ਪੰਨਾ:ਪੰਚ ਤੰਤ੍ਰ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੮

ਪੰਚ ਤੰਤ੍ਰ

ਵੱਲੋਂ ਹਟ ਜਾਏਗੀ॥ ਕਿਹਾ ਹੈ:-

ਦੋਹਰਾ॥ ਜੈਸੇ ਅਨਚਰ ਹੋਤ ਹੋ, ਤੈਸਾ ਹੋਵੇ ਭੂਪ।

ਯਾਮੇਂ ਨਹ ਸੰਦੇਹ ਕੁਛ ਸੰਗਤ ਪਰਮ ਅਨੂਪ॥ ੨੭੭॥

ਤਥਾ ਛੰਦ॥ਤਪਤ ਲੋਹ ਪੈ ਜਲ ਕੀ ਬਿੰਦੂ ਪੜ੍ਹਤ ਹੋਤ ਹੈ ਤਤ ਛਿਨ ਨਾਸ ਵਹੀ ਬੂੰਦ ਨਲਨੀ ਦਲ ਊਪਰ ਮੁਕਤਾ ਸਮ ਕਰਤੀ ਪ੍ਰਕਾਸ਼। ਸਿੰਧੂ ਸੀਪ ਮੇਂ ਵਹ ਬਿੰਦੁ ਜਬ ਸਾਂਤਿ ਨਖਤ ਪੜ ਮੋਤੀ ਜਾਨ। ਸੰਗ ਦੋਸ ਤੇਂ ਤਥਾ ਪੁਰਖ ਭੀ ਉੱਤਮ ਮਧਮ ਨੀਚ ਪਛਾਨ॥੨੭੮॥ ਦੋਹਰਾ॥ਸੰਗ ਦੋਸ ਭੇ ਸਾਧੁ ਭੀ ਤੁਰਤ ਬਿਕਾਰ ਧਰੰਤ।

ਜਿਮ ਦੁਰਯੋਧਨ ਸੰਗ ਤੇ ਭੀਖਮ ਗਾਇ ਹਰੰਤ ੨੭੯॥ ਇਸੇ ਲਈ ਮਹਾਤਮਾ ਨੇ ਨੀਚ ਦਾ ਸੰਗ ਮਨੇ ਕੀਤਾ ਹੈ॥ਕਿਹਾ ਬੀ ਹੈ:-

ਦੋਹਰਾ॥ ਬਿਨ ਜਾਨੇ ਕੁਲ ਸੀਲ ਕੋ ਕਬੀ ਨਾ ਦੀਜੈ ਵਾਸ।

ਜੂਕਾ ਮੰਦ ਵਿਰਪਣੀ ਜਿਮ ਮਾਂਗੁਨ ਤੇ ਨਾਸ॥ ੨੮o।

ਪਿੰਗਲਕ ਬੋਲਿਆ ਇਹ ਬਾਤ ਕਿਸ ਤਰਾਂ ਹੈ, ਦਮਨਕ ਬੋਲਿਆ ਸੁਨੋ:-

੯ਕਥਾ ਕਿਸੇ ਮਕਾਨ ਵਿਖੇ ਕਿਸੇ ਰਾਜਾ ਦਾ ਬੜਾ ਸੁੰਦਰ ਪਲੰਗ ਵਿਛਿਆ ਹੋਇਆ ਸੀ ਉਸ ਬਿਸਤਰੇ ਬਿਖੇ ਇਕ ਮੰਦ ਵਿਸਰਪਣੀ ਨਾਮ ਜੂਕਾ (ਜੂੰ) ਰਹਿੰਦੀ ਸੀ ਓਹ ਹਮੇਸ਼ਾ ਰਾਜਾ ਦੇ ਰਕਤ ਦਾ ਪਾਨ ਕਰਦੀ ਸੀ ਇਕ ਦਿਨ ਉਸ ਬਿਸਤਰੇ ਵਿਖੇ ਅਗਨਿ ਮੁਖ ਨਾਮ ਮਾਂਗਨੂੰ ( ਖਟਮਲ)ਫਿਰਦਾ ਤੁਰਦਾ ਆ ਗਿਆ ਉਸ ਨੂੰ ਦੇਖ ਕੇ ਜੂੰ ਬੋਲੀ ਕਿ ਤੂੰ ਇਸ ਅਯੋਗ ਜਗਾਂ ਵਿਖੇ ਕਿਉਂ ਆਯਾ ਹੈਂ? ਇਸ ਲਈ ਜਿਤਨਾਂ ਚਿਰ ਕਿਸੇ ਦੇਖਿਆਂ ਨਹੀਂ ਛੇਤੀ ਚਲਿਆ ਜਾ। ਮਾਂਗਨੂੰ ਬੋਲਿਆਂ ਹੇ ਭਲੀਏ ਲੋਕੇ ਘਰ ਆਏ ਹੋਏ ਨੀਚ ਨੂੰ ਬੀ ਇਹ ਕਹਿਨਾ ਯੋਗ ਨਹੀਂ ਇਸ ਬਾਤ ਪਰ ਮਹਾਤਮਾ ਨੇ ਐਉਂ ਕਿਹਾ ਹੈ। ਯਥਾ:-

ਕਬਿੱਤ॥ ਆਓ ਜੀ ਬੈਠੋ ਜੀ ਆਸਨ ਏਹ ਆਪ ਲੀਏ ਕਾਹੇ ਕੋ ਏਤੇ ਦਿਨ ਲਾਈ ਹੈ ਦੇਰ ਜੂ॥ ਭਾਖੋ ਨਿਜ ਕੁਸਲ ਔ ਸੁਨਾਵੋ ਕੁਛ ਬਾਤ ਚੀਤ ਆਪਕੇ ਦਿਦਾਰ ਸਾਥ ਦੀਨੇ ਦੁਖ ਗੇਰ ਜੂ। ਨੀਚ ਪੁਰਖ ਆਏ ਤੇ ਬੋਲਤ ਹੈਂ ਸਾਧ ਐਸੇ ਸਾਧ ਹੂੰ ਕੇ ਆਏ ਤੇ ਬੈਠਤ ਹੈਂ ਘੇਰ ਜੂ। ਸਵਾਰਗ ਕੋ ਦਿਵਯਾ ਐਸਾ ਧਰਮ ਕਹ ਯੋ ਭੈਯਾ ਤੋਹਿ.