ਪੰਨਾ:ਪੰਚ ਤੰਤ੍ਰ.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੨੦੭ਮੋਰ ਦੀ ਨਯਾਈਂ ਤਕੜਾ ਹੋ ਪਿਆ। ਤਦ ਰਕਤਾਖਯ ਨੇ ਥਿਰਜੀਵੀ ਨੂੰ ਪਲਦਿਆਂ ਦੇਖਕੇ ਹੈਰਾਨਗੀ ਦੇ ਨਾਲ ਮੰਤ੍ਰੀਆਂ ਅਤੇ ਰਾਜਾ ਨੂੰ ਕਿਹਾ ਜੋ ਮੈਂ ਜਾਨ ਗਿਆ ਹਾਂ ਜੋ ਏਹ ਮੰਤ੍ਰੀ ਅਤੇ ਆਪ ਸਾਰੇ ਮੂਰਖ ਹੋ ਕਿਹਾ ਹੈ। ਯਥਾ:-

ਦੋਹਰਾ॥ ਪਹਿਲੇ ਮੂਰਖ ਮੈਂ ਭਯੋ ਦੂਜੇ ਫੰਧਕ ਜਾਨ॥

ਫਿਰ ਰਾਜਾ ਅਰ ਸਚਿਵ ਸਬ ਮੂਰਖ ਮੰਡਲ ਮਾਨ॥੨੧੨॥

ਓਹ ਬੋਲੇ ਇਹ ਕਿਆ ਬਾਤ ਹੈ ਰਕਤਾਖਯ ਬੋਲਿਆ ਸੁਣੋ:-

੧੩ ਕਥਾ।ਕਿਸੇ ਪਰਬਤ ਉਪਰ ਇੱਕ ਬੜਾ ਭਾਰੀ ਬ੍ਰਿਛ ਸਾ ਉਸ ਉਤੇ ਸਿੰਭੂਕ ਨਾਮੀ ਪੰਛੀ ਰਹਿੰਦਾ ਸੀ। ਉਸਦੀ ਵਿੱਠ ਵਿਚੋਂ ਸੋਨਾ ਪੈਦਾ ਹੁੰਦਾ ਸੀ, ਇਕ ਦਿਨ ਉਸਦੇ ਮਾਰਨ ਲਈ ਕੋਈ ਫੰਧਕ ਆਯਾ॥ ਪੰਛੀ ਨੇ ਉਸਦੇ ਸਨਮੁਖ ਹੀ ਵਿੱਠ ਕੀਤੀ ਸੋ ਡਿਗਦੀ ਸਾਰ ਸੋਨਾ ਹੋ ਗਈ ਇਸ ਬਾਤ ਨੂੰ ਦੇਖ ਬਯਾਧ ਨੇ ਸੋਚਿਆ ਭਈ ਮੈਨੂੰ ਬਾਲਕਪਨੇ ਤੋਂ ਪੰਛੀ ਮਾਰਦਿਆਂ ਅੱਸੀ ਬਰਸ ਬੀਤੇ ਹਨ ਪਰ ਕਦੇ ਪੰਛੀ ਦੇ ਮੈਲੇ ਵਿਖੇ ਸੋਨਾ ਨਹੀਂ ਦੇਖਿਆ ਇਸ ਬਾਤ ਨੂੰ ਸੋਚਕੇ ਉਸਨੇ ਬ੍ਰਿਛ ਨਾਲ ਜਾਲ ਨੂੰ ਤਾਨ ਦਿੱਤਾ ਓਹ ਪੰਛੀ ਮੂਰਖ ਉਸ ਜਾਲ ਬਿਖੇ ਫਸ ਗਿਆ, ਸ਼ਕਾਰੀ ਨੇ ਫਾਹੀ ਵਿਚੋਂ ਕਢਕੇ ਉਸ ਪੰਛੀ ਨੂੰ ਪਿੰਜਰੇ ਵਿਚ ਪਾਕੇ ਘਰ ਲੈ ਆਂਦਾ। ਅਤੇ ਸੋਚਨ ਲਗਾ ਜੋ ਏਹ ਪੰਛੀ ਤਾਂ ਮੇਰਾ ਵੀ ਨਾਸ ਕਰਾ ਦੇਵੇਗਾ। ਕਿਉਂ ਜੋ ਜੇ ਕਦੀ ਕੋਈ ਮਨੁਖ ਇਸ ਬ੍ਰਿਤਾਂਤ ਨੂੰ ਦੇਖਕੇ ਰਾਜਾ ਅਗੇ ਕਦੇ ਤਾਂ ਨਿਸਚੇ ਮੇਰਾ ਮਰਨ ਹੋਵੇਗਾ ਇਸ ਲਈ ਮੈਂ ਆਪੇ ਹੀ ਇਸ ਨੂੰ ਰਾਜਾ ਦੀ ਭੇਟਾ ਕਰ ਦੇਵਾਂ ਐਉਂ ਬਿਚਾਰਕੇ ਉਸੇ ਤਰਾਂ ਕੀਤਾ ਰਾਜਾ ਉਸ ਪੰਛੀ ਨੂੰ ਦੇਖ ਬਹੁਤ ਪ੍ਰਸੰਨ ਹੋ ਬੋਲਿਆ ਹੈ ਰਾਖਿਓ! ਇਸ ਪੰਛੀ ਨੂੰ ਯਤਨ ਨਾਲ ਰੱਖੋ ਅਤੇ ਖਾਨ ਪਾਨ ਦੀ ਵੀ ਖਬਰ ਰਖੋ,ਇਸ ਬਾਤਾ ਨੂੰ ਸੁਨ ਕੇ ਮੰਤ੍ਰੀ ਬੋਲਿਆ ਦੇ ਮਹਾਰਾਜ ਕਿਆ ਆਪ ਇਸ ਬੇਪ੍ਰਤਤਿ ਦੀ ਬਾਤ ਨੂੰ ਸੱਚ ਮੰਨ ਬੈਠੇ ਹੋ ਭਲਾ ਕਦੇ ਪੰਛੀਆਂ ਦੀ ਵਿੱਠ ਬਿਖੇ ਬੀ ਸੋਨਾ ਪੈਦੇ ਹੁੰਦਾ ਹੈ? ਇਸ ਲਈ ਪੰਛੀ ਨੂੰ ਛਡ ਦੇਣਾ ਚਾਹੀਦਾ ਹੈ ਰਾਜਾ ਨੇ ਉਸ ਪੰਛੀ ਨੂੰ ਛੱਡ ਦਿੱਤਾ ਅਤੇ ਓਹ ਬੜਾ ਖੁਸ਼ ਹੋ ਕੇ ਰਾਜਾ ਦੇ ਸਾਹਮਨੇ ਸੋਨੇ ਦੇ ਵਿੱਠ ਕਰ ਕੇ ਪਿਛਲੇ ਸ਼ਲੋਕ ਨੂੰ ਪੜ੍ਹਦਾ ਅਕਾਸ਼ ਮਾਰਗ ਨੂੰ ਚਲਿਆ ਗਿਆ।। ਇਸ ਲਈ ਮੈਂ ਆਖਦਾ ਹਾਂ:-