੨੨੬
ਪੰਚ ਤੰਤ੍ਰ
ਹੋਏ ਬਾਂਦਰ ਨੂੰ ਸੰਸਾਰ ਨੇ ਕਿਹਾ ਹੈ ਮ੍ਰਿਤ ਦੇਹ ਮੈਨੂੰ ਆਪਣਾ ਕਲੇਜਾ ਜੋ ਉਸਨੂੰ ਖਾਕੇ ਭੇਰੀ ਭਰਜਾਈ ਅੰਨ ਪਾਨੀ ਖਾਵੇ। ਹਸਦਾ ਹੋਯਾ ਬਾਂਦਰ ਸੰਸਾਰ ਨੂੰ ਝਿੜਕ ਕੇ ਲਿਆ ਹੇ ਮੂਰਖ ਤੈਨੂੰ ਧਿੱਕਾਰ ਹੈ ਹੇ ਵਿਸਵਾਸ ਘਾਤੀ ਕਿਆ ਕਦੇ ਕਿਸੇ ਦੇ ਦੋ ਕਲੇਜੇ ਬੀ ਹੁੰਦੇ ਹਨ। ਜਾ ਚਲਿਆ ਜਾ ਫੇਰ ਕਦੇ ਬੀ ਜੰਮੂ ਬ੍ਰਿਛ ਦੇ ਹੇਠ ਨਾ ਆਵੀਂ ਕਿਹਾ ਹੈ॥ ਯਥਾ:-
ਦੋਹਰਾ॥ ਏਕ ਬੇਰ ਰਿਪੁ ਹੂਏ ਸੇ ਕਰਨ ਚਹੇ ਜੁ ਮਿਲਾਪ।
ਅਸਵਤਰੀ ਕੇ ਗਰਭ ਵੜ ਲਏ ਮ੍ਰਿਤਯ ਕੋ ਆਪੁ॥੧੫॥
ਇਸ ਬਾਤ ਨੂੰ ਸੁਨਕੇ ਲਜਿਤ ਹੋਯਾ ਸੰਸਾਰ ਸੋਚਨ ਲੱਗਾ ਮੈਂ ਮੂਰਖ ਨੇ ਕਿਸ ਲਈ ਇਸਨੂੰ ਆਪਨਾ ਅਭਿਪ੍ਰਾਯ ਦਸਿਆ ਸੌ ਜੇਕਰ ਕਦੇ ਫੇਰ ਬੀ ਏਹ ਮੇਰੇ ਉਤੇ ਵਿਸਾਹ ਕਰੇ ਇਸ ਲਈ ਫੇਰ ਇਸਨੂੰ ਵਿਸਾਹ ਦਿੰਦਾ ਹਾਂ॥ ਸੰਸਾਰ ਬੋਲਿਆ ਹੇ ਮ੍ਰਿਤ ਮੈਂ ਤਾਂ ਹਾਸੀ ਕਰਕੇ ਤੇਰਾ ਅੰਦਰਲਾ ਜਾਚਨ ਲਗਾ ਸਾਂ ਉਸਨੂੰ ਤਾਂ ਤੇਰੇ ਕਲੇਜੇ ਨਾਲ ਕੁਝ ਕੰਮ ਨਹੀਂ ਸੋ ਚੱਲ ਸਾਡੇ ਘਰ ਅਭਯਾਗਤ ਬਨਕੇ, ਤੇਰੀ ਭਰਜਾਈ ਨੂੰ ਬੜੀ ਚਾਹ ਹੈ। ਬਾਂਦਰ ਬੋਲਿਆ ਹੇ। ਦੁਸਟ ਚਲਿਆ ਜਾਹ ਹੁਣ ਮੈਂ ਨਹੀਂ ਆਉਂਦਾ।।
ਦੋਹਰਾ॥ ਭੂਖਾ ਜਨ ਨਿਰਦਯਾ ਸੇਂ ਕਿਯਾ ਨ ਕਰਤ ਵਹਿ ਬਾਤ।
ਗੋਧੇ ਪਿ੍ਰਯ ਦਰਸਨ ਭਨੋ ਗੰਗਦੱਤ ਨਹਿ ਆਤ ।।੧੬॥
ਸੰਸਾਰ ਬੋਲਿਆ ਏਹ ਬਾਤ ਕਿਸ ਪ੍ਰਕਾਰ ਹੈ॥ ਬਾਂਦਰ ਲਿਆ ਸੁਨ:-
੨ ਕਥਾ।। ਕਿਸੇ ਖੂਹ ਵਿਖੇ ਗੰਗ ਦੱਤ ਨਾਮੀ ਡੱਡੂਆਂ ਦਾ ਰਾਜਾ ਰਹਿੰਦਾ ਸੀ ਓਹ ਕਦੇ ਸ਼ਰੀਕਾਂ ਦਾ ਸਤਾਯਾ ਹੋਯਾ ਉਦਾਸ ਹੋਕੇ ਹਰਟ ਦੇ ਉਪਰ ਚੜ੍ਹਕੇ ਬਾਹਰ ਨਿਕਲ ਆਯਾ ਅਤੇ ਸੋਚਨ ਲਗਾ ਮੈਂ ਇਨ੍ਹਾਂ ਸਰੀਕਾਂ ਨਾਲ ਕੀਕਨ ਸਿੱਝਾਂ ਤੇ ਬਦਲਾ ਲਵਾਂ ਕਿਉਂ ਜੋ ਕਿਹਾ ਹੈ:-
ਦੋਹਰਾ॥ ਜਿਨ ਸੰਕਟ ਹਾਸੀ ਕਰੀ ਅਪਦਾ ਮੇਂ ਦੁਖ ਦੀਨ॥
ਵਾ ਸੇਂ ਪਲਟਾ ਨਾ ਲਿਆ ਸੋ ਨਰ ਅਧਮ ਮਲੀਨ॥੧੭॥
ਇਸ ਪ੍ਰਕਾਰ ਸੋਚਦੇ ਹੋਏ ਨੇ ਖੁਡ ਵਿੱਚ ਵੜਕੇ ਕਾਲੇ ਸਰਪ ਨੂੰ ਦੇਖਿਆ। ਉਸਨੂੰ ਦੇਖਕੇ ਫੇਰ ਸੋਚਨ ਲੱਗਾ ਜੋ ਇਸਨੂੰ ਖੂਹ