੨੮
ਪੰਚ ਤੰਤ੍ਰ
ਪਿੰਗਲਕ ਮੇਰੇ ਕਾਬੂ ਹੋ ਜਾਊ॥ ਕਿਉਂ ਜੋ ਇਸ ਪਰ ਰਾਜਨੀਤਿ ਦਾ ਪ੍ਰਮਾਣ ਹੈ।।ਯਥਾ:–
ਦੋਹਰਾ॥ਦੋਹਰਾ॥ ਹੇ ਕੁਲੀਨਤਾ ਮਿਤ੍ਰਤਾ ਇਨ ਕਰ ਨ੍ਰਿਪ ਵਸ ਨਾਂਹਿ।
ਸੰਕਟ ਵਿਪਦਾ ਕੇ ਪੜੇ ਮੰਤ੍ਰਿਨ ਵਸ ਹਵੈ ਜਾਂਹਿ॥ ੧੨੮॥
ਆਪਦ ਯੁਤ ਭੂਪਾਲ ਹਵੈ ਮੰਤ੍ਰਿਨ ਕੇ ਆਧੀਨ।
ਤਾਂਤੇ ਸਾਪਦ ਨ੍ਰਿਪਤ ਕੋ ਮੰਤ੍ਰੀ ਚਹਿਤ ਕੁਲੀਨ॥ ੧੨੯॥
ਯਥਾ ਅਰੋਗਾ ਪਰਖ ਹ੍ਵੈ ਨਹਿ ਚਾਹਤ ਹੈ ਵੈਦ।
ਤਥਾ ਆਪਦਾ ਰਹਿਤ ਨ੍ਰਿਪ ਚਹੇ ਨ ਮੰਤ੍ਰੀ ਕੈਦ॥ ੧੩੦॥
ਇਸ ਪ੍ਰਕਾਰ ਸੋਚਦਾ ਹੋਯਾ ਪਿੰਗਲਕ ਦੀ ਵਲ ਤੁਰ ਪਿਆ॥ ਪਿੰਗਲਕ ਭੀ ਉਸਨੂੰ ਆਉਦਾ ਦੇਖ ਆਪਣੇ ਭੇਦ ਨੂੰ ਛਿਪਾਉਣ ਲਈ ਜੀਕੂੰ ਪਹਿਲੇ ਸਾ ਤਿਵੇਂ ਬੈਠ ਗਿਆ। ਦਮਨਕ ਭੀ ਪਿੰਗਲਕ ਦੇ ਪਾਸ ਜਾ ਪ੍ਰਣਾਮ ਕਰਕੇ ਬੈਠ ਗਿਆਂ। ਪਿੰਗਲਕ ਬੋਲਿਆ ਆਪ ਨੇ ਓਹ ਜੀਵ ਦੇਖਿਆ ਹੈ? ਦਮਨਕ ਨੇ ਕਿਹਾ ਆਪ ਦੀ ਕ੍ਰਿਪਾ ਨਾਲ ਦੇਖਿਆ ਹੈ। ਪਿੰਗਲਕ ਬੋਲਿਆ ਓਹ ਠੀਕ ਠੀਕ ਕੋਈ ਜੀਵ ਹੈ। ਦਮਨਕ ਬੋਲਿਆ ਕਿਆ ਰਾਜਿਆਂ ਦੇ ਅੱਗੇ ਝੂਠ ਕਿਹਾ ਜਾਂਦਾ ਹੈ? ਕਿਉ! ਜੋ ਇਸ ਪਰ ਕਿਹਾ ਬੀ ਹੈ। ਯਥਾ:-
ਦੋਹਰਾ॥ | ਦੇਵਨ ਅਰ ਭੂਪਾਨ ਕੇ ਆਗੇ ਝੂਠੀ ਬਾਤ। ਜੋ ਬੋਲੇ ਤਿਸ ਨਾਸ ਹਵੈ ਯਦਪਿ ਹੈ ਬਡ ਤਾਤ॥ ੧੩੧॥ |
ਤਥਾ- | ਸਰਬ ਦੇਵਮਯ ਨ੍ਰਿਪਤਿ ਹੈ ਮਨੁ ਇਮ ਕੀਓਂ ਬਖਾਨ। ਤਾਂਤੋ ਤਾਂਕੋ ਦੇਵ ਸਮ ਪਿਖੋ ਠ ਮਿਥਯਾ ਮਾਨ।੧੩੨॥ |
ਦੇਵਨ ਤੇ ਇਹ ਭਾਂਤਿ ਬਡ ਨ੍ਰਿਪ ਕੋ ਲਖੋ ਸੁਜਾਨ।
ਦੇਤ ਸੁਭਾਸੁਭ ਫਲ ਤੁਰਤ ਜਨਮਾਂਤਰ ਸੁਰ ਜਾਨ॥੧੩੩॥
ਪਿੰਗਲਕ ਬੋਲਿਆ ਇਹ ਸੱਚ ਹੈ ਜੋ ਆਪ ਨੇ ਉਸਨੂੰ ਦੇਖਿਆ ਦੇ ਹੋਵੇਗਾ ਕਿਉਂ ਜੋ ਦੀਨਾਂ ਉੱਪਰ ਮਹਾਤਮਾ ਕ੍ਰੋਧ ਨਹੀ ਕਰਦੇ ਇਸ ਲਈ ਉਸਨੇ ਤੈਨੂੰ ਮਾਰਿਆ ਨਹੀ ਜਿਸ ਪਰ ਕਿਹਾ ਬੀ ਹੈ॥ ਯਥਾ:-
ਤੋਟਕ ਛੰਦ॥ ਤ੍ਰਿਣ ਕੋ ਨ ਉਖਾੜਤ ਵਾਯੁ ਕਬੀ॥ ਮ੍ਰਿਦੁ ਹੋਤ ਅਧੋ ਝੁਕ ਜਾਤ ਸਬੀ। ਇਮ ਪੋਰਖਵੰਤ ਮਹਾਨ ਜਨਾ॥ ਕਰ ਹੈਂ ਬਲ ਕੋ ਲਖ ਤਾਂਹਿ ਘਨਾ॥ ੧੩੪॥