ਪੰਨਾ:ਪੰਚ ਤੰਤ੍ਰ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਹਿਲਾ ਤੰਤ੍ਰ

੧੫


ਹੋਰਬੀ——ਜਾਂਕੇ ਜੀਵਤ ਬਹੁਤ ਜੀਏਂ ਜੀਵੇ ਸੋਈ ਪੁਨੀਤ।
ਕਾਕ ਆਪਨੀ ਚੋਂਚ ਸੋਂ ਉਦਰ ਭਰਤ ਹੈ ਮੀਤ ॥੨੩॥

ਚੌਪਈ——ਗ੍ਯਾਨੀ ਯੋਧਾ ਧਨੀ ਗੁਨੀ ਜਨਾ। ਜਾਂਕੀ ਮਹਿਮਾਂ ਕਰਤ ਜਗਤ ਪੁਨ। ਸੋਈ ਜੀਵਤ ਹੈ ਜਗ ਮਾਹੀਂ। ਪਸੁ ਪੰਛੀ ਭੀ ਉਦਰ ਭਰਾਹੀਂ ॥੨੪॥ ਜੋ ਜਨ ਨਿਜ ਕੁਟੰਬ ਨਹਿ ਪਾਲਤ। ਦੀਨਨ ਪਰ ਨਹਿ ਦਯਾ ਸੰਭਾਲਤ। ਤਾਂਕਾ ਜੀਵਨ ਨਿਸਫਲ ਜਾਨੋ। ਉਦਰ ਭਰਤ ਹੈ ਕਾਕ ਸਯਾਨੋ ॥੨੫॥

ਦੋਹਰਾ——ਮੂਖਕ ਮੂਠੀ ਲਘੁ ਨਦੀ ਤੁਰਤ ਭਰਤ ਜਿਮ ਮੀਤ।
ਤਿਮ ਥੋੜੇ ਮੇਂ ਅਧਮ ਜਨ ਤ੍ਰਿਪਤ ਹੋਤ ਭਯਭੀਤ ॥੨੬॥
ਧ੍ਵਜ ਪਤਾਕ ਵਤ ਵੰਸ ਮੇਂ ਜੋਨ ਉੱਨਤੀ ਪਾਇ।
ਜੋਬਨ ਮਾਤ ਬਿਨਾਸ ਹਿਤ ਸੋ ਜਨਮਯੋਂ ਦੁਖਦਾਇ ॥੨੭॥
ਨਾਥ ਕਹੇ ਸੰਸਾਰ ਮੇਂ ਜਨਮ ਮਰਨ ਸਬ ਪਾਤ।
ਜਨਮਾਂ ਸੋਈ ਜਾਨੀਏ ਜੋ ਪ੍ਰਤਾਪ ਦਿਖਰਾਤ ॥੨੮॥
ਨਦੀ ਕਿਨਾਰੇ ਘਾਸ ਕਾ ਜਨਮ ਅਹੇ ਸੁਖਦਾਇ।
ਡੂਬਤ ਜਨ ਕਾ ਆਸਰਾ ਹੋਤ ਸਦਾ ਸੁਨਭਾਇ ॥੨੯॥
ਆਪ ਉੱਨਤੀ ਪਾਇ ਕਰ ਹਰੇ ਅਵਰ ਸੰਤਾਪ।
ਐਸੇ ਜਨ ਕੋਊ ਮੇਘ ਸਮ ਹੋਤ ਜਗਤ ਵਿਖਯਾਤ ॥੩੦॥
ਜਨਨੀ ਕਾ ਆਦਰ ਕਰਤ ਇਸੀ ਹੇਤ ਬੁਧਿਮਾਨ।
ਕੋ ਇੱਕ ਐਸਾ ਗਰਭ ਹ੍ਵੈ ਜੋ ਪਾਵੇ ਸਨਮਾਨ ॥੩੧॥

ਚੋ:——ਹੋ ਬਲਵਾਨ ਨ ਬਲ ਦਰਸਾਵੇ ਸੋ ਨਰ ਜਗਤ ਨਿਰਾਦਰ ਪਾਵੈ॥
ਜਿਮ ਪ੍ਰਜ੍ਵੱਲਿਤ ਅਗਨ ਭੈਦਾਈ। ਅੰਤ੍ਰ ਅਗਨਿਕਾਸਟਸੁਖਦਾਈ ॥੩੨॥

ਕਰਟਕ ਬੋਲਿਆ॥ ਆਪਦਾ ਕਹਿਨਾ ਦਰੁਸਤ ਪਰ ਅਸੀਂ ਤਾਂ ਵਜ਼ੀਰ ਨਹੀਂ ਇਸ ਲਈ ਸਾਨੂੰ ਇਸ ਵਿੱਚ ਦਖ਼ਲ ਦੇਨ ਦਾ ਕੀ ਪ੍ਰਯੋਜਨ। ਇਸ ਪਰ ਕਿਹਾ ਬੀ ਹੈ:——

ਦੋਹਰਾ॥ਬਿਨੁ ਬੂਝੇ ਅਧਿਕਾਰ ਬਿਨ ਮੰਦ ਬੁਧਿ ਨਰ ਜੋਇ।
ਰਾਜਾ ਆਗੇ ਬਚਨ ਕਹਿ ਲੇਤ ਨਿਰਾਦਰ ਸੋਇ ॥੩੩॥
ਬਚਨ ਤਹਾਂ ਪਰ ਭਾਖੀਏ ਜਹਾਂ ਕਹੇ ਫਲ ਹੋਇ।
ਸ਼ੁਕਲ ਵਸਤ੍ਰ ਪੈ ਰੰਗ ਜਿਮ ਚੜ੍ਹਤ ਚ ਸੁਹਾਨੋ ਹੋਇ ॥੩੪॥

ਦਮਨਕ ਬੋਲਿਆ॥ ਇਸ ਪ੍ਰਕਾਰ ਕਹਿਨਾ ਯੋਗ ਨਹੀਂ ਦੇਖ ਰਾਜਨੀਤਿ ਕੀ ਆਖਦੀ ਹੈ:——