੩੨
ਪਹਿਲਾ ਤੰਤ੍ਰ
ਸਾਰੇ ਲੋਗ ਤੇ ਰਾਜਾ ਉਸਤੇ ਪ੍ਰਸੰਨ ਸੇ। ਬਹੁਤਾ ਕੀ ਕਹਿਨਾ ਹੈ ਜੋ ਏਹੋ ਜੇਹਾ ਚਤੁਰ ਮਨੁਖ ਨਾ ਕਦੇ ਕਿਸੇ ਦੇਖਿਆ ਹੀ ਸਾ ਅਤੇ ਨਾ ਸੁਨਿਆ ਹੀ ਸਾ! ਇਸਪਰ ਮਹਾਤਮਾ ਨੇ ਕਿਹਾ ਭੀ ਹੈ:-
ਕਬਿੱਤ॥ ਰਾਜਨ ਕੋ ਹਿਤ ਕੀਏ ਪ੍ਰਜਾ ਸੇ ਵਿਰੋਧ ਹੋਤ ਪ੍ਰਜਾ ਹੂੰ ਕੇ ਹਿਤ ਕੀਏ ਨ੍ਰਿਪ ਸੇ ਵਿਰੋਧ ਜਾਨ। ਰਾਜਨ ਔ ਪ੍ਰਜਾ ਹੂੰ ਕੇ ਹਿਤ ਮੇਂ ਵਿਰੋਧ ਇਮ ਯਥਾ ਨਿਸ ਭਾਨ ਕਾ ਵਿਰੋਧ ਅਹੇ ਬੁਧਿਮਾਨ। ਰਾਜਾ ਪ੍ਰਜਾ ਹਿਤ ਮਾਹਿ ਮਹਿਤ ਵਿਰੋਧ ਆਂਹਿ ਤਾਂ ਮੈਂ ਅਧਿਕਾਰ ਪਾਇ ਕਹੋ ਕਿਮ ਰਹੇ ਮਾਨ। ਦੋਨੋ ਹਿਤਕਾਰੀ ਹੋਇ ਕਾਮ ਕੋ ਚਲਾਇ ਜੋਈ ਐਸੋ ਨਰ ਜਗ ਮਾਂਹਿ ਮਿਲੇ ਤੋ ਅਮੋਲ ਜਾਨ॥ ੧੪੩॥
ਕੁਛਕ ਦਿਨ ਬੀਤ ਗਏ ਤਾਂ ਦੰਤਿਲ ਦੇ ਘਰ ਵਿਖੇ ਵਿਯਾਹ ਹੋਯਾ। ਤਾਂ ਉਸ ਨੇ ਸਾਰੇ ਨਗਰਾਂ ਦੇ ਮਨੁਖ ਅਤੇ ਰਾਜਾ ਦੇ ਨੌਕਰ ਸਬ ਨੂੰ ਆਪਣੇ ਘਰ ਬੁਲਾ ਭੋਜਨ ਖੁਲਾ ਸਿਰੋਪਾ ਦਿਵਾਕੇ ਪ੍ਰਸੰਨ ਕੀਤਾ। ਫੇਰ ਵਿਯਾਹ ਤੋਂ ਪਿੱਛੇ ਰਾਜਾ ਨੂੰ ਬੀ ਅੰਤ ਪੁਰ ਦੇ ਸਮੇਤ ਆਪਨੇ ਘਰ ਲਿਆਕੇ ਪੂਜਿਆ। ਪਰ ਇੱਕ ਰਾਜਾ ਦੇ ਘਰ ਦੀ ਝਾੜੂ ਬਹਾਰ ਕਰਨ ਵਾਲਾ ਜਿਸਦਾ ਨਾਮ ਗੋਰੰਭ ਸੀ ਓਹ ਭੀ ਰਾਜਾਂ ਦੇ ਨਾਲ ਆਯਾ ਅਤੇ ਅਜੋਗ ਅਸਥਾਨ ਵਿਖੇ ਬੈਠ ਗਿਆ ਸੀ, ਇਸ ਲਈ ਦੰਤਿਲ ਨੇ ਉਸਨੂੰ ਧੱਕਾ ਦੇਕੇ ਕੱਢ ਦਿੱਤਾ॥ ਓਹਭੀ ਤਦ ਤੋਂ ਲੈ ਨਿਰਾਦਰ ਕਰਕੇ ਉੱਭੇਸਾਹ ਲੈਂਦਾ ਰਾਤ ਨੂੰ ਨਹੀਂ ਸੌਂਦਾ ਸੀ, ਅਤੇ ਇਸ ਬਾਤ ਨੂੰ ਸਦਾ ਵਿਚਾਰਦਾ ਸੀ ਜੋ ਮੈਂ ਇਸਦਾ ਰਾਜੇ ਪਾਸੋਂ ਕਿਸ ਤਰਾਂ ਨਿਰਾਦਰ ਕਰਾਵਾਂ ਅਰ ਬ੍ਰਿਥਾ ਸਰੀਰ ਦੇ ਸੁਕਾਯਾਂ ਕੀ ਬਨਦਾ ਹੈ ਕਿਉਂ ਜੋ ਮੈਂ ਉਸਦਾ ਕਿਸੇ ਤਰਾਂ ਨਿਰਾਦਰ ਨਹੀਂ ਕਰਾ ਸੱਕਦਾ, ਮਹਾਤਮਾ ਨੇ ਸੱਚ ਕਿਹਾ ਹੈ॥ ਯਥਾ:-
ਦੋਹਰਾ॥ | ਪਲਟਾ ਜੋ ਨਹਿ ਲੇ ਸਕੇ ਕਿਉਂ ਕਲਪੇ ਨਿਰਲੱਜ। ਯਥਾ ਚਣਕ ਉਠ ਭਾਠ ਤੇ ਭ੍ਰਸਟਕ ਭੂਨੇ ਅੱਜ॥੧੪੪॥ |
ਇਕ ਦਿਨ ਸਵੇਰ ਦੇ ਵੇਲੇ ਯੋਗ ਨਿੰਦ੍ਰਾ ਵਿਖੇ ਪ੍ਰਾਪਤ ਹੋਏ ਹੋਏ ਰਾਜਾ ਦੇ ਪਲੰਘ ਦੇ ਪਾਸ ਸਫਾਈ ਕਰਦੇ ਹੋਏ ਨੇ ਇਹ ਆਖਿਆ ਜੋ ਦੰਤਿਲ ਬੜਾ ਹੰਕਾਰੀ ਹੋਗਿਆ ਹੈ ਜੋ ਰਾਜਾ ਦੀ ਰਾਣੀ ਨੂੰ ਅਲਿੰਗਨ ਕਰਦਾ ਹੈ। ਇਸ ਬਾਤ ਨੂੰ ਸੁਣਕੇ ਅਭੜ ਵਾਹੇ ਉਠਕੇ ਰਾਜਾ ਬੋਲਿਆ, ਕਿਉਂ ਓਏ ਗੋਰੰਭ ਕਿਆ ਏਹ ਬਾਤ ਸੱਚ ਹੈ, ਜੇ