ਪੰਨਾ:ਪੰਚ ਤੰਤ੍ਰ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੪

ਪੰਚ ਤੰਤ੍ਰ

ਹੋਯਾ ਤੇ ਆਪਣੇ ਆਪ ਵਿਖੇ ਚੁਪ ਚਾਪ ਹੈਸੀ ਹੁਣ ਸਿੰਗਾਰ ਸਮੇਤ ਉਸ ਨੂੰ ਮੁੜਦੀ ਦੇਖ ਕੇ ਲੋਕਾਂ ਦੇ ਕਹੇ ਨੂੰ ਸੱਚ ਜਾਨ ਘਰ ਦੇ ਅੰਦਰ ਜਾ ਕ੍ਰੋਧ ਨਾਲ ਉਸਨੂੰ ਬੋਲਿਆ, ਹੇ ਪਾਪਨੀ ਵਿਭਚਾਰਣੀ! ਕਿੱਥੇ ਨੂੰ ਜਾਕੇ ਮੁੜ ਪਈ ਹੈਂ, ਓਹ ਬੋਲੀ ਮੈਂ ਤੇਰੇ ਪਾਸੋਂ ਆ ਕੇ ਕਿਧਰੇ ਨਹੀਂ ਗਈ, ਕਿਸ ਲਈ ਸ਼ਰਾਬੀ ਹੋਕੇ ਅਜੋਗ ਗੱਲਾਂ ਕਰਦਾ। ਹੈਂ ਏਹ ਬਾਤ ਕਿਸੇ ਨੇ ਠੀਕ ਹੀ ਹੈ।। ਯਥਾ:-

ਦੋਹਰਾ॥ ਵਿਕਲ ਅੰਗ ਧਰਨੀ ਪਤਨ ਅਰ ਕਰਨਾ ਪਰਲਾਪ।

ਸੰਨਪਾਤ ਮਦ ਪਾਨ ਕੇ ਲੱਛਨ ਸਮ ਕਰ ਥਾਪ॥੧੯੦॥

ਕਰ ਸਪੰਦ ਅੰਬਰ ਤਜਨ ਤੇਜ ਹਾਨ ਰੰਗ ਲਾਲ।

ਸੰਗ ਵਾਰਣੀ ਪਾਇ ਕਰ ਸੂਰਜ ਭਯੋ ਬਿਹਾਲ॥੧੯੧॥

ਕੋਲਕ ਨੇ ਉਸਦੇ ਉਲਟੇ ਬਚਨ ਸੁਨ ਅਤੇ ਬਦਲੇ ਹੋਏ ਭੇਸ ਨੂੰ ਦੇਖ ਕੇ ਆਖਿਆ ਹੇ ਵਿਭਚਾਰਣੀ! ਮੈਂ ਤੇਰੀ ਖ਼ਰਾਬੀ ਬਹੁਤ ਚਿਰ ਤੋਂ ਸੁਣਦਾ ਸਾਂ ਸੋ ਅਜ ਮੈਨੂੰ ਨਿਸਚਾ ਹੋ ਗਿਆ ਹੈ ਸੋ ਹੁਣ ਤੈਨੂੰ ਇਸ ਬਾਤ ਦਾ ਦੰਡ ਦੇਂਦਾ ਹਾਂ, ਇਸ ਪ੍ਰਕਾਰ ਕਹਿਕੇ ਉਸਨੂੰ ਸੋਟੇ ਨਾਲ ਖੂਬ ਤਰਾਂ ਕੁਟ ਕੇ ਥੰਮ੍ਹ ਨਾਲ ਬੰਨ੍ਹ ਕੇ ਆਪ ਸ਼ਰਾਬ ਦੀ ਬਿਹੋਸ਼ੀ ਕਰਕੇ ਸੌਂ ਗਿਆ ਇਤਨੇ ਚਿਰ ਵਿਖੇ ਉਸਦੀ ਸਹੇਲੀ ਨਾਇਣ ਨੇ ਕੌਲਕ ਨੂੰ ਸੁੱਤਾ ਹੋਯਾ ਵੇਖ ਉਸ ਦੇਇਸਦੇ ਦੋ ਅਰਥ ਹਨ ਇਕ ਤਾਂ ਏਹ ਹੈ ਕਿ ਹੱਥਾਂ ਦਾ ਥਿੜਕਨਾ ਅਤੇ ਕਪੜਿਆਂ ਦਾ ਸਿੱਟਨਾ, ਤੇਜ਼ ਦਾ ਘਟਨਾ, ਅਰ ਰੰਗ ਦਾ ਲਾਲ ਹੋ ਜਾਨਾ ਏਹ ਸਾਰੀਆਂ ਗੱਲਾਂ ਸ਼ਰਾਬ ਦੇ ਪੀਤਿਆਂ ਹੁੰਦੀਆਂ ਹਨ, ਸੋ ਵਾਰਣੀ ਨਾਮ ਸ਼ਰਾਬ ਦਾ ਹੈ ਸੋ ਜੇਕਰ ਸੂਰਜ ਅਰਥਾਤ ਦੇਵਤਾ ਭੀ ਸ਼ਰਾਬ ਪੀਏ ਤਾਂ ਉਸਦਾ ਏਹੋ ਜੇਹਾ ਹਾਲ ਹੋ ਜਾਂਦਾ ਹੈ ਤਾਂ ਮਨੁਖ ਦਾ ਕੀ ਕਹਿਣਾ ਹੈ॥ ਦੂਜਾ ਅਰਥ ਏਹ ਹੈ, ਕਿ ਵਾਰਣੀ ਪੱਛਮ ਦਿਸ਼ਾ ਨੂੰ ਆਖਦੇ ਹਨ ਸੋ ਜਦ ਸੂਰਜ ਪੱਛਮ ਨੂੰ ਜਾਂਦਾ ਹੈ ਅਰਥਾਤ ਅਸਤ ਹੋਣ ਲੱਗਦਾ ਹੈ ਤਾਂ ਕਰ ਕਹੀਏ, ਕਿਰਣਾਂ ਹਿਲਦੀਆਂ ਹਨ ਅਤੇ ਅਕਾਸ਼ ਨੂੰ ਛੱਡਦਾ ਦਿਸਦਾ ਹੈ। ਅਰ ਭੇਜ ਘਟਦਾ ਜਾਂਦਾ ਹੈ ਅਰ ਰੰਗ ਲਾਲ ਹੋ ਜਾਂਦਾ ਹੈ। ਸੋ ਵਾਰਣੀ ਕਹੀਏ ਪੱਛਮ ਦਿਸ਼ਾ ਦੀ ਸੰਗਤ ਕਰਕੇ ਸੂਰਜ ਦਾ ਏਹੋ ਜੇਹਾ ਹਾਲ ਹੋ ਜਾਂਦਾ ਹੈ॥