ਪੰਨਾ:ਪੰਚ ਤੰਤ੍ਰ.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੪

ਪੰਚ ਤੰਤ੍ਰ



ਸ਼ਾਸਤ੍ਰ ਬਿਖੇ ਐਉਂ ਲਿਖਿਆ ਹੈ ਯਥਾ:-

ਦੋਹਰਾ॥ ਪਹਿਲੇ ਨਾਰੀ ਕੋ ਰਮੇ ਬਿਧੁ ਗੰਧਰਬ ਕ੍ਰਿਸਾਨ॥

ਪੀਛੇ ਮਾਨੁਖ ਭੋਗ ਹੈ ਤਾਂ ਦੇ ਦੋਸ ਨ ਮਾਨ॥ ੨੦੦॥

ਸੋਮ ਸੁੱਧਤਾ ਦੇਤ ਹੈ ਦੇਤ ਗੰਧਰਬ ਸੁ ਰਾਗੁ॥

ਸਬ ਅੰਗਨ ਕੀ ਸ਼ੁੱਧਤਾ ਅਗਨਿ ਦੇਤ ਹਿਤ ਲਾਗ॥ ੨੦੧

ਗੌਰੀ ਕੰਨਯਾਂ ਰਾਜ ਬਿਨਾਂ ਰਿਤੁ ਸੇ ਰੋਹਨਿ ਹੋਇ॥

ਚਿਹਨ ਬਿਨਾਂ ਕੰਨਯਾਂ ਲਖੋ ਕੁਚ ਬਿਨ ਨਗਨ ਕ ਜੋਇ॥੨੦੨

ਚਿਹਨ ਭਏ ਬਿਧੁ ਭੋਗ ਹੈ ਕੁਚ ਯੁਤ ਰਮੇ ਗੰਧਰਬ॥

ਰਿਤੁ ਆਏ ਅਗਨਿ ਰਮੇ ਯਹ ਮਰਜਾਦ ਅਖਰਬ॥੨੦੩

ਰਿਤੁ ਬਿਨ ਕੰਨਯਾਂ ਵਯਾਹ ਦੇ ਬਾਤ ਬਖਾਨਤ ਬੇਦ॥

ਆਠ ਬਰਸ ਕੀ ਕੰਨਯਾਂ ਕਾ ਬਯਾਹ ਜੋਗ ਹੈ ਭੇਦ॥੨੦੪॥

ਵੇਦ॥ ਚਿਰਨ ਹੋਇ ਜਬ ਕੰਨਯਾਂ ਕੇਰੇ ਪੂਰਬ ਪੁੰਨ ਹੋਤ ਹੈ ਖੀਨ! ਕੁਚ ਜਾਮੇਂ ਤਬ ਹਨੇ ਸੁਰਗ ਸੁਖ ਕੰਨਯਾਂ ਨਿਸਚੇ ਜਾਨ ਪ੍ਰਬੀਨ॥ ਰਿਤੁ ਆਏ ਪਰ ਨਰਕ ਮਿਲਤ ਹੈ ਕੰਨਯਾਂ ਕੇ ਪਿਤ ਕੋ ਤਤਕਾਲ।। ਯਾਤੇ ਸ਼ਾਸਤ੍ਰਕਾਰ ਇਮ ਭਾਖਤ ਕੰਨਯਾਂ ਵਰਹਿਤ ਕਰੋ ਉਤਾਲ॥੨੦੫

ਦੋਹਰਾ॥ ਰਿਤੁ ਯੁਤ ਕੰਨਯਾਂ ਕਾ ਕਹਾ ਸੇਛਾ ਦਾਨ ਵਿਧਾਨ॥

ਯਾਤੇ ਬੜਾ ਹੋ ਨਗਨਕਾ ਮਨੁ ਇਮ ਕਹੈ ਸੁਜਾਨ॥ ੨੦੬॥

ਜੋ ਕੰਨਯਾਂ ਰਿਤੁ ਕੋ ਪਿਖੇ ਪਿਤਾ ਗੇਹ ਮੇਂ ਆਪ॥

ਸੋ ਬਿਵਾਹ ਹਿਤ ਨਾ ਕਹੀ ਜਘਨੀ ਬ੍ਰਿਖਲੀ ਥਾਪ॥੨੦੭

ਸਦ੍ਰਿਸ਼ ਅਤੁਲ ਬਿਚਾਰ ਤਜ ਰਿਤੁ ਆਏ ਤੇ ਮੀਤ॥

ਜੋ ਜੈਸਾ ਤੈਸਾ ਮਿਲੇ ਕੰਨਯਾਂ ਦੇਹੁ ਬਿਨੀਤ॥੧੦੮॥

ਹੇ ਭਦ੍ਰੇ ਮੈਂ ਇਸਨੂੰ ਸਦ੍ਰਿਸ਼ ਵਰ ਦਿਹਾਂਗਾ। ਕਿਹਾ ਹੈ ਯਥਾ:-

ਦੋਹਰਾ॥ ਜਾਂ ਕਾ ਧਨ ਅਰ ਕੁਲ ਸਦਾ ਹੋਇ ਪਰਸਪਰ ਤੁਲ॥

ਤਬੀ ਬਯਾਹ ਅਰ ਮਿਤ੍ਰਤਾ ਬਨੇ ਇਤਰ ਮੇਂ ਭੁੱਲ॥੨੦9॥

ਤਥਾ- ਵਿਦਯਾ ਧਨ ਕੁਲ ਤਨ ਉਮਰ ਸੀਲ ਅਵਰ ਪਿਤ ਮਾਤ॥

ਏਤੇ ਗੁਨ ਪਿਖ ਕੰਨਯਕਾ ਦੇਹੁ ਅਪਰ ਨਹਿ ਝਾਤ॥੨੧੦

ਇਸ ਲਈ ਜੇ ਕਦੇ ਇਸਦੀ ਪ੍ਰਸੰਨਤਾ ਹੋਵੇ ਤਾਂ ਸੂਰਜ* ਅਗਨਿ॥