ਚੌਥਾ ਤੰਤ੍ਰ
੨੨੧
ਨ੍ਰਿਪ ਕਹਾਂ ਗਏ ਹੈਂ ਬਿਚਾਰ ਧਰ। ਦੇਵਨ ਕੇ ਰਾਜ ਕਹਾਂ ਗਏ ਹੈਂ ਨਹੁਖ ਆਦ ਕੇਸ਼ਵ ਸੇ ਵਿਦਵਾਨ ਕਹਾਂ ਹੈ ਉਚਾਰ ਕਰ। ਐਸੇ ਪ੍ਰਿਥੀਨਾਥ ਰਥ ਬਾਜ ਰਾਜ ਸਾਬ ਸਬ ਗਏ ਮੌਤ ਹਾਥ ਨਾਥ ਭਾਖਤ ਹੈ ਬਾਤ ਵਰ। ਸਾਚ ਯਹ ਜਾਨ ਨਰ ਕਾਲ ਕੇ ਪ੍ਰਮਾਨ ਕਰ ਪਾਵਤ ਹੈਂ ਮਾਨ ਵਹ ਹਾਨ ਕਾਲ ਹੂੰ ਤੇ ਡਰ ।।੨੫੪॥
ਦੋਹਰਾ॥ ਵਹੀ ਨ੍ਰਿਪਤਿ ਵਹ ਮੰਤ੍ਰੀ ਵਹੀ ਨਾਰਿ ਵਹੀ ਖੇਤ।
ਕਾਲ ਸਬਨ ਕੋ ਛਿਨਕ ਮੇਂ ਉੱਤਮ ਲਘੁ ਕਰਦੇਤ।੨੫੫
ਇਤੀ ਸ੍ਰੀ ਵਿਸ਼ਨ ਸ਼ਰਮਾ ਨਿਰਮਿਤਸਯ ਪੰਚ
ਤੰਤ੍ਰਸਯ ਪੰਡਿਤ ਯੋਗੀ ਸ਼ਿਵਨਾਥ ਵਿਸਾਰਦ
ਕ੍ਰਿਤੇ ਭਾਖਾਨੂਵਾਦੇ ਕਾਕੋ ਲਕੀਯੰ ਨਾਮ
ਤ੍ਰਿਤੀਯੰ ਤੰਤ੍ਰ ਸਮਾਪਤੰ ਸੁਭੰ॥੩॥
ਅਥ ਚਤੁਰਥੰ ਤੰਤ੍ਰੰ
ਸ੍ਰੀ ਸੰਕਰ ਕੇ ਚਰਨ ਯੁਗ ਬੰਦਨੀਯ ਸੰਸਾਰ॥ ਨੀਤ ਸ਼ਾਸਤ੍ਰ ਕੋ ਜਗਤ ਮੇਂ ਵਹੀਂ ਚਲਾਵਨਹਾਰ॥੧॥
ਵਿਸਨੁ ਸਰਮਾ ਬੋਲਿਆ ਹੇ ਰਾਜ ਪੁਤ੍ਰੋਹੁਨ ਲਬਧ ਪ੍ਰਨਾਸ਼ ਨਾਮੀ ਚੌਥੇ ਤੰਤ੍ਰ ਨੂੰ ਸੁਨੋ ਜਿਸਦਾ ਪਹਿਲਾ ਸ਼ਲੋਕ ਏਹ ਹੈ ਯਥਾ:-
ਦੋਹਰਾ॥ ਪ੍ਰਾਪਤ ਕਾਰਜ ਕੇ ਭਏ ਹੋਤ ਬੁਧਿ ਨਹਿ ਨਾਸ।
ਜਿਸ ਨਰ ਕੀ ਸੋ ਦੁਖ ਤਰਤ ਜਿਮ ਬਾਨਰ ਜਲਰਾਸ! ੧॥
ਇਸ ਸ਼ਲੋਕ ਉਪਰ ਐਉਂ ਕਥਾ ਸੁਣੀ ਜਾਂਦੀ ਹੈ:-
੧ ਕਥਾ ਕਿਸੇ ਜਗਾ ਸਮੁਦ੍ਰ ਦੇ ਕਿਨਾਰੇ ਉੱਤੇ ਬੜੇ ਫਲ ਵਾਲਾ ਜੰਮੂ ਦਾ ਬ੍ਰਿਛ ਸਾ ਉਸ ਉਪਰ ਰਕਤ ਮੁਖ ਨਾਮੀ ਬਾਂਦਰ ਰਹਿੰਦਾ ਸੀ ਕਿਸੇ ਦਿਨ ਉਸ ਬਿਰਛ ਦੇ ਹੇਠ ਕਰਾਲਮੁਖ ਨਾਮੀ ਸੰਸਾਰ ਸਮੁਦ੍ਰ ਵਿੱਚੋਂ ਨਿਕਲਕੇ ਕੋਮਲ ਰੇਤ ਵਾਲੇ ਕਿਨਾਰੇ ਤੇ ਆ ਬੈਠਾ, ਉਸਨੂੰ ਦੇਖਕੇ ਰਕਤ ਮੁਖ ਨੇ ਕਿਹਾ ਆਪ ਤਾਂ ਮੇਰੇ ਅਤਿਥੀ ਹੋ ਇਸ ਲਈ ਮੇਰੇ ਦਿੱਤੇ ਹੋਏ ਜੰਮੂਆਂ ਦੇ ਫਲਾਂ ਨੂੰ ਖਾਓ ਜਿਹਾਕੁ ਧਰਮ ਸ਼ਾਸਤ੍ਰ ਵਿਖੇ ਕਿਹਾ ਹੈ,
ਦੋਹਰਾ॥ ਪ੍ਰਿਯ, ਅਪ੍ਰਿਯ ਮੂਰਖ ਵਿਬੁਧ ਜੋ ਆਵੈ ਗ੍ਰਹਿ ਮਾਂਹਿ॥
ਵੇਸਵ ਦੇਵ ਕਰਮਾਂਤ ਮੇਂ ਧੋ ਅਤਿੱਥੀ ਕਹਾਂਹਿ॥੨॥