੨੮੪
ਪੰਚ ਤੰਤ੍ਰ
ਵਾਲੀ ਕੰਨ੍ਯਾਂ ਪੈਦਾ ਹੋਈ ਹੈ ਇਸਦਾ ਕੋਈ ਜਤਨ ਸ਼ਾਸਤ੍ਰ ਵਿਖ ਲਿਖਿਆ ਹੈ ਅਥਵਾ ਨਹੀਂ ਪੰਡਿਤ ਬੋਲੇ ਹੇ ਮਹਾਰਾਜ ਸ਼ਾਸਤ ਵਿਖੇ ਐਉਂ ਲਿਖਿਆ ਹੈ:—
ਦੋਹਰਾ॥ ਹੀਨ ਅੰਗ ਅਧਿਕਾਂਗ ਪੁਨ ਕੰਨ੍ਯਾਂ ਹੋਤੀ ਜੌਨ।
ਸੋ ਮਾਰਤ ਹੈ ਨਿਜ ਪਤੀ ਅਰ ਸੰਪਤ ਕੋ ਤੌਨ॥੯੫॥
ਅਰ ਜੋ ਕੰਨ੍ਯਾਂ ਤੀਨ ਥਨ ਯੁਕਤ ਲਖੋ ਤੁਮ ਧੀਰ।
ਨਾਸ ਕਰਤ ਹੈ ਪਿਤਾ ਕਾ ਯਾ ਮੇਂ ਸੰਕ ਨ ਬੀਰ॥੯੬॥
ਇਸ ਲਈ ਆਪ ਇਸਦਾ ਮੂੰਹ ਨਾ ਦੇਖੋ ਅਤੇ ਜੇਕਰ ਕੋਈ ਇਸਨੂੰ ਵਯਾਹ ਲਏ ਤਾਂ ਉਸਨੂੰ ਦੇਸ਼ ਨਿਕਾਲਾ ਦੇ ਦੇਵੋ, ਇਸ ਪ੍ਰਕਾਰ ਆਪਦਾ ਲੋਕ ਪਰਲੋਕ ਨਹੀਂ ਬਿਗੜੇਗਾ। ਰਾਜਾ ਨੇ ਉਨ੍ਹਾਂ ਦੇ ਬਚਨ ਨੂੰ ਸੁਨਕੇ ਦੇਸ ਵਿਖੇ ਢੰਡੋਰਾ ਦੇ ਦਿੱਤਾ ਜੋ ਕੋਈ ਮੇਰੀ ਲੜਕੀ ਤਿੰਨਾਂ ਥਨਾਂ ਵਾਲੀ ਨੂੰ ਬ੍ਯਾਹੇਗਾ ਸੋ ਇੱਕ ਲਖ ਰੁਪੈਯਾ ਤੇ ਦੇਸ ਨਿਕਾਲਾ ਪਾਵੇਗਾ। ਇਸ ਪ੍ਰਕਾਰ ਢੰਡੋਰਾ ਫਿਰਦਿਆਂ ਬਹੁਤ ਚਿਰ ਬੀਤਿਆ ਕਿਸੇ ਨੇ ਉਸਨੂੰ ਅੰਗੀਕਾਰ ਨਾ ਕੀਤਾ ਅਤੇ ਓਹ ਬੜੀ ਜੁਆਨ ਹੋ ਗਈ ਤੇ ਬੜੇ ਯਤਨ ਨਾਲ ਗੁਪਤ ਜਗਾ ਵਿਖੇ ਰੱਖ ਛੱਡੀ। ਉਸ ਨਗਰ ਵਿਖੇ ਇੱਕ ਅੰਨਾ ਰਹਿੰਦਾ ਸੀ ਤੇ ਉਸਨੂੰ ਲਾਠੀ ਪਕੜ ਕੇ ਲੈਜਾਨ ਵਾਲਾ ਕੁੱਬਾ ਸੀ ਉਨ੍ਹਾਂ ਨੇ ਉਸ ਢੰਡੋਰੇ ਨੂੰ ਸੁਨਕੇ ਆਪਸ ਵਿੱਚ ਸਲਾਹ ਕੀਤੀ ਕਿ ਜੇ ਕਦੇ ਸਾਨੂੰ ਇਹ ਕੰਨ੍ਯਾਂ ਮਿਲ ਜਾਏ ਤਾਂ ਲੱਖ ਰੁਪੈਯਾ ਬੀ ਮਿਲੇ ਤਾਂ ਭਾਵੇਂ ਦੇਸ ਨਿਕਾਲਾ ਬੀ ਮਿਲੇਗਾ ਤਦ ਬੀ ਧਨ ਦੇ ਆਸਰੇ ਸਾਡਾ ਨਿਰਬਾਹ ਹੋ ਜਾਏਗਾ ਤੇ ਜੇਕਰ ਉਸ ਕੰਨ੍ਯਾਂ ਦੇ ਦੋਸ ਕਰਕੇ ਅਸੀਂ ਮਰ ਜਾਵਾਂਗੇ ਤਾਂ ਬੀ ਸਾਡਾ ਦੁੱਖ ਦੂਰ ਹੋ ਜਾਏਗਾ॥ ਕਿਹਾ ਬੀ ਹੈ:—
ਕਥਿੱਤ॥ ਲਾਜ ਪ੍ਰੇਮ ਭਾਜ ਜਾਤ ਬੋਲ ਕੀ ਮਿਠਾਸ ਹਾਤ ਬੁੱਧਨ ਵਿਖਯਾਤ ਗੋਤ ਜੋਬਨ ਮਲੀਨ ਹ੍ਵੈ। ਨਾਰਿ ਕੋ ਨ ਸੰਗ ਚਹੇ ਸੁਖ ਔ ਬਿਲਾਸ ਬਹੇ ਕੁਟੰਬ ਸੇਂ ਮੋਹ ਦਹੇ ਰਹੇ ਨ ਯਕੀਨ ਹੈ। ਧਰਮ ਕੀ ਰੀਤ ਵੇਦ ਗੁਰੋਂ ਕੀ ਪ੍ਰਤੀਤ ਸੌਚਾਚਾਰ ਕੀ ਜੁ ਨੀਤ ਦੇਵ ਪੂਜਾ ਭੀ ਨ ਕੀਨ ਹ੍ਵੈ॥ ਬਿਨਾ ਪੇਟ ਭਰੇ ਕੋਊ ਕਾਜ ਨਾਹਿ ਸਰੇ ਨਾਥ ਮੱਤ ਹੀ ਉਚਰੇ ਭੁਖ ਸੰਗ ਨਰ ਦੀਨ ਹ੍ਵੈ॥ ੯੭॥ ਏਹ ਬਾਤ ਸੋਚਕੇ ਅੰਨ੍ਹੇ ਨੇ ਉਸਨੂੰ ਅੰਗੀਕਾਰ ਕੀਤਾ ਤੇ ਢੰਡੋਰੇ