ਪੰਨਾ:ਪੰਚ ਤੰਤ੍ਰ.pdf/218

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੦

ਪੰਚ ਤੰਤ੍ਰ



ਜੋ ਹਿਤ ਬਚਨ ਤਿਆਗ ਕੇ ਕਹੋ ਬਾਤ ਵਿਪਰੀਤ॥੨੧੬

ਇਸ ਪ੍ਰਕਾਰ ਸੋਚਕੇ ਥਿਰਜੀਵੀ ਅਪਨੇ ਆਲ੍ਹਨੇ ਬਿਖੇ ਇੱਕ ਇੱਕ ਲਕੜੀ ਗੁਫਾ ਦੇ ਸਾੜਨ ਲਈ ਹਰ ਰੋਜ ਇਕੱਠੀ ਕਰਨ ਲਗਾ ਅਤੇ ਉਨ੍ਹਾਂ ਮੂਰਖਾਂ ਉਲੂਆਂ ਨੇ ਨਾ ਜਾਤਾ ਜੋ ਏਹ ਆਪਨੇ ਝੌਪੜੇ ਨੂੰ ਸਾਡੇ ਜਲਾਉਨ ਲਈ ਵਧਾ ਰਿਹਾ ਹੈ॥ ਇਹ ਬਾਤ ਠੀਕ ਕਹੀ ਹੈ।। ਯਥਾ:-


ਦੋਹਰਾ॥ ਰਿਪਹ ਮੀਤ ਮੀਤਹ ਰਿਪੂ ਸ਼ੁਭ ਮੇਂ ਅਸ਼ੁਭ ਬਿਚਾਰ॥

ਹੋਇ ਦੇਵ ਪ੍ਰਤਿਕੂਲ ਜਬ ਪਾਪਹਿ ਪੁੰਨ ਚਿਤਾਰ॥੨੧॥

ਇਸ ਤੋਂ ਪਿਛੇ ਥਿਰਜੀਵੀ ਨੇ ਆਲ੍ਹਨੇ ਦੇ ਬਹਾਨੇ ਜਾਂ ਕਾਠ ਨੂੰ ਇਕੱਠਾ ਕੀਤਾ ਅਤੇ ਜਦ ਸੂਰਜ ਦੇ ਚੜ੍ਹਿਆਂ ਸਾਰ ਉੱਲੂ ਅੰਨੇ ਹੋਏ ਤਾਂ ਥਿਰਜੀਵੀ ਨੇ ਛੇਤੀ ਮੇਘ ਵਰਨ ਨੂੰ ਜਾ ਕੇ ਕਿਹਾ ਹੇ ਪ੍ਰਭੋ ਮੈਨੇ ਸ਼ਤ੍ਰੂਆਂ ਦੀ ਗੁਫਾ ਸਾੜਨੇ ਜੋਗ ਕਰ ਦਿੱਤੀ ਹੈ ਇਸ ਲਈ ਆਪ ਸਾਰੇ ਪਰਿਵਾਰ ਸਮੇਤ ਇੱਕ ਬਲਦੀ ਹੋਈ ਕਾਠੀ ਲੈ ਕੇ ਗੁਫਾ ਦੇ ਬੂਹੇ ਅੱਗੇ ਮੇਰੇ ਘੌਂਸਲੇ ਬਿਖੇ ਸਿੱਟ ਦੇਵੋ ਜਿਸ ਨਾਲ ਸਾਰੇ ਸ਼ਤ੍ਰੂ ਕੁੰਭੀ ਪਾਕ ਦੀ ਅਗਨਿ ਵਾਂਙੂ ਸੜ ਕੇ ਮਰ ਜਾਨ।। ਇਸ ਬਾਤ ਨੂੰ ਸੁਨਕੇ ਮੇਘਵਰਨ ਬੋਲਿਆ ਹੇ ਪਿਤਾ ਜੀ ਤੁਸੀਂ ਆਪਨਾ ਹਾਲ ਦੱਸੋ ਕਿਉਂ ਜੋ ਅੱਜ ਤੁਸੀਂ ਬਹੁਤੇ ਦਿਨੀਂ ਮਿਲੇ ਹੋ ਓਹ ਬੋਲਿਆ ਹੇ ਪੁਤ੍ਰ ਏਹ ਸਮਾਂ ਬਾਤਾਂ ਦਾ ਨਹੀਂ ਨਾ ਜਾਨੀਏ ਕੋਈ ਸ਼ਤ੍ਰੂ ਦਾ ਦੂਤ ਇਸ ਮੇਰੇ ਇਥੇ ਆਉਨ ਦੇ ਬ੍ਰਿਤਾਂਤ ਨੂੰ ਉਸ ਅੱਗੇ ਜਾ ਆਖੇ ਅਰ ਓਹ ਅੰਨ੍ਹੇ ਕਿਸੇ ਹੋਰ ਜਗਾ ਪਰ ਚਲੇ ਜਾਨ ਤਾਂ ਸਾਡਾ ਕਾਰਜ ਸਿੱਧ ਨਾ ਹੋਵੇਗਾ ਇਸ ਲਈ ਆਪ ਛੇਤੀ ਕਰੋ ਇਸ ਪਰ ਕਿਹਾ ਹੈ॥ ਯਥਾ:-

ਦੋਹਰਾ॥ ਸ਼ੀਘ੍ਰ ਕ੍ਰਿਤਯ ਕੇ ਕਾਜ ਮੇਂ ਜੋ ਬਿਲੰਬ ਕਰ ਦੇਹ।।

ਤਾਂ ਕਾਰਜ ਮੇਂ ਦੇਵਤਾ ਬਿਘਨ ਕਰਤ ਦੁਖ ਹੇਤ॥੨੧8॥

ਤਥਾ-ਫਲੀਭੂਤ ਜੋ ਕਾਜ ਹੈ ਤਾਂ ਕੋ ਸ਼ੀਘ੍ਰ ਕਰੇਹੁ॥

ਕਰੇ ਬਿਲੰਬ ਜੋ ਤਿਸ ਬਿਖੇ ਤਾਂ ਫਲ ਕਾਲ ਭਖੇਹ॥੨੧9॥

ਇਸ ਲਈ ਜਦ ਆਪ ਸ਼ਤ੍ਰਆ ਨੂੰ ਸਾੜਕੇ ਗਫਾਤੋਂ ਮੁੜੋਗੇ ਤਦ ਸਾਰਾ ਬ੍ਰਿਤਾਂਤ ਵਿਸਤਾਰ ਨਾਲ ਕਹਾਂਗਾ ਮੇਘਵਰਨ ਨੇ ਉਸ ਦੀ ਬਾਤ ਨੂੰ ਸੁਨ ਕੇ ਆਪਣੇ ਪਰਿਵਾਰ ਸਮੇਤ ਇੱਕ 2 ਬਲਦੀ