ਪਹਿਲਾ ਤੰਤ੍ਰ
੫੫
ਰਾਜਾ ਅਤੇ ਰਾਣੀ ਝਰੋਖੇ ਵਿਖੇ ਲੁਕਕੇ ਕੀ ਦੇਖਦੇ ਹਨ, ਜੋ ਅੱਧੀ ਰਾਤ ਦੇ ਵੇਲੇ ਗਰੁੜ ਤੇ ਚੜ੍ਹਿਆ ਹੋਯਾ ਸੰਖ ਚਕ੍ਰ ਗਦਾ ਪਦਮ ਧਾਰਿਆ ਹੋਯਾ ਨਾਰਾਇਣ ਅਕਾਸੋਂ ਉਤਰ ਕੇ ਆਯਾ ਹੈ, ਉਸਨੂੰ ਦੇਖ ਰਾਜਾ ਆਪਣੇ ਆਪ ਨੂੰ ਕ੍ਰਿਤਾਰਥ ਮੰਨ ਕੇ ਰਾਣੀ ਨੂੰ ਬੋਲਿਆ ਹੇ ਰਾਣੀ! ਸਾਡੇ ਜੇਹਾ ਹੋਰ ਭਾਗਵਾਨ ਕੌਣ ਹੈ, ਜਿਨ੍ਹਾਂ ਦੀ ਪੁਤ੍ਰੀ ਨੂੰ ਆਪ ਨਾਰਾਯਣ ਨੇ ਅੰਗੀਕਾਰ ਕੀਤਾ ਹੈ ਹੁਣ ਜਵਾਈ ਦੇ ਆਸਰੇ ਸਾਰੀ ਪ੍ਰਿਥਵੀ ਦਾ ਅਕੰਟਕ ਰਾਜ ਕਰਾਂਗੇ ਇਹ ਬਾਤ ਸੋਚ ਰਾਜਾ ਨੇ ਸਬਨਾਂ ਰਾਜਿਆਂ ਨਾਲ ਅਹਦਨਾਮੇ ਤੋੜ ਦਿੱਤੇ॥ ਤਦ ਰਾਜੇ ਇਕਠੇ ਹੋਕੇ ਉਸ ਉਪਰ ਚੜ੍ਹ ਆਏ॥ ਤਦ ਰਾਜਾ ਨੇ ਆਪਣੀ ਪੁਤ੍ਰੀ ਦੀ ਜਬਾਨੀ ਨਾਰਾਯਣ ਨੂੰ ਆਖਯਾ ਕਿ ਮਹਾਰਾਜ ਆਪਦੇ ਜਵਾਈ ਹੋਯਾਂ ਬੀ ਇਹ ਰਾਜੇ ਮੇਰੇ ਨਾਲ ਯੁੱਧ ਕਰਨ ਆਏ ਹਨ, ਏਹ ਬਾਤ ਯੋਗ ਨਹੀਂ ਇਸ ਲਈ ਆਪ ਇਨ੍ਹਾਂ ਨੂੰ ਮਾਰੋ, ਕੌਲਕ ਬੋਲਿਆ ਹੈ। ਪਿਆਰੀ! ਏਹ ਕਿਆ ਚੀਜ਼ ਹਨ ਇਨ੍ਹਾਂ ਨੂੰ ਤਾਂ ਇੱਕ ਛਿਨ ਵਿਖੇ ਮਾਰ ਸਿਟਾਂਗਾ॥ ਜਦ ਰਾਜਿਆਂ ਨੇ ਸਾਰਾ ਦੇਸ ਲੈ ਲਿਆ ਅਤੇ ਸਿਰਫ ਕਿਲਾ ਹੀ ਬਾਕੀ ਰਹਿ ਗਿਆ। ਤਦ ਫੇਰ ਰਾਜਾ ਨੇ ਆਪਣੀ ਪੁਤ੍ਰੀ ਨੂੰ ਕਿਹਾ ਹੇ ਪੁਤ੍ਰੀ ਤੂੰ! ਆਪਣੇ ਪਤਿ ਨੂੰ ਕਹੁ ਜੋ ਕਲ ਤਾਂ ਕਿਲਾ ਭੀ ਖੋਹ ਲੈਨਗੇ ਅਤੇ ਸਾਡੇ ਪਾਸ ਜਖੀਰਾ ਬੀ ਨਹੀਂ ਰਿਹਾ ਅਤੇ ਯੋਧਾ ਬੀ ਲੜਨ ਜੋਗੇ ਨਹੀਂ ਹਨ ਜੋ ਆਪਦੀ ਇਛਿਆ ਹੈ ਸੋ ਕਰੋ। ਤਦ ਕੋਲਕ ਨੇ ਸੋਚਿਆ ਕਿ ਜੇ ਕਦੇ ਇਨ੍ਹਾਂ ਦਾ ਮਕਾਨ ਖੋਹਿਆ ਗਿਆ ਤਾਂ ਇਸਦੇ ਨਾਲ ਭੀ ਮੇਲ ਜਾਂਦਾ ਰਹੇਗਾ ਹੱਛਾ ਜੋ ਹੋਵੇ ਸੋ ਹੋਵੇ ਪਰ ਮੈਂ ਹਥਿਆਰਾਂ ਸਮੇਤ ਗਰੜ ਤੇ ਚੜ੍ਹਕੇ ਇਨ੍ਹਾਂ ਨੂੰ ਆਪਣਾ ਆਪ ਦਿਖਾਂਦਾ ਹਾਂ ਮਤ ਕਿਧਰੇ ਏਹ ਮੈਨੂੰ ਦੇਖਕੇ ਨਸ ਜਾਣ॥ ਇਸ ਪੁਰ ਕਿਹਾ ਬੀ ਹੈ:-
ਦੋਹਰਾ॥ ਹੋਇ ਸਰਪ ਜੋ ਜ਼ਹਿਰ ਬਿਨ ਤੌ ਭੀ ਦੇਤ ਫੁੰਕਾਰ।
ਸੁਨ ਫੁੰਕਾਰਾ ਤਾਸਕਾਂ ਡਰਤ ਸਬੀ ਨਰ ਨਾਰ॥੨੨੬॥
ਹੋਰ ਜੇਕਰ ਮਕਾਨ ਦੇ ਲਈ ਮੇਰੀ ਮ੍ਰਿਤੂ ਭੀ ਹੋ ਗਈ ਤਦ ਬੀ ਚੰਗਾ ਹੋਊ, ਇਸ ਪਰ ਕਿਹਾ ਹੈ:-
ਦੋਹਰਾ।। ਗੋ ਬਾਹਨ ਅਰ ਸ੍ਵਾਮਿ ਨਿਜ ਅਵਰ ਨਾਰ ਕੇ ਹੇਤ॥
ਪ੍ਰਾਨ ਤਜੇ ਸੋ ਨਰ ਸਦਾ ਸ੍ਵਰਗ ਬਿਖੇ ਸੁਖ ਲੇਤ॥੨੨੭