ਪੰਚਮੋ ਤੰਤ੍ਰ
੨੭੯
ਬਹੁੜ ਚਹਿ ਸ੍ਵਰਗਹਿ ਦੌੜਾਂ॥ ਕਹਿ ਸ਼ਿਵਨਾਥ ਵਿਚਾਰ ਹੋਤ ਨਹਿ ਤ੍ਰਿਸ਼ਨਾਂ ਪੂਰਨ। ਭ੍ਰਮਤਾ ਹੈ ਦਿਨ ਰੈਨ ਸਾਂਤ ਬਿਨ ਸੁਨ ਲੇ ਨਿਰਧਨ॥੮੨॥
ਦੋਹਰਾ॥ ਨੈਨ ਕਾਨ ਜੀਰਨ ਭਏ ਸ੍ਵੇਤ ਭਏ ਸਬ ਵਾਰ॥
ਦੇਹ ਭਈ ਜੀਰਨ ਸਕਲ ਤੂੰ ਤ੍ਰਿਸ਼ਨਾ ਬਲਕਾਰ॥੮੩॥
ਬਾਂਦਰ ਤੇ ਰਾਜਾ ਉਸ ਤਲਾ ਕੋਲ ਜਾ ਪਹੁੰਚੇ। ਬਾਂਦਰ ਨੇ ਰਾਜਾ ਨੂੰ ਕਿਹਾ ਹੈ ਮਹਾਰਾਜ ਇਸ ਤਲਾ ਵਿਖੇ ਸੂਰਜ ਚੜ੍ਹਦੀ ਸਾਰ ਜੇਹੜਾ ਇਸਨਾਨ ਕਰੇਗਾ ਉਸਨੂੰ ਰਤਨਾਂ ਦੀ ਮਾਲਾ ਮਿਲ ਜਾਏਗੀ ਇਸ ਲਈ ਜੋ ਗੋਤਾ ਮਾਰੇਗਾ, ਓਹ ਰਤਨਾਂ ਦੀ ਮਾਲਾ ਸਮੇਤ ਨਿਕਲੇਗਾ ਇਸ ਵਾਸਤੇ ਸਾਰੇ ਹੀ ਇੱਕੋ ਵਾਰੀ ਗੋਤਾ ਮਾਰਨ। ਪਰ ਆਪ ਨੇ ਮੇਰੇ ਨਾਲ ਗੋਤਾ ਮਾਰਨਾ ਜੋ ਮੈਂ ਰਤਨਾਂ ਦੀ ਖਾਨ ਦੱਸਾਂਗਾ, ਸਾਰੇ ਆਦਮੀ ਤਾਂ ਸਵੇਰੇ ਹੀ ਤਲਾ ਵਿਖੇ ਜਾ ਵੜੇ ਤੇ ਰਾਖਸ਼ ਨੇ ਖਾ ਲਏ। ਜਦ ਓਹ ਨਾ ਨਿਕਲੇ ਤਾਂ ਰਾਜਾ ਨੇ ਕਿਹਾ ਹੇ ਬਾਂਦਰ ਮੇਰੇ ਆਦਮਿਆਂ ਨੇ ਬੜੀ ਦੇਰ ਕਿਉਂ ਲਾਈ ਇਸ ਬਾਤ ਨੂੰ ਸੁਨਕੇ ਬਾਂਦਰ ਛੇਤੀ ਨਾਲ ਰੁਖ ਤੇ ਚੜ੍ਹਕੇ ਰਾਜਾ ਨੂੰ ਬੋਲਿਆ ਹੇ ਰਾਜਾ ਜਲ ਦੇ ਰਹਿਨ ਵਾਲੇ ਰਾਖਸ਼ ਨੇ ਤੇਰੇ ਮਨੁਖਾਂ ਨੂੰ ਮਾਰ ਕੇ ਖਾ ਲਿਆ ਹੈ ਅਤੇ ਮੈਂ ਆਪਣੀ ਕੁੱਲ ਦੇ ਨਾਸ ਕਰਨ ਦਾ ਵੈਰ ਲੈ ਲਿਆ ਹੈ ਇਸ ਲਈ ਤੂੰ ਆਪਨੇ ਘਰ ਚਲਿਆਂ ਜਾ ਮੈਂ ਤੈਨੂੰ ਰਾਜਾ ਜਾਨਕੇ ਕਿ ਤੂੰ ਸਾਡਾ, ਸ੍ਵਾਾਮੀ ਹੈਂ ਨਹੀਂ ਮਾਰਨ ਦਿੱਤਾ। ਇਸ ਪਰ ਕਿਹਾ ਹੈ:—
ਦੋਹਰਾ॥ ਜੋ ਮਾਰੇ ਤਿਹ ਮਾਰੀਏ ਉਪਕਾਰੀ ਉਪਕਾਰ॥ .
ਕਰੋ ਦੁਸ਼ਟ ਸੇ ਦੁਸ਼ਟਤਾ ਯਾ ਮੇਂ ਦੋਸ ਨੇ ਯਾਰ॥੮੪॥
ਤੂੰ ਮੇਰੀ ਕੁਲ ਦਾ ਨਾਸ ਕੀਤਾ ਸੀ ਅਤੇ ਮੈਂ ਤੇਰੀ ਦਾ ਨਾਸ ਕੀਤਾ॥ ਇਸ ਬਾਤ ਨੂੰ ਸੁਨ ਕੇ ਰਾਜਾ ਬੜੇ ਕ੍ਰੋਧ ਨਾਲ ਅਕੱਲ ਹੀ ਪੈਦਲ ਜਿਧਰੋਂ ਆਯਾ ਸੀ ਉਧਰ ਚਲਿਆ ਗਿਆ ਜਦ ਰਾਜਾ ਚਲਿਆ ਗਿਆ ਤਦ ਰਾਖਸ਼ ਬੜਾ ਪ੍ਰਸੰਨ ਹੋ ਕੇ ਜਲ ਵਿੱਚੋਂ ਨਿਕਲਕੇ ਬੋਲਿਆ:— ਦੋਹਰਾ॥ਕਰੀ ਮਿਤਾਾਈ ਮਾਰ ਰਿਪੁ ਮਾਲਾ ਭੀ ਨਹਿ ਦੀਨ॥
ਕਮਲ ਨਾਲ ਸੇਂ ਜਲ ਪੀਆ ਹੇ ਕਪਿ ਪਰਮ ਪ੍ਰਬੀਨ॥੮੫