ਪੰਨਾ:ਪੰਚ ਤੰਤ੍ਰ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੦

ਪੰਚ ਤੰਤ੍ਰ

ਸਵਾਮੀ ਕੋਲੋਂ ਅਭੈਦਾਨ ਕਰਾਵੀਂ। ਦਮਨਕ ਬੋਲਿਆ ਤੂੰ ਸੱਚ ਕਹਿੰਦਾ ਹੈ ਪਰ ਰਾਜਨੀਤ ਐਉਂ ਆਖਦੀ ਹੈ:-

ਗਿਰਿ ਸਮੁੰਦ੍ਰ ਅਰ ਭੂਮਿਕਾ ਅੰਤਿ ਚਹੋ ਲਖ ਲੇਹੁ॥

ਦੋਹਰਾ।।

ਪਰ ਭੂਪਨ ਕੇ ਚਿੱਤ ਕਾ ਅੰਤ ਲਖਾ ਨਹਿ ਕੇਹੁ॥੧੩੭॥

ਇਸ ਲਈ ਹੇ ਸੰਜੀਵਕ! ਤੂੰ ਉਤਨਾ ਚਿਰ ਇੱਥੇ ਹੀ ਠਹਿਰ ਜਿਤਨਾ ਚਿਰ ਮੈਂ ਉੱਥੇ ਜਾਕੇ ਸਮਯ ( ਮੌਕਾ) ਦੇਖ ਆਵਾਂ ਫੇਰ ਤੈਨੂੰ ਲੈ ਚਲਾਂਗਾ।।

ਦਮਨਕ ਸੰਜੀਵਕ ਨੂੰ ਉੱਥੇ ਹੀ ਠਹਿਰਾ, ਆਪ ਪਿੰਗਲਕ ਦੇ ਪਾਸ ਜਾ ਇਹ ਆਖਿਆ ਹੇ ਸਵਾਮੀ! ਓਹ ਸਾਧਾਰਨ ( ਆਮ) ਜੀਵ ਨਹੀਂ ਓਹ ਤਾਂ ਭਗਵਾਨ ਸ਼ਿਵ ਜੀ ਮਹਾਰਾਜ ਦਾ ਵਾਹਨ ਬੈਲ ਹੈ, ਮੈਂ ਉਸਨੂੰ ਪੁਛਿਆ ਸੀ ਤੇ ਉਸਨੇ ਮੈਨੂੰ ਇਹ ਆਖਿਆ ਹੈ ਕਿ ਸ਼ਿਵ ਜੀ ਮਹਾਰਾਜ ਨੇ ਪ੍ਰਸੰਨ ਹੋ ਕੇ ਇਹ ਜਮਨਾ ਦੇ ਕਿਨਾਰੇ ਦਾ ਬਨ ਘਾਸ ਚੁਗਨ ਲਈ ਮੈਨੂੰ ਦਿੱਤਾ ਹੈ, ਬਹੁਤਾ ਕੀ ਕਹਿਨਾ ਹੈ ਮੈਨੂੰ ਤਾਂ ਸ਼ਿਵਜੀ ਮਹਾਰਾਜ ਨੇ ਸੈਲ ਕਰਨ ਲਈ ਏਹ ਬਨ ਦੇ ਛੱਡਿਆ ਹੈ। ਪਿੰਗਲਕ ਡਰ ਕੇ ਬੋਲਿਆ ਹਾਂ ਏਹ ਬਾਤ ਠੀਕ ਹੈ। ਮੈਂ ਹੁਨ ਸਮਝਿਆ ਜੋ ਦੇਵਤਾ ਦੀ ਕ੍ਰਿਪਾ ਬਿਨਾਂ ਘਾਸ ਖੋਰਾ ਜਾਨਵਰ ਏਹੋ ਜੇਹ ਡਰਾਉਣੇ ਬਨ ਵਿਖੇ ਬੇਖੌਫ਼ ਗੱਜਦਾ ਹੋਯਾ ਕਦ ਰਹਿ ਸਕਦਾ ਹੈ। ਪਰ ਤੂੰ ਇਹ ਦੱਸ ਜੋ ਤੂੰ ਉਸਨੂੰ ਕੀ ਆਖਿਆ। ਦਮਨਕ ਬੋਲਿਆ ਹੇ ਭਗਵਨ! ਮੈਂ ਉਸਨੂੰ ਇਹ ਆਖਿਆ ਹੈ। ਭਾਈ ਇਹ ਤਾਂ ਚੰਡਿਕਾ ਦੇ ਵਾਹਨ ਸ਼ੇਰ ਦਾ ਬਨ ਹੈ ਜੋ ਸਾਡਾ ਸਵਾਮੀ ਤੇ ਜਿਸਦਾ ਨਾਮ ਪਿੰਗਲਕ ਹੈ, ਇਸ ਲਈ ਤੂੰ ਇਸ ਬਨ ਵਿਖੇ ਆਯਾ ਹੋਯਾ ਸਾਡਾ ਅਤਿਥਿ ( ਪਰਾਹੁਣਾ) ਹੈਂ, ਸੋ ਤੂੰ ਉਸਦੇ ਪਾਸ ਜਾ ਉਸਨੂੰ ਸਿਰ ਝੁਕਾ ਅਤੇ ਭਾਈਪਨੇ ਦੇ ਪ੍ਰੇਮ ਨੂੰ ਦਿਖਾ . ਇਕੱਠਾ ਹੀ ਖਾਨਾ ਪੀਨਾ ਕਰ, ਤੇ ਇਕੱਠਾ ਰਹਿਕੇ ਸਮੇ ਨੂੰ ਬਿਤਾ ਤਦ ਤੈਨੂੰ ਸੁਖ ਹੋਵੇਗਾ। ਉਸਨੇ ਇਸ ਬਾਤ ਨੂੰ ਮੰਨ ਲਿਆ ਹੈ ਤੇ ਖ਼ੁਸ਼ੀ ਨਾਲ ਏਹ ਆਖਿਆ ਜੋ ਤੂੰ ਆਪਣੇ ਸਵਾਮੀ ਕੋਲੋਂ ਅਭਯ ਦੱਛਣਾ ਦਿਵਾ ਦੇਵੀਂ। ਅਗੇ ਆਪ ਮਾਲਕ ਹੋ ਜੋ ਕਹੋ ਸੋ ਕਰਾਂ।।

ਇਸ ਬਾਤ ਨੂੰ ਸੁਨਕੇ ਪਿੰਗਲਕ ਬੋਲਿਆ ਹੈ ਦਮਨਕ ਤੂੰ ਧੰਨ ਹੈਂ ਅਤੇ ਵਜ਼ੀਰਾਂ ਵਿਚੋਂ ਪੰਡਿਤ ਹੈਂ ਕਿਉਂ ਜੋ ਤੂੰ ਤਾਂ ਉਸ ਨੂੰ Original with: Punjabi Sahit Academy