ਪੰਨਾ:ਪੰਚ ਤੰਤ੍ਰ.pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੪

ਪੰਚ ਤੰਤ੍ਰ

ਸੁਰ ਗੁਰ ਨੇ ਤਬ ਵਰ ਦਿਆ ਜਾਸ ਦੁਰਗ ਸੋ ਭੂਪ॥

ਤਬ ਤੇਂ ਯਾ ਸੰਸਾਰ ਮੇਂ ਬਨੇ ਕੋਟ ਗੜ੍ਹ ਊਪ੨੫੯॥

ਜਿਮ ਮਦ ਬਿਨ ਹਸਤੀ ਅਹੇ ਅਵਰ ਦਾੜ ਬਿਨ ਸਾਪ॥

ਸਭਕੇ ਹੋਤ ਅਧੀਨ ਇਹ ਤਿਮਗੜ੍ਹ ਬਿਨ ਨ੍ਰਿਪਥਾਪ॥੨੫੯॥

ਭਾਸੁਰਕ ਬੋਲਿਆ ਤੋੜੇ ਓਹ ਕਿਲੇ ਵਿਚ ਹੈ ਤਦ ਬੀ ਮੈਨੂੰ ਦਿਖਾ ਜੋ ਮੈਂ ਉਸਨੂੰ ਮਾਰ ਸਿੱਟਾਂ।। ਕਿਹਾ ਹੈ:-

ਦੋਹਰਾ॥ ਸਤ੍ਰ ਰੋਗ ਜਬ ਊਪਜੇ ਤਬੀ ਕਰੇ ਤਿਸ ਨਾਸ॥

ਨਾਤਰ ਯੇ ਬਲਵਾਨ ਕਾ ਪਾਛੇ ਕਰੇਂ ਬਿਨਾਸ॥ ੨੬੦।।

ਤਥਾ-ਬੁਧਿਮਾਨ ਇਮ ਭਾਖ ਹੈ ਉਠੇ ਸਤ੍ਰ ਜਬ ਰੋਗ॥

ਤਬ ਹੀ ਤਿਨਕਾ ਨਾਸ ਕਰ ਨਾਰ ਦੇਵੇਂ ਸੋਗ॥੨੬੧॥

ਤਥਾ ਚੌਪਈ।। ਸਵਲਪ ਰੋਗ ਸਤ੍ਰ ਬਲ ਹੀਨ॥ਜਿਨ ਪ੍ਰਮਾਦ ਕਰ ਲਖੇ ਜੁ ਦੀਨ॥ ਸੋ ਨਰ ਕਰਤ ਆਪਨਾ ਘਾਤ॥ ਇਨਕੇ ਬਚੇ ਆਪ ਪਛਤਾਤ॥੨੬੨॥

ਤਥਾ-ਦੋਹਰਾ॥ ਨਿਜ ਸਕਤੀ ਉਤਸਾਹ ਲਖ ਕਰਤ ਸਤ੍ਰ ਪਰ ਗੌਨ।

ਨਰ ਪਾਵਤ ਹੈ ਜੀਭ ਕੋ ਪਰਸਰਾਮ ਵਤ ਤੌਨ॥੩੬੩॥

ਸਹਿਆ ਬੋਲਿਆ ਮਹਾਰਾਜ! ਇਹ ਬਾਤ ਠੀਕ ਹੈ ਪਰ ਮੈਂ ਦੇਖਿਆ ਹੈ ਜੋ ਓਹ ਬਲ ਵਾਲਾ ਸਤ੍ਰ ਹੈ ਇਸ ਲਈ ਆਪ ਨੂੰ ਉਸਦੇ ਬਲ ਪਛਾਣੇ ਬਿਨਾਂ ਜਾਣਾ ਨਹੀਂ ਚਾਹੀਦਾ ਇਸ ਬਾਤ ਪਰ ਕਿਹਾ ਹੈ ਯਥਾ

ਦੋਹਰਾ॥ ਅਪਨਾ ਬਲ ਅਰ ਸ਼ਤ੍ਰ ਕਾਂ ਬਿਨ ਕੀਨੇ ਨਿਰਧਾਰ।

ਗਮਨ ਕਰਤ ਰਿਪੁ ਕੇ ਪ੍ਰਤਿ ਸੋ ਪਤੰਗ ਵਤ ਖਵਾਰ॥੧੬੪॥

ਪ੍ਰਬਲ ਸਤ੍ਰ ਪਰ ਜੋ ਬਲੀ ਹਨਨ ਹੇਤ ਚਲ ਜਾਤ।੧੬੫

ਗਜ ਇਮ ਦਾਂਤ ਤੁੜਾਇਕੇ ਵਿਮਦ ਹੋਇ ਲਟਜਾਤ॥੧੬੫

ਭਾਸੁਰਕ ਬੋਲਿਆ ਤੈਨੂੰ ਇਸ ਗਲ ਨਾਲ ਕੀ ਪ੍ਰਯੋਜਨ ਹੈ ਤੂੰ ਉਸਨੂੰ ਦਿਖਾ ਜੋ ਓਹ ਕਿਸ ਕਿਲੇ ਅੰਦਰ ਹੈ, ਸਹਿਆ ਬੋਲਿਆ ਜੇਕਰ ਐਵੇਂ ਹੈ ਤਾਂ ਆਓ ਏਹ ਕਹਿਕੇ ਅੱਗੇ ਅੱਗੇ ਤੁਰ ਪਿਆ ਅਤੇ ਉਸ ਕੂਏ ਉਤੇ ਲੈ ਆਯਾ ਜਿਸ ਨੂੰ ਦੇਖਕੇ ਗਿਆ ਸੀ ਸਹਿਆ ਬੋਲਿਆ ਮਹਾਰਾਜ ਆਪਦੇ ਪ੍ਰਤਾਪ ਅਗੇ ਕੌਨ ਠਹਿਰ ਸਕਦਾ ਹੈ। ਦੇਖ ਓਹ ਇਸ ਕਿਲੇ ਦੇ ਅੰਦਰ ਲੁਕ ਗਿਆਂ ਹੈ ਆਓ ਮੈਂ ਆਪਨੂੰ ਦਿਖਾਵਾਂ ਤਦ ਸਹੇ ਨੇ ਓਹ ਕੂਆ ਦਸਿਆ ਜਾਂ ਸ਼ੇਰ ਨੇ ਉਸ ਦੇ