ਪੰਨਾ:ਪੰਚ ਤੰਤ੍ਰ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੨੦੮



ਦੋਹਰਾ॥ ਪਹਿਲੇ ਮੂਰਖ ਮੈਂ ਭਯੋ ਦੂਜੇ ਫੰਧਕ ਜਾਨ॥

ਫਿਰ ਰਾਜਾ ਅਰ ਸਚਿਵ ਸਬ ਮੂਰਖ ਮੰਡਲ ਮਾਨ॥

ਜਦ ਓਹ ਸਾਰੇ ਉੱਲੂ ਬਿਧਾਤਾ ਦੇ ਪ੍ਰਤਿਕੂਲ ਹੋਨ ਕਰਕੇ ਰਕਤਾਖਯ ਦੇ ਕਹੇ ਨੂੰ ਨਾ ਬਿਚਾਰ ਕੇ ਫੇਰ ਬੀ ਥਿਰ ਜੀਵਾਦੀ ਪਾਲਨਾ ਮਾਸ ਨਾਲ ਕਰਦੇ ਰਹੇ ਤਾਂ ਰਕਤਾਖਯ ਨੇ ਆਪਨੇ ਸਨਬੰਧੀਆਂ ਨੂੰ ਬੁਲਾ ਕੇ ਕਿਹਾ ਹੇ ਭਾਈਓ ਸਾਡੇ ਰਾਜਾ ਦੀ ਸੁਖ ਤਾਂ ਹੁਣ ਹੋ ਚੁਕੀ ਹੈ ਕਿਉਂ ਜੋ ਮੈਂ ਤਾਂ ਆਪਣੀ ਕੁਲਕਰਮ ਕਰਕੇ ਮੰਤ੍ਰੀ ਜਾਂ ਸੋ ਮੈਨੂੰ ਹਿਤ ਦੀ ਕਹਿਣੀ ਉਚਿਤ ਸੀ,ਸੋ ਕਹੀ। ਪਰ ਇਨ੍ਹਾਂ ਨੇ ਨਹੀਂ ਮੰਨੀ। ਇਸ ਲਈ ਤੁਸੀਂ ਮੇਰੇ ਨਾਲ ਚਲੋ ਜੋ ਕਿਸੇ ਹੋਰ ਪਰਬਤ ਦੀ ਕੰਦਰਾ ਦਾ ਆਸਰਾ ਲਈਏ॥

ਕੁੰਡਲੀਆਛੰਦ॥ ਭਾਵੀ ਕੋ ਸੋਚਤ ਜੋਈ ਸੋ ਨਰ ਸੋਭਾ ਪਾਤ। ਨਹਿੰ ਸੋਚਤ ਜੋ ਭਾਸਕੋ ਸੋਊ, ਸੋਕ ਧਰਾਤ। ਸੋਊ ਸੋਕ ਧਰਾਤ ਇਸੀ ਬਨ ਬਸਤੇ ਭ੍ਰਾਤਾ॥ ਬ੍ਰਿਧ ਭਈ ਮਮ ਦੇਹੁ ਸੁ ਨਹਿ ਕੰਦਰ ਬਾਤਾ। ਕਹਿ ਸ਼ਿਵਨਾਥ ਬਿਚਾਰ ਆਜ ਯਹਿਅਚਰਜ ਆਵੀ॥ ਐਸੇ ਸਮਝ ਸਿਆਰ ਭਗਯੋ ਲਖ ਉਰ ਮੇਂ ਭਾਰੀ॥੨੧੩॥

ਕੁਟੰਬੀਆਂ ਨੇ ਪੁਛਿਆ ਏਹ ਪ੍ਰਸੰਗ ਕਿਸ ਪ੍ਰਕਾਰ ਹੈ ਰਕਤਾਖਯ ਬੋਲਿਆ ਸੁਨੋਂ:-

੧੪ ਕਥਾ॥ ਕਿਸੇ ਬਨ ਬਿਖੇ ਖਰਨਖਰ (ਤਿਖੇ ਨਵ੍ਹਾਂ ਵਾਲਾ) ਨਾਮੀ ਸ਼ੇਰ ਰਹਿੰਦਾ ਸੀ ਇੱਕ ਦਿਨ ਉਸ ਭੁਖੇ ਤਿਹਾਏ ਨੂੰ ਇਧਰ ਉਧਰ ਫਿਰਦਿਆਂ ਕੋਈ ਜੀਵ ਹੱਥ ਨਾ ਆਯਾ ਆਖ਼ਰ ਸੰਧਯਾ ਵੇਲੇ ਬੜੀ ਭਾਰੀ ਪਰਬਤ ਦੀ ਕੰਦਰਾ ਵਿਖੇ ਜਾਕੇ ਸੋਚਨ ਲਗਾ ਜੋ ਇਸ ਗੁਫਾ ਬਿਖੇ ਰਾਤ ਨੂੰ ਕੋਈ ਨਾ ਕੋਈ ਜੀਵ ਆਵੇਗਾ ਇਸ ਲਈ ਮੈਂ ਚੁਪ ਕਰਕੇ ਬੈਠ ਰਹਾਂ। ਇਤਨੇ ਚਿਰ ਬਿਖੇ ਉਸ ਗੁਫਾ ਦਾ ਸ੍ਵਾਮੀ ਦਧਿਪੁੱਛ ਨਾਮੀ ਗਿੱਦੜ ਆਯਾ, ਅਰ ਓਹ ਕੀ ਦੇਖਦਾ ਹੈ ਜੋ ਸ਼ੇਰ ਦਾ ਖੁਰਾ ਅੰਦਰ ਨੂੰ ਤਾਂ ਗਿਆ ਹੈ ਪਰ ਬਾਹਰ ਨਹੀਂ ਨਿਕਲਿਆ॥ ਤਾਂ ਓਹ ਸੌਚ ਕਰਨ ਲੱਗਾ॥ ਭਈ ਮੈਂ ਤਾਂ ਮੋਯਾ ਇਸ ਦੇ ਅੰਦਰ ਕੋਈ ਸ਼ੇਰ ਹੋਵੇਗਾ ਸੋ ਮੈਂ ਕੀ ਕਰਾਂ ਅਤੇ ਕਿਸਤਰਾਂ ਮਲੂਮ ਕਰਾਂ ਇਸ ਪ੍ਰਕਾਰ ਸੋਚਕੇ ਗੁਫਾ ਦੇ ਬੂਹੇ ਅੱਗੇ ਅਵਾਜਾਂ ਮਾਰਨ ਲੱਗਾ ਹੈ ਗੁਫਾ ਹੇ ਗੁਫਾ ਐਉ ਕਹਿਕੇ ਚੁਪ ਕਰ ਗਿਆ ਅਤੇ ਫੇਰ ਉਸੇ ਤਰਾਂ ਅਵਾਜ ਮਾਰਕੇ