੫੮
ਪੰਚ ਤੰਤ੍ਰ
ਬੋਲਿਆ ਕੁਝ ਡਰ ਨਹੀਂ ਪਰ ਉਪਾਇ ਤੋਂ ਬਿਨਾਂ ਓਹ ਮਰ ਨਹੀਂ ਸਕਦਾ ਇਸ ਪਰ ਕਿਹਾ ਹੈ:-
ਦੋਹਰਾ॥ ਜਿਮਿ ਉਪਾਇ ਤੋਂ ਸਤ੍ਰ ਬਧ ਤਿਮਨ ਹੋਭ ਅਸਿਧਾਰ।
ਜਾਨਨਹਾਰ ਉਪਾਇ ਲਘੁ ਨਹਿ ਪਾਵਤ ਤ੍ਰਿਸਕਾਰ॥ ੨੩੩॥
ਰਿਸ਼ਟ ਪੁਸਟ ਬਗਲਾ ਭਯੋ ਬਹੁ ਮਤਸਨ ਕੋ ਖਾਇ।
ਸਮਯ ਪਾਇ ਕਰਟਕ ਗਹਾ ਲੀਨੀ ਗ੍ਰੀਵ ਤੁੜਾਇ॥੨੩੪॥
ਕਾਂ ਅਤੇ ਕਾਉਣੀ ਬੋਲੇ ਇਹ ਬਾਤ ਕਿਸ ਤਰਾਂ ਹੈ ਗਿਦੜ ਬੋਲਆਂ ਸੁਣੋ:-
੭ ਕਥਾ॥ ਇਕ ਬਨ ਵਿਖੇ ਬੜਾ ਭਾਰੀ ਸਰੋਵਰ ਸੀ ਉੱਥੇ ਇਕ ਬੁੱਢਾ ਬਗਲਾ ਜੋ ਮੱਛੀਆਂ ਦੇ ਮਾਰਨ ਤੋਂ ਅਸਮਰਥ ਸੀ, ਤਲਾ ਦੇ ਕੰਢੇ ਤੇ ਆਕੇ ਰੋਨ ਲਗਾ ਉਸਨੂੰ ਦੇਖ ਕੁਲੀਰਕ (ਜਲ ਮੁਰਗ) ਆ ਕੇ ਬੋਲਿਆ ਹੈ ਮਾਮੇਂ! ਅੱਜ ਤੂੰ ਭੋਜਨ ਕਿਉਂ ਨਹੀਂ ਕਰਦਾ ਅਤੇ ਰੋਂਦਾ ਹੈ ਬਗਲਾ ਬੋਲਿਆ ਤੂੰ ਸਚ ਕਹਿੰਦਾ ਹੈਂ ਪਰ ਮੈਨੂੰ ਵੈਰਾਗ ਉਪਜਿਆ ਹੈ ਦੇਖ ਤਾਂ ਸਹੀ ਜੋ ਮੈਂ ਨਜ਼ੀਕ ਆਏ ਮੱਛਾਂ ਨੂੰ ਬੀ ਨਹੀਂ ਖਾਂਦਾ ਓਹ ਬੋਲਿਆ ਕਿਸ ਲਈ ਵੈਰਾਗ ਹੋਯਾ ਹੈ ਬਗਲਾ ਬੋਲਿਆ ਮੈਂ ਇਥੇ ਹੀ ਜੰਮਿਆ ਅਤੇ ਪਲਆ ਹਾਂ ਹੁਣ ਮੈਂ ਸੁਨਿਆ ਹੈ ਜੋ ਬਾਰਾਂ ਬਰਸਾਂ ਦੀ ਔੜ ਲਗੇਗੀ ਕੁਲੀਰਕ ਬੋਲਿਆ ਕਿਸ ਪਾਸੋਂ ਸੁਣਿਆ ਹੈ ਬਗਲਾ ਬੋਲਿਆ, ਜੋਤਸੀ ਪਾਸੋਂ ਸੁਨਿਆ ਹੈ ਕਿ ਜਦ ਛਨਿਛਰ ਰੋਹਿਣੀ ਦੇ ਰਥ ਨੂੰ ਲੰਘਕੇ ਮੰਗਲ ਅਥਵਾ ਸ਼ੁਕਰ ਦੇ ਪਾਸ ਜਾਏ ਤਦ ਮੀਂਹ ਨਹੀਂ ਪੌਂਦਾ, ਸੋ ਹੁਣ ਇਹ ਬਾਤ ਹੋਈ ਹੈ ਇਸ ਲਈ ਵਰਖਾ ਨਹੀਂ ਹੋਵੇਗੀ ਇਸ ਬਾਤ ਨੂੰ ਵਿਰਾਹ ਮਿਹਰ ਨਾਮੀ ਸਿਧਾਂਤ ਵਿੱਚ ਲਿਖਿਆ ਹੈ। ਯਥਾ:-
ਦੋਹਰਾ॥ ਰੋਹਿਨਿ ਰਬ ਕੋ ਅਰਕ ਸੁਤ ਜਬ ਭੇਦਤ ਹੈ ਜਾਇ॥
ਵਰਖ ਦਾਦਸ ਲਗ ਤਬੀ ਮੇਘ ਨ ਬਰਸਤ ਆਇ੨੩੫ll
ਸ਼ਕਟ ਰੋਹਿਣੀ ਕੇ ਬਿਖੇ ਯਦਿ ਛਨਿਛਰ ਜਾਤ॥
ਭਸਮ ਅਸਥਿਯੁਤ ਭੂਮਿਤਬ ਕਾਪਾਲਿਕ ਬ੍ਰਤ ਪਾਤ॥੨੩੪॥
ਯਥਾ:-ਚੌਪਈ॥ ਸਨੀ ਚੰਦ੍ਰ ਮੰਗਲ ਇਹ ਤੀਨ। ਰਥ ਰੋਹਿਣਿ ਮੇਂ ਧਸੇ ਪ੍ਰਬੀਨ॥ ਸਰਬ ਲੋਕ ਤਬ ਹੋਵਤ ਨਾਸ । ਮਤ ਰਾਖੋ ਵਰਖਾ ਕੀ ਆਸ॥ ੨੩੭॥ ਰੋਹਿਣਿ ਰਥ ਮੇਂ ਜੇਕਰ ਚੰਦ॥ ਬੈਠ ਜਾਇ