ਪੰਨਾ:ਪੰਚ ਤੰਤ੍ਰ.pdf/227

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੨੧੯



ਯਹਿ ਤੁੱਛ॥ ਬਿਨਾਂ ਯਤਨ ਮੈਂ ਕਰ ਸਕੂੰ ਯਾਮੇਂ ਦੁਖ ਨਹਿ ਕੁੱਛ।।। ਯਾ ਮੇਂ ਦੁਖ ਨਹਿ ਕੁੱਛ ਕਿਸੇ ਦੁਮ ਲਖੋ ਗੁਮਾਨੀ॥ ਅੰਤੁ ਲਹੈ ਦੁਖ ਬਹੁਤ ਕਰੇ ਸੁਖ ਸੰਪਤ ਹਾਨੀ। ਨਾਥ ਕਹੇ ਯਹਿ ਬਾਤ ਕਾਮ ਕੋ ਲਘੁ ਮਤ ਸਮਝੋ॥ ਅਲਪ ਕਾਮ ਹਿਤ ਜਤਨ ਕਰੇ ਬਹੁ ਉਤਮ ਨਰ ਜੋ।।੨੪੬

ਇਸ ਲਈ ਹੇ ਮੇਰੇ ਸਵਾਮੀ ਅੱਜ ਸ਼ਤ੍ਰੂਆਂ ਦੇ ਜਿੱਤਨ ਕਹਕੇ ਆਪ ਪਹਿਲੀ ਤਰਾਂ ਨਿੰਦ੍ਰਾ ਨੂੰ ਲਓ ਕਿਉਂ ਜੋ ਕਿਹਾ ਹੈ:-

ਦੋਹਰਾ॥ ਬੰਧਿਓ ਨਾਗ ਪੁਨ ਸਰਪ ਬਿਨ ਘਰ ਮੇਂ ਸੁਖ ਸੋ ਸੋਇ॥

ਭੁਜਗ ਨਿਰਖ ਕਰ ਭਵਨ ਮੇਂ ਨਿੰਦ੍ਰਾ ਲਹੇ ਨ ਕੋਇ॥੨੪7

ਹੋਰ ਭੀ ਕਿਹਾ ਹੈ:-

ਛੰਦ॥ ਬਡੇ ਜਤਨ ਸੋ ਸਿੱਧ ਹੋਤ ਜੋ ਮਿਤੁ ਦੇਤ ਆਸਿਖ ਜਿਸ ਕਾਮ।। ਨੀਤੀ ਅਰ ਉਤਸਾਹ ਯੁਕਤ ਜੋ ਨਿਜ ਇਛਿਆ ਪਦ ਮਿਲੇ ਲਲਾਮ ਐਸੇ ਕਾਰਜ ਕੋ ਸਿਧ ਜਬ ਲਗ ਕਰੇ ਨ ਪਾਵੇਂ ਉਰ ਮੇਂ ਸਾਂਤਿ ਮਾਨ ਪਰਾਕ੍ਰਮ ਉਦਮ ਸੇ ਯੁਤ ਜੋ ਨਰ ਹੋਤ ਜਗਤ ਵਿਖਯਾਤ॥ ੨੪੮॥

ਹੁਣ ਤਾਂ ਆਪ ਬਿਨਾਂ ਸ਼ਤ੍ਰਆਂ ਤੋਂ ਰਾਜ ਨੂੰ ਪਾ ਕੇ ਪੁਤ੍ਰ ਪੋਤਰਿਆਂ ਦੇ ਨਾਲ ਚਿਰ ਤੀਕੂੰ ਭੋਗੇ ਭੋਗੋ ਅਤੇ ਪ੍ਰਜਾ ਨੂੰ ਪਾਲੋ। ਇੱਸੇ ਪਰ ਮਨੂ ਜੀ ਨੇ ਕਿਹਾ ਹੈ:-

ਦੋਹਰਾ॥ ਰਖਯਾਦਿ ਗੁਣ ਮੇਂ ਜੋਊ ਪ੍ਰਜਾ ਨ ਪਾਲੇ ਭੂਪ॥

ਤਾਂ ਕੋ ਰਾਜ ਵਿਅਰਥ ਹੈ ਬਕਰੀ ਗਲ ਥਨ ਊਪ॥੨੪9

।।ਸੰਕਰ ਛੰਦ॥ ਗੁਣ ਬੀਚ ਪ੍ਰੇਮ ਸੁ ਹੋਇ ਨਿਸ ਦਿਨ ਭੋਗ ਮੋ ਰੁਚਿ ਨਾਂਹਿ। ਅਨੁਚਰੋਂ ਕੇ ਸੰਗ ਪਿਆਰ ਵਰ ਜਿਸ ਭੂਪ ਕਾ ਨਿਤ ਆਂਹਿ। ਚਿਰ ਕਾਲ ਤਕ ਵਹ ਨ੍ਰਿਪ ਸੁ ਭੁੰਜਤ ਰਾਜ ਲਛਮੀ ਜਾਨ॥ ਤਿਸ ਚਮਰ ਛਤ੍ਰ ਸਮੇਤ ਜੋ ਹੈ ਚੰਚਲਾ ਪਰਧਾਨ॥ ੨੫੦॥

ਹੇ ਮਹਾਰਾਜ ਆਪ ਨੂੰ ਰਾਜ ਮਿਲ ਗਿਆ ਹੈ ਇਸ ਬਾਤ ਨੂੰ ਬਿਚਾਰ ਕੇ ਅਹੰਕਾਰ ਨਾ ਕਰਨਾ ਚਾਹੀਏ ਕਿਉਂ ਜੋ ਰਾਜ ਦੀ ਸੰਪਦਾ ਥਿਰ ਨਹੀਂ ਰਹਿੰਦੀ। ਜਿਹਾਕੁ ਬਾਂਸ ਉਪਰ ਚੜ੍ਹਨਾ ਔਖਾ ਹੈ ਤਿਵੇਂ ਰਾਜ ਲਛਮੀ ਦਾ ਮਿਲਨਾ ਔਖਾ ਹੈ।। ਛਿਨ ਵਿੱਚ ਨਾਸ ਹੈ, ਜਾਨ ਵਾਲੀ ਹੇ ਅਨੇਕਾਂ ਜਤਨਾਂ ਕਰ ਕੇ ਭੀ ਨਹੀ ਟਿਕਦੀ ਬੜੇ ਜਤਨ ਨਾਲ ਇਕਠੀ ਕੀਤੀ ਹੋਈ ਬੀ ਛਲ ਰੂਪ ਹੈ। ਅਤੇ ਬਾਂਦਰ ਦੀ ਨਿਆਈਂ ਲਛਮੀ ਦਾ ਚਿੱਤ ਚੰਚਲ ਹੈ ਕਮਲ