ਪੰਨਾ:ਪੰਚ ਤੰਤ੍ਰ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੫੯

ਤਬ ਮਾਚੇ ਦੰਦ।। ਭੂਖ ਯੁਕਤ ਨਰ ਨਿਜ ਸੁਤ ਖਾਤ॥ ਦੇਸ ਛਾਡ ਨਰ ਇਤ ਉਤ ਜਾਤ॥ ੨੮॥

ਏਹ ਤਲਾ ਤਾਂ ਥੋੜੇ ਜਲਵਾਲਾ ਹੈ ਇਸ ਲਈ ਜਲਦੀ ਸੁਕ ਜਾਏਗਾ ਇਸਦੇ ਸੁਕਿਆਂ ਜਿਨ੍ਹਾਂ ਦੇ ਨਾਲ ਮੈਂ ਵਡਾ ਹੋਯਾ ਹਾਂ ਅਤੇ ਖੇਡਦਾ ਰਿਹਾਂ ਹਾਂ ਓਹ ਸਾਰੇ ਮਰ ਜਾਨਗੇ ਸੋ ਇਨ੍ਹਾਂ ਦੇ ਵਿਯੋਗ ਨੂੰ ਮੈਂ ਕੀਕੂੰ ਸਹਾਂਗਾ, ਇਸ ਲਈ ਮੈਨੂੰ ਵੇਰਾਗ ਹੋਯਾ ਹੈ।ਜੇਹੜੇ ਛੋਟਿਆਂ ਤਲਾਵਾਂ ਦੇ ਜੀਵ ਹਨ ਓਹ ਤਾਂ ਵੱਡਿਆਂ ਸਰੋਵਰਾਂ ਨੂੰ ਸਾਰੇ ਤੁਰੇ ਜਾਂਦੇ ਹਨ ਪਰ ਇਸ ਸਰੋਵਰ ਦੇ ਜੀਵ ਬੇਚਿੰਤ ਬੈਠੇ ਹੋਏ ਹਨ ਇਸ ਲਈ ਮੈਂ ਰੋਂਦਾ ਹਾਂ ਜੋ ਇਨ੍ਹਾਂ ਦਾ ਬੀਜ ਨਾਸ ਹੋ ਜਾਏਗਾ। ਬਗਲੇ ਦੀ ਇਸ ਬਾਤ ਨੂੰ ਸੁਣਕੇ ਉਸਨੇ ਓਹ ਸਾਰਾ ਬ੍ਰਿਤਾਂਤ ਸਾਰਿਆਂ ਜਲ ਜੀਵਾਂ ਨੂੰ ਸੁਨਾਯਾ ਅਤੇ ਓਹ ਸਾਰੇ ਛੋਟੇ ਵੱਡੇ ਮੱਛ ਡਰ ਗਏ ਅਰ ਬਗਲੇ ਪਾਸ ਆਕੇ ਪੁਛਨ ਲਗੇ ਹੇ ਮਾਮੇ! ਸਾਡੇ ਬਚਾ ਦਾ ਕੋਈ ਹੀਲਾ ਕੈ ਯਾ ਨਹੀਂ? ਬਗਲਾ ਬੋਲਿਆ ਇਸ ਤਲਾ ਤੋਂ ਥੋੜੀ ਦੂਰ ਉੱਤੇ ਇੱਕ ਸਰੋਵਰ ਕਮਲਾਂ ਨਾਲ ਭਰਿਆ ਹੋਯਾ ਹੈ ਜੋ ਚਵੀ ਬਰਸਾਂ ਦੀ ਔੜ ਨਾਲ ਬੀ ਨਹੀਂ ਸੁਕਦਾ ਜੋ ਮੇਰੀ ਪਿਠ ਤੇ ਚੜ੍ਹੇ ਉਸ ਨੂੰ ਮੈਂ ਉਥੇ ਪੁਚਾ ਦਿੰਦਾ ਹਾਂ ਉਸਦੀ ਬਾਤ ਨੂੰ ਸੁਨਕੇ ਸਾਰੇ ਜਲ ਜੀਵਾਂ ਨੇ ਕੋਈ ਚਾਚਾ ਕੋਈ ਬਾਬਾ ਕੋਈ ਮਾਮਾ ਅਤੇ ਕੋਈ ਭਾਈ ਕਹਿਕੇ ਉਸਨੂੰ ਘੇਰ ਲਿਆ ਕੋਈ ਆਖੇ ਪਹਿਲੇ ਮੈਨੂੰ ਲੈ ਚਲ ਦੂਜਾ ਆਖੇ ਮੈਨੂੰ ਤਦ ਓਹ ਬਗਲਾ ਵਾਰੋ ਵਾਰੀ ਇਕ ਇਕ ਨੂੰ ਲੈਜਾ ਕੇ ਉਸ ਤਲਾ ਦੇ ਥੋੜੀ ਦੂਰ ਇਕ ਸਿਲਾ ਉਤੇ ਪਛਾੜ ਕੇ ਖਾ ਲਵੇ ਅਤੇ ਝੂਠੀ ਮੂਠੀ ਬਾਕੀ ਦਿਆਂ ਜੀਵਾਂ ਨੂੰ ਤਸੱਲੀ ਦੇ ਛਡੇ। ਇਕ ਦਿਨ ਕੁਲੀਰਕ ਬੋਲਿਆ ਭਈ ਪਹਿਲੋ ਪਹਿਲ ਤੇਰੀ ਮਿਤ੍ਰਤਾ ਮੇਰੇ ਨਾਲ ਹੋਈ ਸੀ ਬੜਾ ਅਫਸੋਸ ਹੈ ਜੋ ਤੂੰ ਮੈਨੂੰ ਛਡਕੇ ਹੋਰਨਾਂ ਨੂੰ ਲਈ ਜਾਂਦਾ ਹੈ ਅਜ ਮੈਨੂੰ ਲੈ ਚਲ ਬਗਲੇ ਨੇ ਸੋਚਿਆਂ ਮੱਛਾਂ ਨੂੰ ਖਾਕੇ ਮੈਨੂੰ ਅਰੁਚਿ ਹੋ ਗਈ ਹੈ ਇਸ ਲਈ ਅਜ ਇਸੇ ਨੂੰ ਮਾਰਕੇ ਅਨੰਦ ਕਰਦਾ ਹਾਂ ਇਹ ਵਿਚਾਰ ਕੇ ਬਗਲੇ ਨੇ ਉਸਨੂੰ ਪਿਠ ਤੇ ਚਾ ਲਿਆ ਅਤੇ ਉਸੇ ਜਗਾ ਨੂੰ ਤੁਰ ਪਿਆ ਕੁਲੀਰਕ ਨੇ ਦੂਰੋਂ ਹੀ ਬਹੁਤ ਸਾਰੀਆਂ ਮੱਛੀਆਂ ਦੀਆਂ ਹਡੀਆਂ ਦੇਖਕੇ ਪੁਛਿਆ ਹੈ ਮਾਮੇਂ! ਕਿਤਨੀ ਕੁ ਦੂਰ ਓਹ ਤਲਾ ਹੈ?ਤਦ ਉਸ ਮੰਦ ਬੁਧਿ ਵਾਲੇ ਬਗਲੇ ਨੇ ਇਹ ਜਾਣਕੇ ਜੋ ਇਹ