ਪਰਦੇਸ ਨੂੰ ਚਲਿਆ ਗਿਆ ਅਰ ਕਿਸੇ ਸ਼ਹਿਰ ਵਿਖੇ ਜਾਕੇ ਭੀਖ ਮੰਗਕੇ ਆਪਣਾ ਨਿਰਬਾਹ ਕਿਸੇ ਮੰਦਰ ਬਿਖੇ ਕਰਨ ਲੱਗਾ। ਉਸ ਨਗਰ ਦੇ ਰਾਜੇ ਦਾ ਨਾਮ ਬਲੀ ਸਾ ਉਸ ਦੀਆਂ ਦੋ ਲੜਕੀਆਂ ਬੜੀਆਂ ਸੁੰਦਰ ਜੋਬਨ ਵਾਲੀਆਂ ਸਨ ਓਹ ਦੋਵੇਂ ਪ੍ਰਾਤਾਕਾਲ ਪਿਤਾ ਦੇ ਪਾਸ ਆ ਕੇ ਨਮਸਕਾਰ ਕਰਦੀਆਂ ਸਾਨ ਇੱਕ ਬੋਲਦੀ ਸੀ ਹੈ ਮਹਾਰਾਜ ਆਪ ਚਿਰ ਜੀਵੋ ਜੋ ਜਿਸਦੇ ਪ੍ਰਤਾਪ ਨਾਲ ਅਸੀਂ ਸੁਖ ਪਾਂਦੀਆਂ ਹਾਂ ਦੂਸਰੀ ਆਖਦੀ ਸੀ ਹੈ ਮਹਾਰਾਜ ਆਪਨੀ ਪ੍ਰਾਰਲਬਧ ਖਾਵੋ ਜਿਸ ਨੂੰ ਸਾਰਾ ਸੰਸਾਰ ਖਾਂਦਾ ਹੈ, ਇਸ ਬਾਤ ਨੂੰ ਸੁਨ ਰਾਜਾ ਬੜੇ ਕ੍ਰੋਧ ਨਾਲ ਬੋਲਿਆਂ ਹੈ ਮੰਤ੍ਰੀ! ਇਸ ਦੁਸ਼ਟ ਬੋਲਨ ਵਾਲੀ ਕੰਨਯਾ ਨੂੰ ਕਿਸੇ ਪਰਦੇਸੀ ਨਾਲ ਵਿਯਾਹ ਦੇਵੋ॥ ਜੋ ਮੈਂ ਦੇਖਾਂ ਜੋ ਏਹ ਅਪਨੇ ਕਰਮਾਂ ਦਾ ਦਿੱਤਾ ਖਾਂਦੀ ਹੈ॥ ਤਾਂ ਵਜ਼ੀਰ ਨੇ ਉਸ ਰਾਜ ਕੰਨਯਾਂ ਨੂੰ ਥੋੜੇ ਜੇਹੇ ਨੌਕਰਾਂ ਚਾਕਰਾਂ ਨਾਲ ਉਸ ਰਾਜਾ ਦੇ ਲੜਕੇ ਨੂੰ ਜੋ ਇੱਕ ਮੰਦਰ ਬਿਖੇ ਟਿਕਿਆ ਹੋਯਾ ਸੀ ਬਯਾਹ ਦਿੱਤਾ।। ਓਹ ਕੰਨਯਾਂ ਬੀ ਉਸ ਨਿਰਧਨ ਰੋਗੀ ਪਤਿ ਨੂੰ ਦੇਵਤਾ ਦੀ ਨਈਂ ਸਮਝ ਉਸਨੂੰ ਲੈ ਕੇ ਕਿਸੇ ਹੋਰ ਨਗਰ ਵਿਖੇ ਚਲੀ ਗਈ॥ ਅਤੇ ਉਸ ਨਗਰ ਵਿਖੇ ਜਾਕੇ ਰਾਜਾ ਦੇ ਪੁਤ੍ਰ ਨੂੰ ਅਸਬਾਬ ਦਾ ਰਾਖਾ ਛਡ,ਆਪ ਨੌਕਰਾਂ ਨੂੰ ਨਾਲ ਲੈ ਘਿਓ ਤੇਲ ਚਾਵਲ ਲੂਣ ਆਦਿਕਾਂ ਨੂੰ ਲੈਣ ਚਲੀ ਗਈ॥ ਜਾਂ ਸੌਦਾ ਪੱਤਾ ਲੈ ਕੇ ਆਈ ਕਾਂ ਦੇਖਦੀ ਹੈ ਜੋ ਰਾਜਾਂ ਦਾ ਪੁਤ੍ਰ ਤਾਂ ਇੱਕ ਬਰਮੀ ਦੇ ਮੁਢ ਸੁਤਾ ਪਿਆ ਹੈ ਅਰ ਉਸਦੇ ਮੁਖ ਵਿੱਚੋਂ ਸਰਪ ਨਿਕਲ ਕੇ ਪੌਣ ਭਖਦਾ ਹੈ ਅਤੇ ਉਸੇ ਤਰਾਂ ਬਰਮੀ ਵਿੱਚੋਂ ਬੀ ਇੱਕ ਸਰਪ ਨਿਕਲ ਕੇ ਹਵਾ ਭਖ ਰਿਹਾ ਹੈ ਤਾਂ ਉਨ੍ਹਾਂ ਦੋਹਾਂ ਸਰਪਾਂ ਨੇ ਇਕ ਦੂਜੇ ਨੂੰ ਦੇਖ ਕ੍ਰੋਧ ਨਾਲ ਲਾਲ ਨੇਤ੍ਰ ਕਰਕੇ ਬਰਮੀ ਦੇ ਸਰਪ ਨੇ ਕਿਹਾ ਹੈ ਦੁਸ਼ਟ! ਤੂੰ ਕਿਸ ਲਈ • ਇਸ ਸੁੰਦਰ ਰਾਜ ਪੁਤ ਨੂੰ ਦੁਖ ਦੇਂਦਾ ਹੈਂ?' ਇਸ ਬਾਤ ਨੂੰ ਸੁਣਕੇ ਪੇਟ ਵਾਲਾ ਸਰਪ ਬੋਲਿਆ ਹੇ ਨੀਚ! ਤੂੰ ਕਿਸ ਲਈ ਇਸ ਬਰਮੀ ਬਿਖੇ ਸੋਨੇ ਨਾਲ ਭਰੇ ਘੜਿਆਂ ਨੂੰ ਕਲੰਕੀ ਕਰ ਰਿਹਾ ਹੈ? ਇਸ ਪ੍ਰਕਾਰ ਦੋਹਾਂ ਨੇ ਇੱਕ ਦੂਜੇ ਦੇ ਭੇਦ ਨੂੰ ਪ੍ਰਗਟ ਕੀਤਾ। ਬਰਮੀ ਵਾਲਾ ਸਰਪ ਬੋਲਿਆ ਹੋ ਪਾਪੀ ਕਿਆ ਤੇਰੀ ਦਵਾਈ ਕੋਈ ਨਹੀਂ ਜਾਨਦਾ